ਪਾਇਲ ਪੁਲਿਸ ਨੇ ਰਾਹਗੀਰਾਂ ਕੋਲੋ ਮੋਬਾਇਲ ਫੋਨ ਖੋਹਣ ਵਾਲੇ ਚਾਰ ਵਿਅਕਤੀ ਕੀਤੇ ਕਾਬੂ

0
5

ਪਾਇਲ, 21 ਜੂਨ (ਸਾਰਾ ਯਹਾ)-ਡੀਐਸਪੀ ਪਾਇਲ ਸ੍ਰੀ ਰਛਪਾਲ ਸਿੰਘ ਢੀਡਸਾ ਅਤੇ ਥਾਣਾ ਮੁਖੀ ਗੁਰਮੇਲ ਸਿੰਘ ਦੀਆਂ ਸਖਤ ਹਦਾਇਤਾਂ ਤੇ (ਲਾਅ ਐਂਡ ਆਰਡਰ) ਕਾਨੂੰਨੀ ਸਥਿਤੀ ਨੂੰ ਮਜਬੂਤ ਰੱਖਣ ਲਈ ਸਹਾਇਕ ਥਾਣੇਦਾਰ ਸੱਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਬਾ ਗਸਤ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਮੁਖਬਰ ਦੀ ਇਤਲਾਹ ਤੇ ਡੂਮ ਦੇ ਨਹਿਰੀ ਪੁਲ ਦੀ ਕੱਚੀ ਪਟੜੀ ਵਾਲੇ ਪਾਸੇ ਕੁੱਝ ਨੌਜਵਾਨ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਉਂਤਬੰਦੀ ਕਰ ਰਹੇ ਹਨ। ਜਿਸ ਤੇ ਮੌਕੇ ਤੇ ਪੁੱਜੇ ਥਾਣੇਦਾਰ ਸੱਤਪਾਲ ਸਿੰਘ ਨੇ ਪੁਲਿਸ ਪਾਰਟੀ ਦੇ ਸਹਿਯੋਗ ਨਾਲ ਕਥਿਤ ਦੋਸ਼ੀ ਸਤਵਿੰਦਰ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਭਾਬਰੀ, ਗਗਨਦੀਪ ਸਿੰਘ ਪੱੁਤਰ ਹਰਪ੍ਰੀਤ ਸਿੰਘ ਕੋਟਲਾ ਅਜਨੇਰ, ਬਲਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਜੀਰਖ ਅਤੇ ਅਮਿੰ੍ਰਤਪਾਲ ਸਿੰਘ ਪੁੱਤਰ ਅਵਤਾਰ ਸਿੰਘ ਕਿਲਾ ਹਾਂਸ ਨੂੰ ਰੰਗੇ ਹੱਥੀ ਦਬੋਚ ਲਿਆ ਹੈ। ਪੁਲਿਸ ਨੇ ਮੌਕੇ ਤੇ ਮੋਟਰ ਸਾਇਕਲ ਹੀਰੋ ਹਾਡਾ ਸਪਲੈਂਡਰ ਪੀਬੀ 23 ਡਬਲਿਓ-4654, ਮੋਟਰ ਸਾਇਕਲ ਬਜਾਜ ਸੀ.ਟੀ 100 ਨੰਬਰ ਪੀਬੀ 10 ਜੀ 1772 ਤੇ ਸਵਾਰ ਸਨ ਜਿਹਨਾਂ ਪਾਸੋ ਵੱਖ-ਵੱਖ ਕੰਪਨੀਆਂ ਦੇ ਰਾਹਗੀਰਾਂ ਤੋ ਖੋਹ ਕੀਤੇ 4 ਮੋਬਾਇਲ ਬਰਾਮਦ ਕੀਤੇ ਹਨ, ਜਿਹਨਾਂ ਬਾਰੇ ਇਹ ਕੋਈ ਸਬੂਤ ਪੇਸ਼ ਨਹੀ ਕਰ ਸਕੇ। ਉੱਕਤ ਕਥਿਤ ਦੋਸ਼ੀਆਂ ਖਿਲ਼ਾਫ ਮੁਕੱਦਮਾ ਦਰਜ ਕੀਤਾ ਗਿਆ ਜਿਹਨਾਂ ਕੋਲੋ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਕੋਲੋ ਹੋਰ ਵੀ ਕੁੱਝ ਮਿਲਣ ਦੀ ਉਮੀਦ ਹੈ।


EDITED BY : SARA YAHA | | Last Updated :21 June 2018

LEAVE A REPLY

Please enter your comment!
Please enter your name here