ਮਾਨਸਾ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ

0
70

ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ) 20 ਜਨਵਰੀ : ਮਾਨਸਾ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ,ਨੋਜਵਾਨਾਂ ਲਈ ਪਿੰਡ ਪਿੰਡ
ਖੇਡ ਗਰਾਊਂਡ ਅਤੇ ਵਿਦਿਆਰਥੀਆਂ ਨੂੰ ਅਧੁਨਿਕ ਸਿੱਖਿਆ ਦੇਣ ਲਈ ਜਲਦੀ ਹੀ ਸਮੂਹ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਦਰਜਾ
ਦਿਤਾ ਜਾਵੇਗਾ ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਨਹਿਰੂ ਯੁਵਾ ਕੇਂਦਰ ਦੀ
ਅਗਵਾਈ ਹੇਠ ਲੱਗੇ ਯੂਥ ਲੀਡਰਸ਼ਿਪ ਕੈਂਪ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ,ਖੇਡਾਂ ਦੇ
ਮਹੋਲ ਨੂੰ ਸਿਰਜਣ ਅਤੇ ਹੋਰ ਵਿਕਾਸ ਕਾਰਜਾਂ ਲਈ ਸਿੱਖਿਆ ਅਧਿਕਾਰੀਆਂ,ਪੰਚਾਇਤਾਂ ਅਤੇ ਕਲੱਬਾਂ ਨਾਲ ਮੀਟਿੰਗਾਂ ਕੀਤੀਆਂ
ਜਾਣਗੀਆਂ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜਵੰਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ
ਗੁਰਲਾਭ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਦੇ ਨਿਸ਼ਾ ਨਰਦੇਸ਼ਾ ਤੇ ਜ਼ਿਲ੍ਹੇ ਭਰ ਦੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਅਤੇ ਨਵੇਂ
ਦਾਖਲਿਆਂ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ,ਨਾਲ ਨਾਲ ਪੰਜਵੀਂ, ਅੱਠਵੀਂ, ਦਸਵੀਂ, ਬਾਰਵੀਂ ਨਾਲ ਸਬੰਧਤ ਵਿਦਿਆਰਥੀਆਂ
ਦੀਆਂ ਸਕੂਲ ਸਮੇਂ ਤੋਂ ਪਹਿਲਾ ਅਤੇ ਬਾਅਦ ਚ ਸਪੈਸ਼ਲ ਕਲਾਸਾਂ ਲਗਾਈਆਂ ਜਾ ਰਹੀਆਂ ਹਨ,ਤਾਂ ਕਿ ਕਮਜ਼ੋਰ ਵਿਦਿਆਰਥੀਆਂ
ਦੀਆਂ ਕਮੀਆਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਹੁਸ਼ਿਆਰ ਵਿਦਿਆਰਥੀ ਮੈਰਿਟ ਚ ਆ ਸਕਣ।
ਇਸ ਮੌਕੋ ਜ਼ਿਲ੍ਹਾ ਯੂਥ ਕੋਆਰਡੀਨੇਟਰ ਪਰਮਜੀਤ ਸੋਹਲ,ਕੈਂਪ ਪ੍ਰਬੰਧਕ ਅਤੇ ਸੀਨੀਅਰ ਲੇਖਾਕਾਰ ਸੰਦੀਪ ਘੰਡ,ਨਾਟਕਕਾਰ ਬਲਰਾਜ
ਮਾਨ, ਜ਼ਿਲ੍ਹਾ ਗਾਈਡੈਂਸ ਅਤੇ ਕੌਸਲਰ ਨਰਿੰਦਰ ਸਿੰਘ ਮੋਹਲ, ਜ਼ਿਲ੍ਹਾ ਖੇਡ ਇੰਚਾਰਜ ਹਰਦੀਪ ਸਿੱਧੂ, ਵਿਸ਼ੇਸ਼ ਰਿਸੋਰਸ ਪਰਸਨ
ਬਲਜਿੰਦਰ ਜੋੜਕੀਆਂ ਨੇ ਵੱਖ ਵੱਖ ਵਿਸ਼ਿਆ ਤੇ ਸੰਬੋਧਨ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਸਾਡੇ ਸਾਹਮਣੇ ਵੱਡੀਆਂ
ਚਣੋਤੀਆਂ ਹਨ,ਜਿਸ ਦਾ ਸਾਹਮਣਾ ਕਰਨ ਲਈ ਸਾਡੇ ਨੋਜਵਾਨਾਂ ਨੂੰ ਗੰਭੀਰ ਉਪਰਾਲੇ ਕਰਨੇ ਪੈਣਗੇ,ਨਸ਼ਿਆਂ ਅਤੇ ਹੋਰ ਅਲਾਮਤਾਂ
ਦਾ ਤਿਆਗ ਕਰਕੇ ਚੰਗੇ ਸਮਾਜ ਦੀ ਸਿਰਜਣਾ ਲਈ ਮੋਹਰੀ ਰੋਲ ਅਦਾ ਕਰਨਾ ਪਵੇਗਾ।
ਇਸ ਮੌਕੇ ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ, ਨੋਜਵਾਨ ਆਗੂ ਹਰਿੰਦਰ ਮਾਨਸ਼ਾਹੀਆ, ਸਟੇਟ
ਅਵਾਰਡੀ ਨਿਰਮਲ ਮੌਜੀਆਂ,ਮੁਨੀਸ਼ ਕੁਮਾਰ,ਜ਼ਸਨਦੀਪ,ਮਨੋਜ ਕੁਮਾਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here