

ਰਾਸਟਰੀ ਸਿੱਖ ਸੰਗਤ ਚੰਡੀਗੜ ਦਾ ਇੱਕ ਵਫਦ ਅੱਜ ਮਿਤੀ 07/01/2020 ਨੂੰ ਰਾਜਪਾਲ ਪੰਜਾਬ,ਪ੍ਰਸ਼ਾਸਕ ਚੰਡੀਗੜ ਸ੍ਰੀ ਵੀ.ਪੀ. ਸਿੰਘ ਬਦਨੋਰ ਜੀ ਨੂੰ ਮਿਲਿਆ। ਉਹਨਾ ਪਾਕਿਸਤਾਨ ਵਿੱਚ ਮਿਤੀ 03/01/2020 ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿੱਖੇ ਕੁਝ ਸਮਾਜ ਵਿਰੋਧੀ ਅਨਸ਼ਰਾ ਵੱਲੋ ਪੱਥਰਬਾਜੀ ਕਰਕੇ ਗੁਰੂ ਨਾਮ ਲੇਵਾ ਸੰਗਤਾ ਦੇ ਹਿਰਦਿਆ ਨੂੰ ਵਲੂੰਦਰਿਆ ਹੈ।ਅਸੀ ਸਮੂਹ ਰਸਟਰੀ ਸਿੱਖ ਸੰਗਤ ਵੱਲੋ ਸਤਿਕਾਰਯੋਗ ਰਾਜਪਾਲ ਸਾਹਿਬ ਸ੍ਰੀ ਵੀ.ਪੀ. ਸਿੰਘ ਬਿਦਨੋਰ ਰਾਹੀ ਮੰਗ ਪੱਤਰ ਦੇ ਕੇ ਮੰਗ ਕਰਦੇ ਹਾ ਕਿ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਨਾਲ ਸੰਪਰਕ ਕਰਕੇ ਦਬਾਵ ਬਣਾਵੇ ਅਤੇ ਦੋਸ਼ੀਆ ਨੂੰ ਫਾਸਟ ਟਰੈਕ ਕੋਰਟ ਰਾਹੀ ਜਲਦੀ ਤੋ ਜਲਦੀ ਅਤੇ ਸਖਤ ਤੋ ਸਖਤ ਸਜਾਵਾਂ ਦਿਤੀਆ ਜਾਣ।ਸਮੂਹ ਰਾਸਟਰੀ ਸਿੱਖ ਸੰਗਤ ਮੰਗ ਕਰਦੀ ਹੈ ਕਿ ਪਾਕਿਸਤਾਨ ਵਿੱਖੇ ਘੱਟ ਗਿਣਤੀਆ ਦੇ ਸਾਰੇ ਧਾਰਮਿਕ ਸਥਾਨਾ ਨੂੰ ਸੁਰੱਖਿਆ ਪ੍ਰਦਾਨ ਕਿਤੀ ਜਾਵੇ ਅਤੇ ਸਿੱਖਾ ਸਮੇਤ ਸਾਰੀਆ ਘੱਟ ਗਿਣਤੀਆ ਨਾਲ ਸੰਬੰਧਿਤ ਲੋਕਾ ਦੇ ਜਾਨਮਾਲ ਦੀ ਸੁਰੱਖਿਆ ਯਕੀਨੀ ਬਨਾਈ ਜਾਵੇ।ਅਸੀ ਭਾਰਤ ਸਰਕਾਰ ਤੋ ਇਹ ਵੀ ਮੰਗ ਕਰਦੇ ਹਾ ਇਹ ਮਸਲਾ ਅੰਤਰ ਰਾਸਟਰੀ ਪੱਧਰ ਤੇ ਪੂਰੇ ਜੋਰ ਸੋਰ ਨਾਲ ਉਠਾਇਆ ਜਾਵੇ ਅਤੇ UNO ਤੋ ਵੀ ਇਹ ਮੰਗ ਕੀਤੀ ਜਾਵੇ ਕਿ ਉਹ ਵੀ ਪਾਕਿਸਤਾਨ ਤੇ ਸਖਤੀ ਵਰਤੇ ਤਾ ਜੋ ਇਹੋ ਜੀ ਘਟਨਾ ਦੁਬਾਰਾ ਨਾ ਵਾਪਰੇ।ਪਾਕਿਸਤਾਨ ਵਿੱਖੇ ਲਗਾਤਾਰ ਘੱਟ ਗਿਣਤੀ ਭਾਈਚਾਰੇ ਦੀ ਘੱਟ ਰਹੀ ਜੰਨਸੰਖਿਆ ਵੀ ਇੱਕ ਚਿੰਤਾ ਦਾ ਵਿਸ਼ਾ ਹੈ,ਇਸ ਤੇ ਵੀ UNO ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।ਇਸ ਮੋਕੇ ਚੰਡੀਗੜ ਰਾਸਟਰੀ ਸਿੱਖ ਸੰਗਤ ਦੇ ਜਰਨਲ ਸਕੱਤਰ ਕੁਲਮੀਤ ਸਿੰਘ ਸ਼ੋਢੀ,ਸਕੱਤਰ ਹਰਦੇਵ ਸਿੰਘ ਉੱਭਾ,ਨੋਨਿਹਾਲ ਸਿੰਘ ਸੋਢੀ,ਭੁਪਿੰਦਰ ਸਿੰਘ ਵਾਲੀਆ,ਮੀਨਾ ਗਰਗ(ਪਿੰਕੀ),ਪ੍ਰਦੀਪਦੀਪ ਸਿੰਘ ਬੋਪਾਰਾਏ ,ਕੇਵਲ ਕ੍ਰਿਸ਼ਨ,ਜਸਵਿੰਦਰ ਸਿੰਘ ਭਾਟੀਆ,ਕੇਵਲ ਕ੍ਰਿਸ਼ਨ ਆਦੀਵਾਲ ,ਲਖਵੀਰ ਸਿੰਘ ਮਾਨ ਆਦਿ ਮਜੂਦ ਸਨ।























