ਜ਼ਿਲ੍ਹੇ ਨੂੰ ਬਾਲ ਭਿਖਿਆ ਮੁਕਤ ਕਰਨ ਦੀ ਮੁਹਿੰਮ ਤਹਿਤ ਚੈਕਿੰਗ

0
64

ਬੁਢਲਾਡਾ 20 (ਸਾਰਾ ਯਹਾ,) ਮਾਨਸਾ ਜ਼ਿਲ੍ਹੇ ਨੂੰ ਬਾਲ ਭਿਖਿਆ ਮੁਕਤ ਕਰਨ ਦੀ ਮੁਹਿੰਮ ਤਹਿਤ ਅੱਜ ਸਾਂਝੀ ਟੀਮ ਜ਼ਿਲ੍ਹਾ ਬਾਲ ਭਲਾਈ
ਕਮੇਟੀ,ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਅਤੇ ਚਾਈਲਡ ਲਾਈਨ ਮਾਨਸਾ ਵੱਲੋਂ ਬੱਸ ਸਟੈਂਡ ਬੁਢਲਾਡਾ,ਫੁਹਾਰਾ ਚੋਕ,ਕੁਲਾਣਾ ਚੋਕ,ਵਿੱਚ ਬਾਲ
ਭੀਖਿਆ ਸਬੰਧੀ ਚੈਕਿੰਗ ਕੀਤੀ ਗਈ। ਇਸ ਦੋਰਾਨ 07 ਬੱਚੇ ਬੱਸ ਸਟੈਂਡ ਵਿਚ ਅਤੇ ਬਾਜਾਰ ਵਿਚ ਭੀਖ ਮੰਗਦੇ ਪਾਏ ਗਏ, ਇਨ੍ਹਾ ਬੱਚਿਆ ਨੂੰ
ਚਾਈਲਡ ਲਾਈਨ,ਜਿਲ੍ਹਾ ਬਾਲ ਸੁਰੱਖਿਆ ਯੂਨਿਟ, ਅਤੇ ਪੁਲਿਸ ਵਿਭਾਗ ਦੁਆਰਾ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿਥੇ
ਇਨ੍ਹਾ ਬੱਚਿਆ ਦੇ ਮਾਤਾ-ਪਿਤਾ ਨੂੰ ਬੁਲਾ ਕੇ ਬਾਲ ਭਲਾਈ ਕਮੇਟੀ ਦੇ ਮੈਬਰ ਬਲਦੇਵ ਰਾਜ ਕੱਕੜ, ਬਾਬੂ ਸਿੰਘ ਮਾਨ ਦੁਆਰਾ ਚੇਤਾਵਨੀ ਦਿੰਦੇ
ਹੋਏ ਕਿਹਾ ਗਿਆ ਕਿ ਜੇਕਰ ਇਹ ਬੱਚੇ ਦੁਆਰਾ ਭੀਖ ਮੰਗਦੇ ਹੋਏ ਨਜਰ ਆਏ ਤਾਂ ਬੱਚਿਆ ਦੇ ਮਾਤਾ- ਪਿਤਾ ਉਪਰ ਕਾਨੂੰਨੀ ਕਾਰਵਾਈ ਕੀਤੀ
ਜਾਵੇਗੀ, ਫਿਰ ਬੱਚਿਆ ਨੂੰ ਮਾਤਾ-ਪਿਤਾ ਦੇ ਸੁਪਰਦ ਕੀਤਾ ਗਿਆ। ਬਲਦੇਵ ਰਾਜ ਕੱਕੜ, ਬਾਬੂ ਸਿੰਘ ਮਾਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ
ਹੈ ਕਿ ਜੇਕਰ ਤੁਹਾਨੂੰ ਕੋਈ ਵੀ ਬੱਚਾ ਭੀਖ ਮੰਗਦਾ ਜਾ ਬਾਲ ਮਜ਼ਦੂਰੀ ਕਰਦਾ ਨਜ਼ਰ ਆਵੇ ਤਾਂ ਇਸ ਦੀ ਸੂਚਨਾ ਚਾਈਲਡ ਹੈਲਪ ਲਾਈਨ
1098, ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਜਿਲ੍ਹਾ ਬਾਲ ਭਲਾਈ ਕਮੇਟੀ ਨੂੰ ਦਿੱਤੀ ਜਾ ਸਕਦੀ ਹੈ। ਇਸ ਮੌਕੇ ਚਾਈਲਡ ਹੈਲਪ ਲਾਈਨ ਮਾਨਸਾ
ਦੇ ਜ਼ਿਲ੍ਹਾ ਇੰਚਾਰਜ ਕਮਲਦੀਪ ਸਿੰਘ ਨੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚੇ ਨੂੰ ਭੀਖ ਮੰਗਵਾਉਣਾ ਕਾਨੂੰਨੀ ਜ਼ੁਰਮ ਹੈ ਉਹਨਾਂ ਬੱਚਿਆਂ
ਨੂੰ ਸਕੂਲ ਵਿੱਚ ਭੇਜਣ ਦੀ ਅਪੀਲ ਕੀਤੀ। ਬਾਲ ਭਿਖਿਆ ਕਰਵਾਉਣ ਵਾਲੇ ਮਾਪਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ
ਚਾਈਲਡ ਲਾਈਨ ਟੀਮ ਮੈਬਰ ਬਖਸਿੰਦਰ ਸਿੰਘ, ਕੁਲਵਿੰਦਰ ਸਿੰਘ, ਜਿਲ੍ਹਾ ਬਾਲ ਸੁੱਰਖਿਆ ਯੂਨਿਟ ਤੋ ਰਜਿੰਦਰ ਕੁਮਾਰ, ਬੇਅੰਤ ਕੋਰ, ਅਤੇ
ਸਿਟੀ ਪੁਲਿਸ ਬੁਢਲਾਡਾ ਤੋ ਦਰਸ਼ਨ ਸਿੰਘ ਹੋਲਦਾਰ,ਸਤਗੁਰੂ ਸਿੰਘ, ਪਰਮਜੀਤ ਕੋਰ, ਲਖਵਿੰਦਰ ਕੋਰ ਸਿਪਾਹੀ ਮੋਜੂਦ ਸਨ।

LEAVE A REPLY

Please enter your comment!
Please enter your name here