

ਮਾਨਸਾ 4 ਜਨਵਰੀ (ਸਾਰਾ ਯਹਾ) ਮਾਨਵਤਾ ਨੂੰ ਸਮਰਪਿਤ ਬਦਲਾਵ ਵੈੱਲਫੇਅਰ ਸੁਸਾਇਟੀ ਮਾਨਸਾ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ ਦੀ ਅਗਵਾਈ ਹੇਠ ਮਾਨਸਾ ਦੇ ਤਿੰਨ ਪ੍ਰਾਇਮਰੀ ਸਕੂਲ ਸ਼ਹੀਦ ਭਗਤ ਸਿੰਘ ਚੌਕ ਸਕੂਲ ਠੂਠਿਆਂਵਾਲੀ ਰੋਡ ਮਾਨਸਾ ਕੈਂਚੀਆਂ ਦੇ ਪ੍ਰਾਇਮਰੀ ਸਕੂਲ ਦੇ ਪ੍ਰੀ ਨਰਸਰੀ ਦੇ ਬੱਚਿਆਂ ਨੂੰ ਸਰਦੀਆਂ ਲਈ ਕੋਟੀਆਂ ਦੀ ਵੰਡ ਕੀਤੀ ਗਈ ।ਦਾਨੇਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਪ੍ਰੀ ਨਰਸਰੀ ਦੇ ਬੱਚਿਆਂ ਨੂੰ ਕੋਟੀਆਂ ਨਹੀਂ ਮਿਲ ਰਹੀਆਂ ਇਸ ਲਈ ਉਨ੍ਹਾਂ ਨੇ ਆਪਣੀ ਸੁਸਾਇਟੀ ਦੇ ਸਹਿਯੋਗ ਨਾਲ ਹੰਭਲਾ ਮਾਰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਪ੍ਰੀ ਨਰਸਰੀ ਦੇ ਛੋਟੇ ਬੱਚਿਆਂ ਨੂੰ ਕੋਟੀਆਂ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤਾਂ ਜੋ ਬੱਚੇ ਸਰਦੀ ਦੇ ਮੌਸਮ ਵਿੱਚ ਸਕੂਲ ਆਸਾਨੀ ਨਾਲ ਆ ਜਾ ਸਕਣ ਅਤੇ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਆਉਣ ਵਾਲੇ ਦਿਨਾਂ ਵਿੱਚ ਵੀ ਪ੍ਰੀ ਨਰਸਰੀ ਦੇ ਬੱਚਿਆਂ ਨੂੰ ਕੋਟੀਆਂ ਟੋਪੀਆਂ ਦੀ ਵੰਡ ਕੀਤੀ ਜਾਵੇਗੀ ਇਸ ਮੌਕੇ ਉਨ੍ਹਾਂ ਨਾਲ ਹਰਦੀਪ ਸਿੰਘ ਸਿੱਧੂ ਸੰਜੀਵ ਕਾਕਾ ਸਕੂਲ ਸਟਾਫ ਅਤੇ ਹੋਰ ਪਤਵੰਤੇ ਹਾਜ਼ਰ ਸਨ























