

ਮਾਨਸਾ, 04 ਫਰਵਰੀ (ਸਾਰਾ ਯਹਾ) ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ: ਨਰਿੰਦਰ ਭਾਰਗਵ ਜੀ ਦੇ ਨਿਰਦ੍ਹੇਾਂ ਤਹਿਤ ਕਮਾਂਡੈਟ ਰਾਏ ਸਿੰਘ ਧਾਲੀਵਾਲ ਵੱਲੋ ਅੱਜ ਥਾਣਾ ਸਿਟੀ^1 ਮਾਨਸਾ ਵਿਖੇ ਪੁਲਿਸ/ਹੋਮ ਗਾਰਡਜ. ਕਰਮਚਾਰੀਆਂ ਦੀ ਅਮਨ ਕਾਨੂੰਨ ਅਤੇ ਵੈਲਫੇਅਰ ਸਬੰਧੀ ਹੰਗਾਮੀ ਮੀਟਿੰਗ ਕੀਤੀ ਗਈ| ਕਮਾਂਡੈਟ ਧਾਲੀਵਾਲ ਨੇ ਦੱਸਿਆ ਕਿ ਮੋਜੂਦਾ ਹਾਲਤਾ ਨੂੰੁੰ ਦੇਖਦੇ ਹੋਏ ਜਵਾਨਾਂ ਨੂੰ ਡਿਊਟੀ ਸਮੇ ਪੂਰੀ ਸਾਵਧਾਨੀ ਅਤੇ ਸਤੱਰਕਤਾ ਵਰਤਣ ਦੀ ਜਰੂਰਤ ਹੈ ਕਿਉਕਿ ਕਈ ਥਾਵਾਂ ਤੇ ਪੁਲਿਸ ਅਤੇ ਨਸ.ੇ ਤਸਕਰਾਂ ਦਾ ਆਪਸ ਵਿੱਚ ਟਕਰਾਅ ਹੋ ਚੁੱਕਾ ਹੈ| ਕੁਝ ਦ੍ਹੇ ਵਿਰੋਧੀ ਤਾਕਤਾਂ ਸਰਾਰਤੀ ਅਨਸਰਾਂ ਨੂੰ ਭੜਕਾ ਕੇ ਕੁਰਾਹੇ ਪਾਕੇ ਅਮਨ ਸਾਂਤੀ ਭੰਗ ਕਰਨ ਦੀ ਤਾਂਕ ਵਿੱਚ ਹਨ| ਕੋਈ ਜਵਾਨ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਵੇ ਅਤੇ ਹਰ ਤਰਾਂ ਦੀ ਕਾਰਵਾਈ ਕਰਨ ਸਮੇ ਤਰੁੰਤ ਸੂਚਨਾ ਪਹਿਲਾ ਪੁਲਿਸ ਅਧਿਕਾਰੀਆ ਦੇ ਧਿਆਨ ਵਿੱਚ ਲਿਆਦੀ ਜਾਵੇ| ਡਿਊਟੀ ਦੋਰਾਨ ਹਰੇਕ ਨਗਾਰਿਕ ਅਤੇ ਖਾਸ ਕਰਕੇ ਇਸਤਰੀਆਂ ਨਾਲ ਵਧੀਆ ਵਿਵਹਾਰ ਕੀਤਾ ਜਾਵੇ| ਕੋਈ ਵੀ ਜਵਾਨ ਡਿਊਟੀ ਦੋਰਾਨ ਕਿਸੇ ਵੀ ਕਿਸਮ ਦਾ ਨਸ.ਾ ਨਾ ਕਰੇ ਅਤੇ ਨਾ ਹੀ ਨਸੇੜੀ ਕਿਸਮ ਦੇ ਅਨਸਰਾਂ ਨਾਲ ਸਬੰਧ ਰੱਖੇ ਅਨੁਸਾਸਨਹੀਣਤਾ ਕਰਨ ਵਾਲੇ ਕਰਮਚਾਰੀ ਵਿਰੁੱਧ ਸਖਤੀ ਕਾਰਵਾਈ ਕੀਤੀ ਜਾਵੇਗੀ| ਇਸ ਮੋਕੇ ਤੇ ਮੁੱਖ ਅਫਸਰ ਸੁਖਜੀਤ ਸਿੰਘ ਅਤੇ ਮੁੱਖ ਮੁਨ੍ਹੀ ਸੁਖਬੀਰ ਸਿੰਘ ਵੱਲੋ ਵੀ ਹੋਮ ਗਾਰਡਜ. ਦੇ ਜਵਾਨਾਂ ਦੀ ਕਾਰਗੁਜਾਰੀ ਦੀ ਪ੍ਰਸੰ.ਸਾ ਕੀਤੀ ਅਤੇ ਵਧੀਆ ਕੰਮ ਕਰਨ ਵਾਲੇ ਜਵਾਨਾਂ ਨੂੰ ਬਣਦਾ ਸਨਮਾਨ ਦੇਣ ਦੀ ਵੀ ਗੱਲ ਆਖੀ, ਭਰੋਸਾ ਦਿਵਾਇਆ ਕਿ ਹਰੇਕ ਕਰਮਚਾਰੀ ਦੇ ਵੇਲਫੇਅਰ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ|ਹਰ ਮ੍ਹੁਕਿਲ ਦੀ ਘੜੀ ਸਮੇ ਆਪਣੇ ਫਰਜ ਦੀ ਪੂਰਤੀ ਲਈ ਦਲੇਰੀ ਅਤੇ ਸਾਵਧਾਨੀ ਨਾਲ ਹਾਲਤਾਂ ਦਾ ਮੁਕਾਬਲਾ ਕੀਤਾ ਜਾਵੇਗਾ| ਇਸ ਮੌਕੇ ਤੇ ਦਰ੍ਹਨ ਸਿੰਘ, ਗੁਰਸੇਵਕ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਅਤੇ ਹੋਮਗਾਰਡ੦ ਜਵਾਨ ਵੀ ਹਾਜਰ ਸਨ|























