ਕੈਪਟਨ ਕੇ ਕੇ ਗੋੜ ਦੀ ਬਰਸੀ ਮੋਕੇ ਸਰਧਾਜਲੀ ਸਮਾਰੋਹ

0
19

ਬੁਢਲਾਡਾ 4, ਦਸੰਬਰ(ਅਮਨ ਮਹਿਤਾ) ਭਾਰਤ ਪਾਕਿਸਤਾਨ ਦੀ ਲੜਾਈ ਦੋਰਾਨ ਸ਼ਹੀਦੀ ਜਾਮਾ ਪਹਿਨਣ ਵਾਲੇ ਬੁਢਲਾਡਾ ਸ਼ਹਿਰ ਦੇ ਜੰਮਪਲ ਕੇ ਕੇ ਗੋੜ ਦੀ ਅੱਜ ਬਰਸੀ ਮੋਕੇ ਸ਼ੀਿਹਰ ਦੇ ਚੋਕ ਵਿਚ ਲੱਗੇ ਬੱੁਤ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ.ਉਥੇ ਉਨਾ ਦੀਆ ਕੁਰਬਾਨੀਆ ਨੂੰ ਯਾਦ ਕਰਦਿਆ ਇਸ ਹਲਕੇ ਦੇ ਲੋਕ ਕੇੈਪਟਨ ਕੇ ਕੇ ਗੋੜ ਦੀ ਸ਼ਹਾਦਤ ਨੂੰ ਦੇਸ਼ ਦੀ ਅਜਾਦੀ ਦਾ ਇਕ ਹਿੱਸਾ ਮੰਨਦੇ ਹਨ ਅਤੇ ਫਕਰ ਮਹਿਸੁਸ ਕਰਦੇ ਹਨ ਕਿ ਜੰਗ ਏ ਅਜਾਦੀ ਦੀ ਲੜਾਈ ਵਿਚ ਬੁਢਲਾਡਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ. ਉਥੇ ਪੰਜਾਬ ਦੀ ਸਰਕਾਰ ਵੱਲੋ ਵੀ ਉਨਾ ਦੀ ਯਾਦ ਨੂੰ ਤਾਜਾ ਕਰਨ ਲਈ ਹਰ ਸਮੇ ਲੋਕਾ ਦੇ ਦਿਲਾ ਤੇ ਦੇਸ਼ ਭਗਤ ਗੋੜ ਦਾ ਨਾਮ ਅੰਕਿਤ ਕਰਦਿਆ ਸ਼ਹਿਰ ਦੇ ਸਭ ਤੋ ਵੱਡੇ ਲੜਕੀਆ ਵਾਲੇ ਸਕੂਲ ਦਾ ਨਾਮ ਕੈਪਟਨ ਕੇ ਕੇ ਗੋੜ ਗਰਲਜ ਸੀਨੀਅਰ ਸੰਕੇਡਰੀ ਸਕੂਲ , ਕੈਪਟਨ ਕੇ ਕੇ ਗੋੜ ਮਿਉਸਪਲ ਪਾਰਕ, ਕੈਪਟਨ ਕੇ ਕੇ ਗੋੜ ਚੋਕ, ਕੈਪਟਨ ਕੇ ਕੇ ਗੋੜ ਮਹੁੱਲਾ ਉਨਾ ਦੇ ਨਾਮ ਤੇ ਰੱਖਕੇ ਇਕ ਸੱਚੀ ਸਰਧਾਜਲੀ ਭੇਟ ਕੀਤੀ ਹੈ. ਇਸ ਮੌਕੇ 5$1 ਗੋਰਖਾ ਰਾਈਫਲਜ਼ ਯੂਨੀਟ ਦੇ ਕੈਪਟਨ ਐਮ ਐਸ ਡਾਂਗਸਾਗਾਂ, ਅੇੈਮ ਕੇ ਗੁਰਾਂਗ, ਪਕਾਂਸ਼ ਗੁਰੰਗ ਸਰਧਾਜ਼ਲੀਆਂ ਭੇਂਟ ਕੀਤੀਆਂ ਗਈਆ. ਇਸ ਮੌਕੇ ਨੇਕੀ ਫਾਉਡੇਸ਼ਨ ਵੱਲੋਂ ਕੈਪਟਨ ਕੇ ਕੇ ਗੋੜ ਨੂੰ ਸਰਧਾਜ਼ਲੀ ਭੇਟ ਕਰਦਿਆਂ ਸਰਧਾਜ਼ਲੀ ਸਮਾਰੋਹ ਦਾ ਵੀ ਆਯੋਜਨ ਸਥਾਨਕ ਸ਼ਿਵ ਸ਼ਕਤੀ ਧਰਮਸ਼ਾਲਾ ਵਿੱਚ ਕੀਤਾ ਗਿਆ ਜਿੱਥੇ ਕੈਪਟਨ ਕੇ ਕੇ ਗੋੜ ਦੇ ਜੀਵਨ ਨੂੰ ਸਮਰਪਿਤ ਡਾਕੂਮੈਟਰੀ ਫਿਲਮ ਦਿਖਾਈ ਗਈ ਅਤੇ ਉਨ੍ਹਾਂ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਲਣਾ ਪਾਇਆ ਗਿਆ. ਇਸ ਮੌਕੇ ਸ਼ਹੀਦ ਫੋਜ਼ੀਆ ਦੀਆਂ ਵਿਧਵਾਵਾ, ਸਾਬਕਾ ਫੋਜ਼ੀਆਂ, ਸ਼ਹੀਦ ਦੇ ਪਰਿਵਾਰ ਆਦਿ ਦਾ ਸਨਮਾਨ ਵੀ ਕੀਤਾ ਗਿਆ. ਇਸ ਮੌਕੇ ਨੇਕੀ ਫਾਉਡੇਸ਼ਨ, ਖੁਸ਼ਹਾਲੀ ਦੇ ਰਾਖੇ (ਜੀ ਓ ਜੀ ਗਰੁੱਪ) ਬੁਢਲਾਡਾ, ਮਾਨਸਾ, ਸਰਦੂਲਗੜ੍ਹ, ਸਾਬਕਾ ਫੋਜੀਆਂ ਸਮੇਤ ਕੇ ਕੇ ਗੋੜ ਆਟੋ ਰਿਕਸ਼ਾ ਯੂਨੀਅਨ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਰਕਰਾਂ ਵੱਲੋਂ ਸਰਧਾਜ਼ਲੀ ਭੇਂਟ ਕੀਤੀ ਗਈ.

LEAVE A REPLY

Please enter your comment!
Please enter your name here