ਪੁਲਿਸ ਅਤੇ ਹੋਮ ਗਾਰਡ ਵਿਭਾਗ ਇੱਕ ਸਿੱਕੇ ਦੇ ਦੋ ਪਹਿਲੂ|

0
35

ਮਾਨਸਾ, 26 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ )ਅੱਜ ਜਿਲ੍ਹਾ ਮਾਨਸਾ ਨੂੰ ਮਿਲੇ ਨਵੇਂ ਕਮਾਂਡੈਂਟ, ਪੰਜਾਬ ਹੋਮ ਗਾਰਡ੦| ਇੱਥੇ ਵਰਨਣਯੋਗ ਹੈ ਕਿ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੂੰ ਜਿਲ੍ਹਾ ਪਟਿਆਲਾ ਦਾ ਕਮਾਂਡੈਂਟ ਤੈਨਾਤ ਕੀਤਾ ਗਿਆ ਹੈ| ਨਵੇਂ ਤੈਨਾਤ ਕਮਾਂਡੈਂਟ ਜਰਨੈਲ ਸਿੰਘ ਮਾਨ ਨੇ ਦੱਸਿਆ ਕਿ ਮਾਨਯੋਗ ਡੀ.ਜੀ.ਪੀ. ਵੀ.ਕੇ. ਭਾਵੜਾ ਜੀ ਦੇ ਯਤਨਾਂ ਸਦਕਾ ਤਰੱਕੀਯਾਬ ਹੋ ਕੇ ਜਿਲ੍ਹਾ ਮਾਨਸਾ ਦਾ ਕਮਾਂਡੈਂਟ ਤੈਨਾਤ ਕੀਤਾ ਗਿਆ ਹੈ| ਉਨ੍ਹਾਂ ਅੱਜ ਐਸ.ਐਸ.ਪੀ. ਮਾਨਸਾ ਡਾ: ਨਰਿੰਦਰ ਭਾਰਗਵ ਨਾਲ ਮੁਲਾਕਾਤ ਕੀਤੀ ਅਤੇ ਅਮਨ ਕਾਨੂੰਨ ਸਬੰਧੀ ਜਾਣਕਾਰੀ ਲਈ| ਮਹਿਕਮੇ ਦੇ ਵੈਲਫੇਅਰ ਸਬੰਧੀ ਯੋਗ ਯਤਨ ਕਰਨ ਲਈ ਵੀ ਆਸ ਪ੍ਰਗਟ ਕੀਤੀ| ਇੱਥੇ ਦੱਸਣਯੋਗ ਹੈ ਕਿ ਡਾ: ਭਾਰਗਵ ਜੀ ਦੇ ਉਦਮ ਸਦਕਾ ਪਹਿਲਾਂ ਵੀ ਮਹਿਕਮੇ ਦੀ ਭਲਾਈ ਲਈ 50000/^ ਰੁਪਏ ਪ੍ਰਵਾਨ ਕੀਤੇ ਜਾ ਚੁੱਕੇ ਹਨ| ਡਾ: ਭਾਰਗਵ ਨੇ ਕਮਾਂਡੈਂਟ ਜਰਨੈਲ ਸਿੰਘ ਮਾਨ ਨੂੰ ਤੈਨਾਤੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਡਿਊਟੀ ਦੌਰਾਨ ਜਵਾਨਾਂ ਨੂੰ ਅਨੁਸਾਸਨ ਵਿੱਚ ਅਤੇ ਸਹੀ ਢੰਗ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਮਹਿਕਮੇ ਵਿੱਚ ਪੂਰਾ ਨਿਖਾਰ ਲਿਆਂਦਾ ਜਾਵੇ| ਇਸ ਮੌਕੇ ਤੇ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੇ ਐਸ.ਐਸ.ਪੀ. ਮਾਨਸਾ ਭਾਰਗਵ ਜੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਹ ਹਮ੍ਹੇਾਂ ਵਿਭਾਗ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਵਿਵਹਾਰ ਕਰਦੇ ਹਨ ਅਤੇ ਹਰੇਕ ਮੌਕੇ ਅਗਾਂਹਵਧੂ ਤਰੀਕੇ ਲਈ ਪ੍ਰੇਰਿਤ ਕਰਦੇ ਹਨ| ਇਸ ਮੌਕੇ ਤੇ ਸ੍ਰੀ ਦਰ੍ਹਨ ਸਿੰਘ ਅਤੇ ਸ੍ਰੀ ਗੁਰਸੇਵਕ ਸਿੰਘ ਹਾ੦ਰ ਸਨ|

LEAVE A REPLY

Please enter your comment!
Please enter your name here