

ਬੁਢਲਾਡਾ 9, ਦਸੰਬਰ (ਅਮਨ ਮਹਿਤਾ): ਰੌਇਲ ਗਰੁੱਪ ਆਫ਼ ਕਾਲਿਜਜ਼ ਬੌੜਾਵਾਲ ਦੇ ਲਗਭਗ 200 ਵਿਦਿਆਰਥੀ ਵਾਤਾਵਰਣ ਸਬੰਧੀ ਆਪਣੀ ਜਾਗਰੂਕਤਾ ਦੀ ਸੰਤੁਸ਼ਟੀ ਕਰਨ ਹਿੱਤ ਪੁਸਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਪੁੱਜੇ, ਵਿਦਿਆਰਥੀਆਂ ਦੇ ਇਸ ਵਿਸ਼ਾਲ ਸਮੂਹ ਦੀ ਅਗਵਾਈ ਵਨੀਤਾ ਰਾਣੀ ਅਸਿ. ਪ੍ਰੋ. ਲਾਇਬ੍ਰੇਰੀ ਵਿਭਾਗ ਅਤੇ ਅਸਿ. ਪ੍ਰੋ. ਹਰਵਿੰਦਰ ਸਿੰਘ ਖੇਡ ਵਿਭਾਗ ਨੇ ਕੀਤੀ। ਇਹਨਾਂ ਦੇ ਨਾਲ ਕਾਲਜ ਦੇ ਪ੍ਰੋ. ਸਾਹਿਬਾਨ ਜਿਨ੍ਹਾਂ ਵਿੱਚ ਭੁਪਿੰਦਰ ਸਿੰਘ, ਸਮਨਦੀਪ ਕੌਰ, ਅਜੀਤ ਪਾਠਕ, ਜਗਦੇਵ ਸਿੰਘ, ਜਸਪ੍ਰੀਤ ਕੌਰ, ਗਗਨਦੀਪ ਕੌਰ, ਪੁਸਪਿੰਦਰ ਸਿੰਘ, ਮਨਦੀਪ ਸਿੰਘ, ਕਿਰਨਜੀਤ ਕੌਰ, ਪਾਲ ਕੌਰ ਸ਼ਾਮਿਲ ਸਨ, ਨੇ ਇਸ ਵਿਦਿਅਕ ਟੂਰ ਨੂੰ ਨੇਪਰੇ ਚਾੜ੍ਹਨ ਲਈ ਆਪਣਾ ਲੋੜੀਦਾ ਸਹਿਯੋਗ ਦਿੱਤਾ। ਸੰਬੰਧਿਤ ਅਧਿਕਾਰੀਆ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਪ੍ਰਦਾਨ ਕਰਵਾਈ ਅਤੇ ੌਕਲਾਈਮੇਟ ਚੇਂਜ ਸ਼ੋਔ ਦਿਖਾ ਕੇ ਵਿਦਿਆਰਥੀਆਂ ਦੇ ਗਿਆਨ ਵਿੱਚ ਨਿੱਗਰ ਵਾਧਾ ਕੀਤਾ। ਵਿਦਿਆਰਥੀਆਂ ਨੇ ਇਸ ਵਿਦਿਅਕ ਟੂਰ ਦਾ ਸਹੀ ਅਰਥਾਂ ਵਿੱਚ ਆਨੰਦ ਮਾਣਿਆ ਅਤੇ ਵਾਤਾਵਰਣ ਸੰਭਾਲ ਲਈ ਆਪਣੇ ਆਪ ਨੂੰ ਵਧੇਰੇ ਜਿੰਮੇਦਾਰਾਨਾ ਢੰਗ ਨਾਲ ਆਪਣਾ ਫਰਜ਼ ਨਿਭਾਉਣ ਲਈ ਸਸ਼ੱਕਤ ਮਹਿਸੂਸ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅੰਤਰਰਾਸ਼ਟਰੀ ਬਾਸਕਿਟਬਾਲ ਖਿਡਾਰੀ ਏਕਮਜੀਤ ਸੋਹਲ ਅਤੇ ਕਾਲਜ ਪ੍ਰਿੰਸੀਪਲ ਕੇ.ਕੇ.ਸ਼ਰਮਾਂ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਨਾਲ ਗਏ ਪ੍ਰੌਫੈਸਰ ਸਾਹਿਬਾਨਾਂ ਨੂੰ ਇਸ ਨੇਕ ਉੱਦਮ ਲਈ ਮੁਬਾਰਕਬਾਦ ਦਿੱਤੀ,ਅਤੇ ਬੱਚਿਆਂ ਨੂੰ ਇਹ ਸੰਦੇਸ਼ ਵੀ ਦਿੱਤਾ, ਕਿ ਇਹੋ ਜਿਹੇ ਵਿੱਦਿਅਕ ਟੂਰ ਪੜ੍ਹਾਈ ਦੇ ਪਾਠਕ੍ਰਮ ਦਾ ਅਨਿੱਖੜਵਾਂ ਅੰਗ ਹੁੰਦੇ ਹਨ। ਅਤੇ ਉਹਨਾਂ ਨੂੰ ਅਜਿਹੇ ਸੁਨਿਹਰੇ ਅਵਸਰ ਦਾ ਵਿਦਿਆਰਥੀ ਜੀਵਨ ਵਿੱਚ ਲਾਭ ਉਠਾਉਣਾ ਚਾਹੀਦਾ ਹੈ























