ਗੁਰਦਾਸ ਮਾਨ ਮੁੜ ਵਿਵਾਦਾਂ ‘ਚ, ਵਿਖਾਇਆਂ ਕਾਲੀਆਂ ਝੰਡੀਆਂ

0
114

ਅੰਮ੍ਰਿਤਸਰ: ਪੰਜਾਬੀ ਗਾਇਕ ਗੁਰਦਾਸ ਮਾਨ ਦਾ ਅੱਜ ਅੰਮ੍ਰਿਤਸਰ ਵਿਖੇ ਕਾਲੀਆਂ ਝੰਡੀਆਂ ਨਾਲ ਵਿਰੋਧ ਹੋਇਆ। ਗੁਰਦਾਸ ਮਾਨ ਭਗਤਪੁਰਨ ਸਿੰਘ ਦੇ ਇੱਕ ਯਾਦਗਾਰ ਗੇਟ ਦਾ ਉਧਘਾਟਨ ਕਰਨ ਇੱਥੇ ਪੁਹੰਚੇ ਸੀ। ਜਿਸ ‘ਤੇ ਸਿੱਖ ਜੱਥੇਬੰਦੀਆਂ ਨੇ ਮਾਨ ਨੂੰ ਕਾਲੀਆਂ ਝੰਡੀਆਂ ਵਿਖਾਇਆਂ।
ਪੰਜਾਬੀ ਗਾਇਕ ਗੁਰਦਾਸ ਮਾਨ ਓਦੋਂ ਵਿਵਾਦਾਂ ਦੇ ਘੇਰੇ ‘ਚ ਆ ਗਏ ਜਦੋਂ ਉਨ੍ਹਾਂ ‘ਇਕ ਦੇਸ਼, ਇਕ ਭਾਸ਼ਾ’ ਦੇ ਵਿਚਾਰ ਦਾ ਸਮਰਥਨ ਕੀਤਾ ਸੀ।

ਇੱਕ ਰੇਡੀਓ ਹੋਸਟ ਨਾਲ ਗੱਲਬਾਤ ਵਿੱਚ ਮਾਨ ਨੂੰ ਹਿੰਦੀ ਬੋਲਣ ਬਾਰੇ ਬਹਿਸ ਬਾਰੇ ਪੁੱਛਿਆ ਗਿਆ, ਜਿਸ ਤੇ ਉਹਨਾਂ ਕਿਹਾ: “ਇਹ ਹੰਗਾਮਾ ਵਟਸਐਪ ਅਤੇ ਸੋਸ਼ਲ ਮੀਡੀਆ‘ ਤੇ ਵਿਹਲੇ ਲੋਕਾਂ ਦੁਆਰਾ ਬਣਾਇਆ ਜਾ ਰਿਹਾ ਹੈ। ਮਾਨ ਨੇ ਕਿਹਾ ਸੀ ਕਿ ਰਾਸ਼ਟਰ ਨੂੰ ‘ਹਿੰਦੁਸਤਾਨੀ’ ਬੋਲਣੀ ਚਾਹੀਦੀ ਹੈ – “ਉਰਦੂ, ਪੰਜਾਬੀ ਅਤੇ ਹਿੰਦੀ ਦੇ ਆਮ ਸ਼ਬਦਾਂ ਦਾ ਮਿਸ਼ਰਣ।” ਗਾਇਕ ਦੀ ਉਸ ਦੇ ਵਿਚਾਰਾਂ ਲਈ ਸੋਸ਼ਲ ਮੀਡੀਆ ‘ਤੇ ਭਾਰੀ ਅਲੋਚਨਾ ਹੋਈ ਸੀ।

LEAVE A REPLY

Please enter your comment!
Please enter your name here