ਚਿਲਡਰਨ ਮੈਮੌਰੀਅਲ ਧਰਮਸ਼ਾਲਾ ਵਿੱਚ ਕਰਵਾਇਆ ਟੈਲੇਟ ਸੋਅ

0
15

ਬੁਢਲਾਡਾ 4 ਫਰਵਰੀ (ਅਮਨ ਮਹਿਤਾ, ਜਿੰਦਲ): ਸਥਾਨਕ ਚਿਲਡਰਨ ਮੈਮੋਰੀਅਲ ਧਰਮਸ਼ਾਲਾ ਵਿਖੇ ਬੇਟੀ ਬਚਾਓ ਬੇਟੀ ਪੜਾਓ ਅਧੀਨ ਯੁਵਕ ਸੇਵਾਵਾ ਕਲੱਬ ਅਤੇ ਗ੍ਰੇਡ ਅਪ ਬੀਟ ਬੁਢਲਾਡਾ ਵੱਲੋਂ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨ ਦੇੇ ਮਕਸਦ ਨਾਲ ਪੰਜਾਬੀ ਗੀਤ ਡਾਸ ਗਰੁੱਪ ਭੰਗੜਾ ਗਿੱਧਾ ਅਤੇ ਫਲੋਰ ਡਾਂਸ ਦੇ ਮੁਕਾਬਲੇ ਕਰਵਾਏ ਗਏੇ. ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਮੈਡਮ ਰੇਸ਼ਮਾ ਗਰਗ ਮੱਤੀ ਵਾਲੇ ਪੂਨਮ ਰਾਣੀ ਪ੍ਰਧਾਨ ਸੀਨੀਅਰ ਸਿਟੀਜਨ ਐਸ਼ੋਸੀਏਸ਼ਨ ਕੇਵਲ ਗਰਗ ਨੇ ਸਿਰਕਤ ਕੀਤੀ. ਪ੍ਰਬੰਧਕ ਜਸਵੀਰ ਕੋਰ ਵਿਰਦੀ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਦਿਨੋ ਦਿਨ ਅਲੋਪ ਹੁੰਦਾ ਜਾ ਰਿਹਾ ਹੈ. ਜਿਸਦਾ ਮੁੱਖ ਕਾਰਨ ਅੰਗਰੇਜ਼ ਸਭਿਆਚਾਰ ਦਾ ਤੇਜ਼ੀ ਨਾਲ ਵੱਧਣਾ ਹੈੈ. ਉਨ੍ਹਾ ਕਿਹਾ ਕਿ ਅਜੋਕੇ ਸਮੇਂ ਵਿੱਚ ਸਾਨੂੰ ਬੱਚਿਆ ਲਈ ਅਜਿਹੇ ਪ੍ਰੋਗਰਾਮ ਕਰਨੇ ਸਮੇਂ ਦੀ ਮੁੱਖ ਲੋੜ ਹਨ. ਕਲੱਬ ਵੱਲੋਂ ਸਮਾਜ ਭਲਾਈ ਦੇ ਕੰਮ ਵੀ ਕੀਤੇ ਜਾਇਆ ਕਰਨਗੇ ਅਤੇ ਸਮਾਜਿਕ ਕੁਰੀਤਿਆ ਦੇ ਖਿਲਾਫ ਅਵਾਜ ਵੀ ਚੂੱਕੀ ਜਾਵੇਗੀ. ਉਨ੍ਹਾ ਕਿਹਾ ਕਿ ਅਜੀਹੇ ਪ੍ਰੋਗਰਾਮਾਂ ਨਾਲ ਬੱਚਿਆ ਵਿੱਚ ਆਤਮ ਵਿਸ਼ਵਾਸ਼ ਬਣਦਾ ਹੈ. ਉਨ੍ਹਾਂ ਇਸ ਮੋਕੇ ਬੇਟੀ ਬਚਾਓ ਅਤੇ ਬੇਟੀ ਪੜਾਓ ਦਾ ਨਾਅਰਾ ਵੀ ਦਿੱਤਾ. ਪ੍ਰੋੋਗਰਾਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੇੈਡਲ ਵੰਡੇ ਗਏ ਅਤੇ ਜੇਤੂ ਵਿਦਿਆਰਥੀਆਂ ਦੀ ਚੋਣ ਭੋਲਾ ਸਿੰਘ ਕੁਲੈਹਿਰੀ, ਲਖਵਿੰਦਰ ਮੀਤ ਰਾਏਕੋਟ, ਸ਼ੁਸ਼ੀਲ ਕੁਲਾਰ ਮਲੋਟ ਤੇ ਫਿਲਮ ਡਾਇਰੈਕਟਰ ਕੁਲਦੀਪ ਪਰਮਾਰ ਨੇ ਕੀਤੀ. ਇਸ ਮੋਕੇ ਸਟੇਟ ਅਵਾਰਡੀ ਰਾਜਿੰਦਰ ਵਰਮਾ, ਰਾਜਿੰਦਰ ਵਿਰਦੀ ਮੁਕਤਾ ਸ਼ਰਮਾ ਵਿੱਕੀ ਜਿੰਦਲ ਅਜੈ ਗੋਇਲ ਭੂਸ਼ਨ ਗਰਗ ਆਦਿ ਹਾਜ਼ਰ ਸਨ.  

LEAVE A REPLY

Please enter your comment!
Please enter your name here