JNU ਦੇ ਬਾਹਰ ਵੱਡੀ ਗਿਣਤੀ ਵਿੱਚ ਸਟੂਡੈਂਟ ਇਕੱਠੇ, ਪੁਲਿਸ ਤਾਇਨਾਤ

0
17

ਬੀਤੀ ਰਾਤ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਹਿੰਸਾ ਬਾਅਦ ਤੋਂ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਯੂਨੀਵਰਸਿਟੀ ਛੱਡ ਕੇ ਜਾ ਰਹੇ ਹਨ।

ਦਿੱਲੀ ਪੁਲਿਸ ਨੇ ਜੇਐੱਨਯੂ ਹਿੰਸਾ ਮਾਮਲੇ ਵਿਚ ਅਣ-ਪਛਾਤੇ ਵਿਅਕਤੀਆਂ ਖਿਲਾਫ਼ ਭੰਨ-ਤੋੜ ਕਰਨ ਅਤੇ ਦੰਗੇ ਭੜਕਾਉਣ ਦੀ ਐਫ਼ਆਈਆਰ ਦਰਜ ਕੀਤੀ ਹੈ।

ਯੂਨੀਵਰਸਿਟੀ ਦੇ ਬਾਹਰ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਹਨ। ਹਾਲਤ ਦੇਖਦਿਆਂ ਯੂਨੀਵਰਸਿਟੀ ਬਾਹਰ ਤਕਰੀਬਨ 700 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।Image Copyright @ANI@ANI

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐੱਲਜੀ ਤੋਂ ਰਿਪੋਰਟ ਤਲਬ ਕੀਤੀ ਹੈ ਅਤੇ ਜਾਂਚ ਲਈ ਦਿੱਲੀ ਪੁਲਿਸ ਦੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ ਹੈ।

ਇਸ ਦੌਰਾਨ ਇੱਕ ਪੀਐੱਚਡੀ ਵਿਦਿਆਰਥਣ ਨੇ ਦੱਸਿਆ ਕਿ ਲਗਦਾ ਨਹੀਂ ਕਿ ਅਜੇ ਇਹ ਸਭ ਠੀਕ ਹੋਵੇਗਾ।

ਉਹ ਉਸ ਵੇਲੇ ਉੱਥੇ ਹੀ ਸਨ, ਉਨ੍ਹਾਂ ਨੇ ਦੱਸਿਆ, “ਇਹ ਸਾਰੇ ਲੋਕ ਬਾਹਰੋਂ ਆਏ ਸਨ, ਜੋ ਲੋਕ ਰਾਤੀਂ ਆਏ ਸਨ ਉਨ੍ਹਾਂ ਦੇ ਹੱਥ ਵਿੱਚ ਕੁਹਾੜੀਆਂ ਅਤੇ ਸਰੀਏ ਸਨ।”Image Copyright BBC News PunjabiBBC NEWS PUNJABI

ਜੇਐੱਨਯੂ ਹਿੰਸਾ ਖ਼ਿਲਾਫ਼ ਦੇਸ ਭਰ ਗੁੱਸਾ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਈ ਘਟਨਾ ਤੋਂ ਬਾਅਦ ਮੁੰਬਈ ਵਿਖੇ ਵਿਦਿਆਰਥੀਆਂ ਨੇ ਗੇਟਵੇ ਆਫ਼ ਇੰਡੀਆ ਦੇ ਬਾਹਰ ਮੁਜ਼ਹਰਾ ਕੀਤਾ। ਮੁਜ਼ਾਹਰਾ ਸੋਮਵਾਰ ਸਵੇਰੇ ਜਲਦੀ ਸ਼ੁਰੂ ਹੋ ਗਿਆ ਸੀ।

ਵਿਦਿਆਰਥੀਆਂ ਦਾ ਸਾਥ ਦੇਣ ਲਈ ਅਦਾਕਾਰ ਸੁਸ਼ਾਂਤ ਸਿੰਘ ਵੀ ਇਸ ਮੌਕੇ ‘ਤੇ ਪਹੁੰਚੇ।

ਯੂਪੀ ਵਿੱਚ ਅਲੀਗੜ੍ਹ ਯੂਨੀਵਰਸਿਟੀ ਦੇ ਬਾਹਰ ਵੀ ਪੁਲਿਸ ਨੂੰ ਤੈਨਾਤ ਕੀਤਾ ਗਿਆ। ਰਾਜ ਭਰ ਵਿੱਚ ਵਾਧੂ ਪੁਲਿਸ ਕਰਮੀ ਤੈਨਾਤ ਕੀਤੇ ਗਏ ਹਨ ਤਾਂ ਕਿ ਅਮਨ ਤੇ ਸ਼ਾਂਤੀ ਬਣੀ ਰਹੇ।

ਪ੍ਰੋਗੈਸਿਵ ਡੈਮੋਕ੍ਰੇਟਿਕ ਸਟੂਡੈਂਟਸ ਯੂਨੀਅਨ ਦੇ ਕਾਰਕੁਨਾਂ ਨੇ ਵੀ ਹੈਦਰਾਬਾਦ ਦੇ ਓਸਮਾਨਿਆ ਯੂਨੀਵਰਸਿਟੀ ਦੇ ਬਾਹਰ ਕੱਲ ਦੀ ਜੇਐੱਨਯੂ ਘਟਨਾ ਦੇ ਵਿਰੋਧ ਵਿੱਚ ਮੁਜ਼ਾਹਰਾ ਕੀਤਾ।

ਕਰਨਾਟਕ ਦੇ ਬੈਂਗਲੂਰੂ ਵਿੱਚ ਵੀ ਟਾਊਨ ਹਾਲ ਦੇ ਬਾਹਰ ਲੋਕਾਂ ਨੇ ਮੁਜ਼ਾਹਰਾ ਕੀਤਾ। ਸ਼ਾਂਤਮਈ ਢੰਗ ਨਾਲ ਹੋਏ ਇਸ ਮੁਜ਼ਾਹਰੇ ਵਿੱਚ ਆਮ ਨਾਗਰਿਕ ਵੀ ਹਿੱਸਾ ਲੈਂਦੇ ਨਜ਼ਰ ਆਏ।

ਹਮਲੇ ਅਮਿਸ ਸ਼ਾਹ ਜ਼ਿੰਮੇਵਾਰ: ਕਾਂਗਰਸ

ਇਸ ਦੌਰਾਨ ਕਾਂਗਰਸ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਹਿੰਸਾ ਨੂੰ ਸਰਕਾਰ ਸਮਰਥਿਤ ਕਰਾਰ ਦਿੱਤਾ। ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ, ” ਇਹ ਹਿੰਸਾ ਸਰਾਕਾਰ ਸਮਰਥਿਤ ਹੈ ਅਤੇ ਇਸ ਪਿੱਛੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਿੱਧਾ ਹੱਥ ਹੈ। ਸਰਕਾਰ ਦੀ ਜਾਂਚ ਉੱਤੇ ਵਿਦਿਆਰਥੀਆਂ ਨੂੰ ਭਰੋਸਾ ਨਹੀਂ ਹੈ, ਇਸ ਲਈ ਮਾਮਲੇ ਦੀ ਅਦਾਲਤੀ ਜਾਂਚ ਕਰਵਾਈ ਜਾਵੇ।Image Copyright @rssurjewala@RSSURJEWALA

ਸੂਰਜੇਵਾਲਾ ਨੇ ਇਲਜ਼ਾਮ ਲਾਇਆ ਕਿ ਭਾਜਪਾ ਦੇਸ ਭਰ ਦੀਆਂ ਯੂਨੀਵਰਸਿਟੀਆਂ ਵਿਚ ਹਿੰਸਾ ਕਰਵਾ ਰਹੀ ਹੈ।

ਕਾਂਗਰਸ ਤੇ ਖੱਬੇਪੱਖੀਆਂ ਦੀ ਸਾਜ਼ਿਸ

ਉੱਧਰ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਇਸ ਨੂੰ ਕਾਂਗਰਸ ਅਤੇ ਖੱਬੇਪੱਖੀਆਂ ਦਾ ਹੱਥ ਕਹਿ ਰਹੇ ਹਨ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕਾਂਗਰਸ, ਖੱਬੇਪੱਖੀ ਅਤੇ ਆਮ ਆਦਮੀ ਪਾਰਟੀ ਮਿਲਕੇ ਦੇਸ ਵਿਚ ਹਿੰਸਾ ਦਾ ਮਾਹੌਲ ਬਣਾ ਰਹੀਆਂ ਹਨ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਵੀ ਇਸ ਨੂੰ ”ਖੱਬੇਪੱਖੀ ਵਿਦਿਆਰਥੀਆਂ ਦੀ ਗੁੰਡਾਗਰਦੀ” ਕਿਹਾ।Image Copyright @ANI@ANI

LEAVE A REPLY

Please enter your comment!
Please enter your name here