ਗਊਸ਼ਾਲਾ ਸ੍ਰੀ ਕ੍ਰਿਸ਼ਨ ਮੰਦਿਰ ਵਿੱਚ ਮੂਰਤੀ ਸਥਾਪਨਾ ਅੱਜ

0
41

ਬੁਢਲਾਡਾ 16, ਜਨਵਰੀ(ਮਹਿਤਾ, ਜਿੰਦਲ): ਪੰਚਾਇਤੀ ਗਊਸ਼ਾਲਾ ਵਿੱਚ ਬਣ ਰਹੇ ਨਵੇਂ ਸ੍ਰੀ ਕ੍ਰਿਸ਼ਨ ਮੰਦਿਰ ਵਿੱਚ ਰਾਧਾ ਕ੍ਰਿਸ਼ਨ ਜੀ ਮਹਾਰਾਜ ਦੀ ਮੂਰਤੀ ਸਥਾਪਨਾ 17 ਜਨਵਰੀ ਨੂੰ ਸ਼ਹਿਰ ਦੇ ਮਸ਼ਹੂਰ ਵਪਾਰੀ ਲਕਸ਼ਮੀ ਨਰਾਇਣ ਨੇਵਟੀਆਂ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ. ਮੂਰਤੀ ਸਥਾਪਨਾ ਤੋਂ ਪਹਿਲਾ ਮੂਰਤੀ ਪੂਜਾ ਲਈ ਸ੍ਰੀ ਬ੍ਰਿਦਾਵਨ ਥਾਮ ਤੋਂ ਉੱਘੇ ਵਿਦਵਾਨ ਅਤੇ ਸ਼ਾਸ਼ਤਰੀਆਂ ਬੁਲਾਏ ਗਏ ਅਤੇ ਰੋਜਾਨਾਂ ਹਵਨ ਯੱਗ ਅਤੇ ਮੁਰਤੀ ਪੂਜਾ ਲਗਾਤਾਰ ਜਾਰੀ ਹੈ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਤਨ ਲਾਲ ਨੇਵਟੀਆਂ ਨੇ ਦੱਸਿਆ ਕਿ ਮੂਰਤੀ ਸਥਾਪਨਾ ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆ ਹਨ. ਉਨ੍ਹਾ ਦੱਸਿਆ ਕਿ ਕੱਲ੍ਹ 17 ਜਨਵਰੀ ਨੂੰ ਭਵਨ ਨੂੰ ਜਿੱਥੇ ਸਜਾਇਆ ਜਾਵੇਗਾ ਉੱਥੇ ਵਿਸ਼ਾਲ ਲੰਗਰ ਵੀ ਲਗਾਇਆ ਜਾ ਰਿਹਾ ਹੈ. ਉਨ੍ਹਾ ਦੱਸਿਆ ਕਿ ਇਸ ਪੂਜਾ ਅਰਚਨਾ ਵਿੱਚ ਪੂਰਾ ਨੇਵਟੀਆਂ ਪਰਿਵਾਰ ਤੋਂ ਇਲਾਵਾ ਸ਼ਹਿਰ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ. ਇਸ ਮੌਕੇ ਤੇ ਸ੍ਰੀ ਲਕਸ਼ਮੀ ਨਰਾਇਣ ਨੇੇਵਟੀਆਂ, ਓਮ ਪ੍ਰਕਾਸ਼ ਨੇਵਟੀਆਂ, ਹੀਰਾ ਲਾਲ, ਵਿਨੋਦ ਕੁਮਾਰ, ਲਲਿਤ ਕੁਮਾਰ, ਜਤਿਨ ਕੁਮਾਰ, ਪਵਨ ਨੇਵਟੀਆਂ, ਨਰਿੰਦਰ ਕੁਮਾਰ, ਚੰਦਰ ਪ੍ਰਕਾਸ਼, ਡਾ. ਕਪਲਾਸ਼, ਬੰਟੀ, ਸੰਜੇ ਕੁਮਾਰ, ਸੰਜੀਵ ਸਿੰਗਲਾ, ਜਤਿਨ ਕੁਮਾਰ,ਰਾਜ ਕੁਮਾਰ ਭੱਠਲ ਆਦਿ ਹਾਜ਼ਰ ਸਨ. ਗਊਸ਼ਾਲਾਂ ਪ੍ਰਬੰਧਕ ਕਮੇਟੀ ਦੇ ਆਗੂ ਰਮੇਸ਼ ਗੋਇਲ ਨੇ ਇਸ ਧਾਰਮਿਕ ਸਮਾਗਮ ਵਿੱਚ ਸ਼ਹਿਰ ਵਾਸੀਆਂ ਨੂੰ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਉਹ ਇਸ ਮਹਾਨ ਕਾਰਜ ਵਿੱਚ ਹਿੱਸਾ ਲੈ ਕੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਪ੍ਰਥਾਨਾ ਕਰਨ. ਉਨ੍ਹਾ ਕਿਹਾ ਕਿ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ.

LEAVE A REPLY

Please enter your comment!
Please enter your name here