ਮਾਨਸਾ ਮੈਡੀਸਿਟੀ ਹਸਪਤਾਲ ਵਿੱਚ ਪੰਜਾਬ ਸਰਕਾਰ ਦੀ ਬੀਮਾ ਯੋਜਨਾ ਅਤੇ ਹੋਰ ਬੀਮਾ ਯੋਜਨਾਵਾਂ ਤਹਿਤ ਵੀ ਇਲਾਜ ਕਰਵਾਇਆ ਜਾ ਸਕਦਾ ਹੈ

0
280

ਮਾਨਸਾ 24 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) )- ਮਾਨਸਾ ਮੈਡੀਸਿਟੀ ਹਸਪਤਾਲ ਵਿੱਚ ਪੰਜਾਬ ਸਰਕਾਰ ਦੀ ਬੀਮਾ ਯੋਜਨਾ ਸਕੀਮ ਸਰਬਤ ਸਿਹਤ ਬੀਮਾ ਯੋਜਨਾ ਅਤੇ ਹੋਰ ਬੀਮਾ ਯੋਜਨਾਵਾਂ ਤਹਿਤ ਵੀ ਇਲਾਜ ਕਰਵਾਇਆ ਜਾ ਸਕਦਾ ਹੈ ਇਹ ਜਾਣਕਾਰੀ ਦਿੰਦਿਆ ਮਾਨਸਾ ਮੈਡੀਸਿਟੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਪੁਨੀਤ ਤਾਇਲ ਤੇ ਮੈਨੇਜਰ ਵਰੁਣ ਗੋਇਲ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਇਨ੍ਹਾਂ ਸਕੀਮਾਂ ਤਹਿਤ ਇਲਾਜ ਕਰਵਾ ਕੇ ਲਾਭ ਉਠਾਇਆ ਜਾ ਸਕਦਾ ਹੈ। ਉਨਾ ਕਿਹਾ ਕਿ

 ਬਿੰਦੀਆਂ ਹਸਪਤਾਲ ਮੱਧ ਪ੍ਰਦੇਸ਼ ਅਤੇ ਪੀ ਜੀ ਆਈ ਚੰਡੀਗੜ੍ਹ ਵਿੱਚ ਸੇਵਾਵਾਂ ਦੇਣ ਉਪਰੰਤ ਮਾਨਸਾ ਮੈਡੀਸਿਟੀ ਵਿੱਚ ਨਵੇਂ ਆਏ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਪੰਕਜ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਇਕ ਮਰੀਜ ਜੋ ਹਾਰਟ ਦੀ ਸਮੱਸਿਆ ਕਾਰਨ ਖਤਰੇ ਵਿੱਚ ਸੀ ਆਇਆ ਸੀ ਜਿਸ ਨੂੰ ਚੈਕਅੱਪ ਕਰਨ ਤੋਂ ਬਾਅਦ ਬਿਨ੍ਹਾਂ ਕਿਸੇ ਅਪ੍ਰੇਸ਼ਨ ਤੋਂ ਇੰਜੋਗ੍ਰਾਫੀ ਕਰਕੇ ਬਲੋਕਜ ਠੀਕ ਕੀਤੀ ਗਈ ਹੈ ਅਤੇ ਹੁਣ ਮਰੀਜ ਦੀ ਹਾਲਤ ਬਿਲਕੁੱਲ ਠੀਕ ਹੈ। ਉਨ੍ਹਾਂ ਦੱਸਿਆ ਕਿ ਦਿਲ ਵਿੱਚ ਦਰਦ ਦੀ ਸਮੱਸਿਆ ਹੋਣ ਤੇ ਤਰੁੰਤ ਚੈਕਅੱਪ ਕਰਵਾਉਣਾ ਚਾਹੀਦਾ ਹੈ ਉਨ੍ਹਾਂ ਦੱਸਿਆ ਇਹ ਸਮੱਸਿਆ ਹੋਣ ਤੇ ਜਰੂਰੀ ਨਹੀਂ ਕਿ ਹਰ ਮਰੀਜ ਦੇ ਸਟੰਟ ਜਾ ਕੋਈ ਹੋਰ ਅਪਰੇਸ਼ਨ ਕੀਤਾ ਜਾਵੇ ਬਲੋਕਜ ਇੰਜੋਗ੍ਰਾਫੀ ਨਾਲ ਵੀ ਠੀਕ ਹੋ ਸਕਦੀ ਹੈ।ਇਸ ਮੌਕੇ ਡਾਕਟਰ ਰਾਘਵ ਅਰੋੜਾ ਐਮ ਡੀ, ਮੇਡੀਸਿਨ, ਅਤੇ ਸਟਾਫ ਇੰਚਾਰਜ ਵੀਨੂੰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here