

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਮੈਨੀਫੋਸਟੋ ਨੂੰ ਕੇਜਰੀਵਾਲ ਦਾ ਗਰੰਟੀ ਕਾਰਡ ਨਾਮ ਦਿੱਤਾ ਗਿਆ। ਇਸ ਵਿਚ ਸਥਾਨਕ ਲੋਕਾਂ ਨਾਲ 10 10 ਗਰੰਟੀਆਂ ਮਸਲਬ- ਵਾਅਦੇ ਕੀਤੇ ਹਨ।
ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਨਾਲ 10 ਵਾਅਦੇ ਕੀਤੇ ਹਨ। ਇਸ ਮੈਨੀਫੈਸਟੋ ਨੂੰ ਜਾਰੀ ਕਰਦੇ ਹੋਏ ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਮੇਰੇ ਵੱਲੋਂ ਦਿੱਲੀ ਦੀ ਜਨਤਾ ਨੂੰ 10 ਗਰੰਟੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਗਰੰਟੀ ਕਾਰਡ ’ਚ ਅਸੀਂ ਕਈ ਯੋਜਨਾਵਾਂ ਨੂੰ 5 ਸਾਲ ਦੀ ਗਰੰਟੀ ਦੇ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਜਨਤਾ ਨੂੰ ਦੱਸ ਰਹੇ ਹਨ ਕਿ ਕਈ ਯੋਜਵਾਨਾਂ ਅਗਲੇ 5 ਸਾਲ ’ਚ ਲਾਗੂ ਹੋਣਗੀਆਂ।
ਇਹ ਨੇ ਸੀਐੱਮ ਕੇਜਰੀਵਾਲ ਦੇ 10 ਵਾਅਦੇ
- 24 ਘੰਟੇ ਬਿਜਲੀ, ਹਾਈਟੇਂਸ਼ਨ ਤਾਰਾਂ ਤੋਂ ਦਿੱਲੀ ਨੂੰ ਮੁਕਤੀ, 200 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਵੇਗੀ।
- ਹਰ ਘਰ ਨੂੰ ਨਲ ਤੋਂ 24 ਘੰਟੇ ਪਾਣੀ ਮਿਲੇਗਾ, 20,000 ਲੀਟਰ ਪਾਣੀ ਮੁਫਤ ਰਹੇਗਾ।
- ਦਿੱਲੀ ’ਚ ਪੈਦਾ ਹੋਣ ਵਾਲੇ ਹਰ ਬੱਚੇ ਦੀ ਗ੍ਰੇਜੂਐਸ਼ਨ ਤੱਕ ਦੀ ਸਿੱਖਿਆ ਦੀ ਜਿਮ੍ਹੇਵਾਰੀ ਸਰਕਾਰ ਦੀ- ਇਹ ਸਹੂਲਤ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਲੇਗੀ।
- ਦਿੱਲੀ ਦੇ ਹਰ ਨਾਗਰਿਕ ਨੂੰ ਵਧਿਆ ਤੋਂ ਵਧਿਆ ਇਲਾਜ ਅਤੇ ਮੁਫਤ ਇਲਾਜ ਦੀ ਗਰੰਟੀ
- ਦਿੱਲੀ ਮੈਟ੍ਰੋ ਦਾ ਨੈਟਵਰੱਕ ਬਣੇਗਾ, ਬੱਸਾਂ ਜਿਆਦਾ ਖਰੀਦੀਆਂ ਜਾਣਗੀਆਂ, ਮਹਿਲਾਵਾਂ ਦੀ ਸੁਰੱਖਿਆ ਦਾ ਵੀ ਇੰਤਜਾਮ ਹੋਵੇਗਾ, ਮਹਿਲਾਵਾਂ ਨੂੰ ਫ੍ਰੀ ਬੱਸ ਯਾਤਰਾ ਅਗਲੇ ਪੰਜ ਸਾਲ ਜਾਰੀ ਰਹੇਗਾ। ਵਿਦਿਆਰਥੀਆਂ ਨੂੰ ਫ੍ਰੀ ਯਾਤਰਾ ਦਿੱਤੀ ਜਾਵੇਗੀ।
- ਪ੍ਰਦੂਸ਼ਣ ਨੂੰ ਘੱਟ ਕਰਨ ਦੀ ਹਰ ਸਭੰਵ ਕੋਸ਼ਿਸ਼ ਕੀਤੀ ਜਾਵੇਗੀ। 2 ਕਰੋੜ ਤੋਂ ਵੀ ਜਿਆਦਾ ਰੁੱਖ ਲਗਾਏ ਜਾਣਗੇ। ਯਮੁਨਾ ਨੂੰ ਵੀ ਪ੍ਰਦੂਸ਼ਣ ਮੁਕਤ ਕੀਤਾ ਜਾਵੇਗਾ।
- ਦਿੱਲੀ ਨੂੰ ਕਚਰਾਮੁਕਤ ਕਰਨਾ ਹੈ। ਗਲੀ ਨਾਲੀ ਅਤੇ ਰਾਹਾਂ ਨੂੰ ਕਚਰਾ ਮੁਕਤ ਕਰਨਾ ਹੈ।
- ਮਹਿਲਾ ਸੁਰੱਖਿਆ ਲਈ ਡੇਢ ਲੱਖ ਕੈਮਰੇ ਲੱਗ ਚੁੱਕੇ ਹਨ। ਡੇਢ ਲੱਖ ਹੋਰ ਲਗਾਏ ਜਾਣਗੇ। ਸਟ੍ਰੀਟ ਲਾਇਟਾਂ ਵੀ ਲਗਾਇਆ ਜਾਣਗੀਆਂ। ਮੁਹੱਲਾ ਮਾਰਸ਼ਲ ਲਗਾਇਆ ਜਾਵੇਗਾ ਜਿਵੇਂ ਬਸਾਂ ਵਿਚ ਮਾਰਸ਼ਲ ਲੱਗੇ ਹਨ।
- ਕੱਚੀ ਕਾਲੋਨੀ ਵਿਚ ਸੜ੍ਕ, ਪਾਣੀ, ਨਾਲੀ, ਸੀਸੀਟੀਵੀ, ਸਟ੍ਰੀਟ ਲਾਇਟ ਅਤੇ ਮੁਹੱਲਾ ਕਲੀਨਿਕ ਬਣਾਇਆ ਜਾਵੇਗਾ।
- ਝੁੱਗੀ ਵਾਲਿਆਂ ਨੂੰ ਜਿੱਥੇ ਉਹਨਾਂ ਦੀ ਝੁੱਗੀਆਂ ਹਨ, ਉੱਥੇ ਹੀ ਮਕਾਨ ਬਣਾ ਕੇ ਦਿੱਤਾ ਜਾਵੇਗਾ।























