ਸਮਰਾਲਾ ਪੁਲਿਸ ਨੇ 5 ਸਾਲ ਤੋਂ ਭਗੋੜੇ ਦੋਸ਼ੀ ਨੂੰ ਕੀਤਾ ਕਾਬੂ

0
4

ਸਮਰਾਲਾ, 21 ਜੂਨ (ਸਾਰਾ ਯਹਾ )-ਅੱਜ ਸਥਾਨਕ ਪੁਲਸ ਦੀ ਇੱਕ ਵਿਸ਼ੇਸ਼ ਟੀਮ ਨੇ ਪੰਜ ਸਾਲ ਤੋਂ ਭਗੋੜੇ ਚੱਲੇ ਆ ਰਹੇ ਇੱਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2013 ਵਿੱਚ ਅਮਰਿੰਦਰ ਸਿੰਘ ਉਰਫ਼ ਸੋਨੀ ਵਾਸੀ ਪਿੰਡ ਗੋਸਲਾਂ ਖਿਲਾਫ਼ 452/380, 427/148 ਆਈ. ਪੀ. ਸੀ. ਅਧੀਨ ਕੇਸ ਦਰਜ ਹੋਇਆ ਸੀ। ਇਸ ਤੋਂ ਮਗਰੋਂ 2016 ਵਿੱਚ ਇਸੇ ਨੌਜਵਾਨ ‘ਤੇ ਇੱਕ ਹੋਰ ਮੁਕੱਦਮਾ ਦਰਜ ਹੋਇਆ, ਪ੍ਰੰਤੂ ਇਹ ਵਿਅਕਤੀ ਪੁਲਿਸ ਨੂੰ ਪਿਛਲੇ 5 ਸਾਲ ਤੋਂ ਚਕਮਾ ਦਿੰਦੇ ਹੋਏ ਆਪਣੀ ਗ੍ਰਿਫ਼ਤਾਰੀ ਤੋਂ ਬਚਦਾ ਰਿਹਾ। ਮਾਣਯੋਗ ਅਦਾਲਤ ਨੇ ਇਨ•ਾਂ ਦੋਵੇਂ ਕੇਸਾਂ ਵਿੱਚ ਉਕਤ ਦੋਸ਼ੀ ਨੂੰ ਭਗੋੜਾ ਐਲਾਨਿਆ ਹੋਇਆ ਸੀ। ਅੱਜ ਇਹ ਵਿਅਕਤੀ ਪੁਲਿਸ ਦੇ ਹੱਥੇ ਚੜ• ਗਿਆ ਅਤੇ ਇਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।


EDITED BY : SARA YAHA | | Last Updated :21 June 2018

LEAVE A REPLY

Please enter your comment!
Please enter your name here