ਬੁਢਲਾਡਾ ਦੇ ਸਾਈਕਲਿਸ਼ਟ ਨੇ ਕੀਤਾ 400 ਕਿਲੋਮੀਟਰ ਦਾ ਸਫਰ 21 ਘੰਟੇ 40 ਮਿੰਟਾਂ ”ਚ ਤੈਅ।

0
25

ਬੁਢਲਾਡਾ 9 ਦਸੰਬਰ  (ਅਮਨ ਮਹਿਤਾ) ਬਠਿੰਡਾ ਸਾਈਕਲ ਗਰੁੱਪ ਦੁਆਰਾ ਕਰਵਾਈ ਗਈ ਓਡੈਸਕ ਇੰਡੀਆਂ ਪੱਧਰੀ ਸਾਈਕਲੰਿਗ ਵਿੱਚ ਬੁਢਲਾਡਾ ਤੋਂ ਸਾਈਕਲਿਸ਼ਟ ਗੁਰਿੰਦਰ ਸਰਾਂ ਨੇ ਰੇਸ ਵਿੱਚ ਭਾਗ ਲੈ ਕੇ ਬਠਿੰਡਾ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਬਠਿੰਡਾ 400 ਕਿਲੋਮੀਟਰ ਦੀ ਦੋੜ ਕਰੀਬ 21 ਘੰਟੇ 40 ਮਿੰਟਾਂ ਵਿੱਚ ਤੇਅ ਕਰਕੇ ਆਪਣਾ ਅਤੇ ਜਿਲ੍ਹੇ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਢਲਾਡਾ ਪੈਡਲਰ ਗਰੁੱਪ ਦੇ ਆਗੂ ਰਮਨ ਗਰਗ ਅਤੇ ਕੁਨਾਲ ਜਲਾਨ ਨੇ ਦੱਸਿਆ ਕਿ ਗੁਰਿੰਦਰ ਸਰਾਂ ਪਹਿਲਾ ਵੀ 300 ਕਿਲੋਮੀਟਰ ਦੀ ਰੇਸ ਵਿੱਚ ਭਾਗ ਲੈ ਚੁੱਕਾ ਹੈ ਅਤੇ ਗੁਰਿੰਦਰ ਸਰਾਂ ਰੋਜਾਨਾ ਕਰੀਬ 50 ਕਿਲੋਮੀਟਰ ਦੀ ਸਾਈਕਲੰਿਗ ਕਰਦੇ ਹਨ ਜਿਨ੍ਹਾਂ ਤੋਂ ਕਾਫੀ ਵਿਅਕਤੀ ਪ੍ਰੇਰਣਾ ਲੈ ਕੇ ਸਾਈਕਲੰਿਗ ਕਰਨ ਲਗ ਪਏ ਹਨ। ਸਾਈਕਲੰਿਗ ਕਰਨ ਨਾਲ ਸਾਡੇ ਸ਼ਰੀਰ ਸਵਸਥ ਰਹਿੰਦਾ ਹੈ ਅਤੇ ਸਾਈਕਲੰਿਗ ਦਾ ਰੁਝਾਣ ਮਨੁੱਖ ਨੂੰ ਸਵਸਥ ਦੇ ਨਾਲ ਨਾਲ ਹੋਰ ਨਸ਼ਿਆ ਤੋਂ ਦੂਰ ਰੱਖਣ ਦਾ ਵਧੀਆ ਉਪਰਾਲਾ ਹੈ। ਇਸ ਮੌਕੇ ਗੁਰਿੰਦਰ ਸਰਾਂ ਦੇ ਇਸ ਦੌੜ ਨੂੰ ਪੂਰਾ ਕਰਨ ਤੇ ਬੁਢਲਾਡਾ ਪੈਡਲਰ ਗਰੁੱਪ ਵੱਲੋਂ ਮੰੂਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਗਈਆਂ। ਇਸ  ਮੌਕੇ ਅਜੈ ਕੁਮਾਰ, ਰਪਿੰਦਰ ਸਿੰਗਲਾ, ਦੀਪਕ ਗੋਇਲ, ਅਮਿਤ ਕੁਮਾਰ, ਯਸ਼ਪਾਲ, ਚਿਮਨਦੀਪ, ਸ਼ਵੀ ਚਹਿਲ, ਅਮਨ ਔਲਖ ਆਦਿ ਵਿਅਕਤੀ ਹਾਜਰ ਸਨ।

LEAVE A REPLY

Please enter your comment!
Please enter your name here