

ਮਾਨਸਾ 21 ਜਨਵਰੀ ( (ਸਾਰਾ ਯਹਾ) ਮਾਨਸਾ ਤੋਂ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ
ਵਾਲੰਟੀਅਰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਚੋਣ ਪ੍ਰਚਾਰ ਲਈ ਜਾ ਰਹੇ ਹਨ. ਇਸ ਬਾਰੇ
ਜਾਣਕਾਰੀ ਦਿੰਦਿਆਂ ਸਹਿਜਪਾਲ ਸਿੰਘ ਮੰਡੇਰ ਸਾਬਕਾ ਵਾਈਸ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ
ਜਿਲ੍ਹਾ ਇੰਚਾਰਜ ਆਮ ਆਦਮੀ ਪਾਰਟੀ ਲੀਗਲ ਸੈFੱਲ ਨੇ ਦੱਸਿਆ ਕਿ ਦਿੱਲੀ ਵਿੱਚ ਅਰਵਿੰਦ
ਕੇਜਰੀਵਾਲ ਦੀ ਅਗਵਾਈ ਵਿੱਚ ਦੁਬਾਰਾ ਤੋਂ ਆਮ ਆਦਮੀ ਪਾਰਟੀ ਦੀ ਪਿਛਲੀ ਵਾਰ ਤੋਂ ਵਧ
ਸੀਟਾਂ ਅਤੇ ਵੋਟਾਂ ਦੇ ਫਰਕ ਨਾਲ ਸਰਕਾਰ ਬਣਨ ਜਾ ਰਹੀ ਹੈ. ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ
ਉਹ ਇੱਕੋ ਇੱਕ ਅਜਿਹੇ ਮੁੱਖ ਮੰਤਰੀ ਹਨ ਜੋ ਆਪਣੇ ਪਿਛਲੇ 5 ਸਾਲ ਵਿੱਚ ਕੀਤੇ ਗਏ ਕੰਮ ਦੇ
ਆਧਾਰ ’ਤੇ ਵੋਟਾਂ ਮੰਗ ਰਹੇ ਹਨ ਅਤੇ ਦਿੱਲੀ ਦੇ ਲੋਕ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ
ਹਨ. ਉਨ੍ਹਾਂ ਜੋ ਦਿੱਲੀ ਵਿੱਚ ਸਕੂਲਾਂ, ਕਾਲਜਾਂ, ਸਿੱਖਿਆ ਸੇਵਾਵਾਂ, ਸਿਹਤ ਸੇਵਾਵਾਂ, ਬਿਜਲੀ ਅਤੇ
ਪੀਣ ਵਾਲੇ ਪਾਣੀ ਸਬੰਧੀ ਜੋ ਸਹੂਲਤਾਂ ਦਿੱਲੀ ਵਾਸੀਆਂ ਨੂੰ ਦਿੱਤੀਆਂ ਹਨ, ਦੇਸ਼ ਵਿੱਚ ਕੋਈ ਵੀ
ਸੂਬਾ ਸਰਕਾਰ ਅਜਿਹਾ ਨਹੀਂ ਕਰ ਸਕੀ. ਇਹ ਸਭ ਕੁੱਝ ਉਨ੍ਹਾਂ ਦਿੱਲੀ ਸਰਕਾਰ ਕੋਲ ਸੀਮਿਤ ਸ਼ਕਤੀ
ਹੋਣ ਦੇ ਬਾਵਜੂਦ ਕੀਤਾ ਹੈ. ਹੁਣ ਪੰਜਾਬ ਦੇ ਲੋਕਾਂ ਵਿੱਚ ਇਹ ਗੱਲ ਜਾ ਰਹੀ ਹੈ ਕਿ ਜੇਕਰ 2017
ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਦੇ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ
ਬਣਾਈ ਹੁੰਦੀ ਤਾਂ ਪੰਜਾਬ ਵਿੱਚ ਬਿਜਲੀ, ਸਿਹਤ ਸੇਵਾਵਾਂ, ਸਿੱਖਿਆ ਸੇਵਾਵਾਂ ਆਦਿ ਵਿੱਚ ਬਹੁਤ
ਵੱਡੇ ਪੱਧਰ ’ਤੇ ਸੁਧਾਰ ਦੇਖਣ ਨੂੰ ਮਿਲਣੇ ਸਨ. ਹੁਣ ਇਸ ਸਮੇਂ ਪੰਜਾਬ ਵਿੱਚ ਲੋਕ ਆਮ ਆਦਮੀ
ਪਾਰਟੀ ਦੀ ਸਰਕਾਰ ਨਾ ਬਣਨ ਪ੍ਰਤੀ ਪਛਤਾ ਰਹੇ ਹਨ ਅਤੇ ਉਨ੍ਹਾਂ ਵਿੱਚ ਇਹ ਧਾਰਣਾ ਪਾਈ ਜਾ
ਰਹੀ ਹੈ ਕਿ ਦਿੱਲੀ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਵਿੱਚ
ਦੁਬਾਰਾ ਤੋਂ ਆਮ ਆਦਮੀ ਪਾਰਟੀ ਦਾ ਉਭਾਰ ਹੋਵੇਗਾ ਅਤੇ 2022 ਦੀਆਂ ਚੋਣਾਂ ਵਿੱਚ ਦਿੱਲੀ ਦੀ
ਤਰ੍ਹਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਭਾਰੀ ਬਹੁਮਤ ਨਾਲ ਸਰਕਾਰ ਬਣੇਗੀ ਕਿਉਂਕਿ
ਪੰਜਾਬ ਵਿੱਚ ਕੈਪਟਨ ਦੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ; ਅਕਾਲੀ ਦਲ ਵਿੱਚ
ਆਪਸੀ ਲੜਾਈ ਚੱਲ ਰਹੀ ਹੈ ਅਤੇ ਆਮ ਪੰਜਾਬੀ ਹੁਣ ਆਮ ਆਦਮੀ ਪਾਰਟੀ ਵੱਲ ਇਸ ਆਸ
ਨਾਲ ਦੇਖ ਰਹੇ ਹਨ ਕਿ ਉਹ ਪੰਜਾਬ ਵਿੱਚ ਜਦ ਸਰਕਾਰ ਬਣਾਵੇਗੀ ਤਾਂ ਪੰਜਾਬ ਵਿੱਚ ਵੀ ਦਿੱਲੀ
ਦੀ ਤਰ੍ਹਾਂ ਸਸਤੀ ਬਿਜਲੀ, ਸਭ ਲਈ ਮੁਫਤ ਸਿੱਖਿਆ ਅਤੇ ਸਿਹਤ ਸੇਵਾਵਾਂ ਉਪਲਬਧ ਕਰਵਾਏਗੀ.
ਉਨ੍ਹਾਂ ਕਿਹਾ ਕਿ ਜੋ ਵੀ ਆਮ ਆਦਮੀ ਪਾਰਟੀ ਦਾ ਵਾਲੰਟੀਅਰ ਦਿੱਲੀ ਵਿੱਚ ਆਮ ਆਦਮੀ ਪਾਰਟੀ
ਦੀ ਹਮਾਇਤ ’ਤੇ ਜਾਣਾ ਚਾਹੁੰਦਾ ਹੈ, ਉਹ ਉਨ੍ਹਾਂ ਨਾਲ ਜਾਂ ਪਾਰਟੀ ਦੇ ਮਾਨਸਾ ਹਲਕਾ ਇੰਚਾਰਜ
ਗੁਰਪ੍ਰੀਤ ਸਿੰਘ ਭੁੱਚਰ ਨਾਲ ਸੰਪਰਕ ਕਰਕੇ ਦਿੱਲੀ ਵਿੱਚ ਪਾਰਟੀ ਦੇ ਚੋਣ ਪ੍ਰਚਾਰ ਲਈ ਜਾ ਸਕਦਾ
ਹੈ. ਪਹਿਲਾਂ ਹੀ ਸੈਂਕੜੇ ਨੌਜਵਾਨ ਮਾਨਸਾ ਤੋਂ ਦਿੱਲੀ ਚੋਣ ਪ੍ਰਚਾਰ ਲਈ ਪਹੁੰਚ ਚੁੱਕੇ ਹਨ. ਇਸ ਸਮੇਂ
ਉਨ੍ਹਾਂ ਨਾਲ ਜਗਦੇਵ ਮਾਨ, ਦੀਪਿੰਦਰ ਸਿੰਘ ਆਹਲੂਵਾਲੀਆ, ਕਮਲਪ੍ਰੀਤ ਸਿੰਘ, ਵਿਕਾਸ ਚੌਧਰੀ,
ਪਾਲ ਸਿੰਘ ਮਾਨ ਅਤੇ ਅੰਗਰੇਜ਼ ਸਿੰਘ ਕਲੇਰ ਵਾਈਸ ਪ੍ਰਧਾਨ ਬਾਰ ਐਸੋਸੀਏਸ਼ਨ ਮਾਨਸਾ ਆਦਿ
ਐਡਵੋਕੇਟਸ ਹਾਜ਼ਰ ਸਨ.























