ਸੀਨੀਅਰ ਸਿਟੀਜਨ ਐਸ਼ੋਸ਼ੀਏਸ਼ਨ ਦਾ ਗਠਨ

0
77

ਬੁਢਲਾਡਾ 16, ਜਨਵਰੀ(ਅਮਿਤ ਜਿੰਦਲ): ਸਥਾਨਕ ਸ਼ਹਿਰ ਦੇ ਸੀਨੀਅਰ ਸਿਟੀਜਨਾਂ ਵੱਲੋਂ ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੇ ਮਨੋਰੰਜਨ ਲਈ ਐਸ਼ੋਸ਼ੀਏਸ਼ਨਦਾ ਗਠਨ ਕਰਕੇ ਉਪਰਾਲਾ ਕਰਨ ਦਾ ਫੈਸਲਾ ਕੀਤਾ ਗਿਆ ਹੈ. ਐਸ਼ੋਸ਼ੀਏੇਸ਼ਨ ਦਾ ਗਠਨ ਕਰਦਿਆਂ ਪ੍ਰਿੰਸੀਪਲ ਜਗਜੀਤ ਸਿੰਘ ਗੁਰਨੇ ਕਲਾ ਨੂੰ ਮੁੱਖ ਸਰਪ੍ਰਸਤ ਅਤੇ ਸਰਪ੍ਰਸਤ ਦਰਸ਼ਨ ਸਰਮਾ, ਅੰਗਰੇਜ਼ ਗੋਇਲ, ਮਹਿੰਦਰ ਮਲਹੋਤਰਾ, ਪ੍ਰਧਾਨ ਕੇਵਲ ਗਰਗ, ਉਪ ਪ੍ਰਧਾਨ ਰਾਜ ਕੁਮਾਰ ਬੋੜਾਵਾਲੀਆਂ, ਸੁਰਜੀਤ ਸਿੰਘ,ਕਸ਼ਮੀਰੀ ਲਾਲ, ਬਲਦੇੇਵ ਸਿੰਘ, ਜਰਨਲ ਸਕੱਤਰ ਜ਼ਸਵੰਤ ਸਿੰਗਲਾ, ਸੰਯੁਕਤ ਸਕੱਤਰ ਸੀਤਾ ਰਾਮ ਗੋਇਲ, ਵਿੱਤ ਸਕੱਤਰ ਦੇਸ ਰਾਜ ਬਾਂਸਲ, ਕਾਰਜਕਾਰੀ ਮੈਬਰ ਬਚਨ ਸਿੰਘ, ਸੰਤੋਖ ਸਿੰਘ, ਜਗਦੀਸ਼ ਰਾਏ, ਸੂਬੇਦਾਰ ਸੁਖਦੇਵ ਸਿੰਘ, ਮਾਸਟਰ ਸੱਤਪਾਲ ਗਰਗ ਸੁਰਿੰਦਰ ਬਾਂਸਲ, ਦਰਸ਼ਨ ਸਿੰਗਲਾ, ਮਾਸਟਰ ਪਦਮ ਸੈਨ, ਪ੍ਰੇਮ ਚੰਦ, ਗੁਰਿੰਦਰ ਮੋਹਨ, ਤਰਸੇਮ ਸਿੰਗਲਾ, ਅਵਿਨਾਸ਼ ਸੂਦ, ਵਿਨੋਦ ਗਰਗ, ਮੋਹਨ ਲਾਲ ਨੰਬਰਦਾਰ, ਪਦਮ ਸੈਨ ਸ਼ਰਮਾ, ਕਾਨੂੰਨੀ ਸਲਾਹਕਾਰ ਐਡਵੋਕੇਟ ਅਸ਼ੋਕ ਗਰਗ ਨੂੰ ਚੁਣਿਆ ਗਿਆ ਹੈ. ਉਨ੍ਹਾਂ ਦੱਸਿਆ ਕਿ ਸੀਨੀਅਰ ਸਿਟੀਜਨ ਐਸ਼ੋਸ਼ੀਏਸਨ ਦਾ ਮੰਤਵ ਬਜੁਰਗ ਨੂੰ ਸਮਾਜ ਸੇਵੀ ਕੰਮਾਂ ਵਿੱਚ ਉਤਸਾਹਿਤ ਕਰਨ ਅਤੇ ਉਨ੍ਹਾ ਦੇ ਇੱਕਲੇਪਨ ਨੂੰ ਦੂਰ ਕਰਨਾ ਹੈ ਤਾਂ ਜ਼ੋ ਉਹ ਸੇਵਾ ਮੁਕਤੀ ਤੋਂ ਬਾਅਦ ਦਾ ਸਮਾਂ ਆਪਣੇ ਦੋਸਤਾਂ ਅਤੇ ਹਮ ਉਮਰ ਦੇ ਵਿਅਕਤੀਆਂ ਨਾਲ ਗੁਜ਼ਾਰ ਕੇ ਆਪਣੀ ਜਿੰਦਗੀ ਨੂੰ ਖੁਸ਼ਹਾਲ ਬਣਾ ਸਕਣ. ਉਨ੍ਹਾਂ ਦੱਸਿਆ ਕਿ ਐਸ਼ੋਸ਼ੀਏਸ਼ਨ ਵਿੱਚ 101 ਸਰਗਰਮ ਮੈਂਬਰ ਸ਼ਾਮਿਲ ਕੀਤੇ ਜਾਣਗੇ ਉੁਨ੍ਹਾ ਦੇ ਮਨੋਰੰਜਨ ਲਈ ਲਾਇਬਰੇਰੀ, ਇੰਨਡੋਰ ਗੇਮਾ ਸਤਰੰਜ਼, ਕੈਰਮ, ਬੈਡਮਿੰਟਨ, ਤਾਸ਼ ਦਾ ਪ੍ਰਬੰਧ ਕੀਤਾ ਜਾਵੇਗਾ. ਐਸ਼ੋਸ਼ੀਏਸ਼ਨ ਦਾ ਏਜੰਡਾ ਤਿਆਰ ਕਰਨ ਲਈ ਚਾਰ ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸਦੇ ਚੇਅਰਪਰਸਨ ਪਿੰ੍ਰਸੀਪਲ ਜਗਜੀਤ ਸਿੰਘ ਹੋਣਗੇ ਅਤੇ ਸਹਾਇਕ ਦਰਸ਼ਨ ਸ਼ਰਮਾ, ਸੱਤਪਾਲ ਗਰਗ, ਅਵਿਨਾਸ਼ ਸੂਦ ਹੋਣਗੇ.

LEAVE A REPLY

Please enter your comment!
Please enter your name here