ਨਸ਼ਾ ਛੁਡਾਊ ਕੇਂਦਰ ਦੀ ਬੱਚਦੀ ਖਾਲੀ ਜਗ੍ਹਾ ‘ਤੇ ਮੈਡੀਕਲ ਸਟੋਰ ਅਤੇ ਮੈਡੀਕਲ ਲੈਬ ਦੇਣ ਸਬੰਧੀ ਮੀਟਿੰਗ

0
37

ਮਾਨਸਾ, 03 ਦਸੰਬਰ ( ਸਾਰਾ ਯਹਾ, ਬਲਜੀਤ ਸ਼ਰਮਾ) ) : ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਦੀ ਬੱਚਦੀ ਖਾਲੀ ਪਈ ਜਗ੍ਹਾ ਨੂੰ ਕਿਰਾਏ ‘ਤੇ ਦੇਣ ਸਬੰਧੀ ਅੱਜ ਡਿਪਟੀ ਕਮਿਸ਼ਨਰ (ਵਾਧੂ ਚਾਰਜ) ਸ਼੍ਰੀ ਰਾਜਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਰੈਡ ਕਰਾਸ ਦੀ ਆਮਦਨ ਨੂੰ ਵਧਾਉਣ ਲਈ 10×12 ਫੁੱਟ ਦੀ ਮੈਡੀਕਲ ਸਟੋਰ ਖੁਲ੍ਹਣ ਲਈ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਦੀ ਨਿਗਰਾਨੀ ਹੇਠ ਬੋਲੀ ਕਰਵਾਈ ਗਈ ਸੀ। ਡਿਪਟੀ ਕਮਿਸ਼ਨਰ (ਵਾਧੂ ਚਾਰਜ) ਕਿਹਾ ਕਿ ਬੋਲੀ ਦੌਰਾਨ ਹਾਜ਼ਰ 3 ਬੋਲੀਕਾਰਾਂ ਵਿੱਚੋਂ ਸ਼੍ਰੀ ਰਵਿੰਦਰ ਸਿੰਘ ਵਾਸੀ ਬਰਨਾਲਾ ਨੇ ਸਭ ਤੋਂ ਵੱਧ ਬੋਲੀ ਦਿੱਤੀ। ਇਸ ਉਪਰੰਤ ਬਾਕੀ ਬੱਚਦੀ ਜਗ੍ਹਾ ਨੂੰ ਮੈਡੀਕਲ ਲੈਬ ਲਈ ਦੇਣ ਹਿੱਤ ਬੋਲੀ ਕਰਵਾਈ ਗਈ, ਜਿਸ ਵਿੱਚ 3 ਬੋਲੀਕਾਰ ਹਾਜ਼ਰ ਹੋਏ, ਇਸ ਬੋਲੀ ਵਿੱਚ ਵੀ ਸ਼੍ਰੀ ਰਵਿੰਦਰ ਸਿੰਘ ਵਾਸੀ ਬਰਨਾਲਾ (ਜਿਨ੍ਹਾਂ ਨੇ ਮੈਡੀਕਲ ਸਟੋਰ ਲਈ ਸਭ ਤੋਂ ਵੱਧ ਬੋਲੀ ਦਿੱਤੀ ਸੀ) ਨੇ ਸਭ ਤੋਂ ਵੱਧ ਦਿੱਤੀ।  ਸ਼੍ਰੀ ਬਰਾੜ ਨੇ ਕਿਹਾ ਕਿ ਇਸ ਜਗ੍ਹਾ ‘ਤੇ ਸ਼ਰਤਾਂ ਅਨੁਸਾਰ ਦੁਕਾਨ ਦੀ ਉਸਾਰੀ ਸਫ਼ਲ ਬੋਲੀਕਾਰ ਆਪਣੇ ਪੱਧਰ ‘ਤੇ ਕਰੇਗਾ ਅਤੇ ਉਸਾਰੀ ਸਬੰਧੀ ਕੋਈ ਕਲੇਮ ਰੈਡ ਕਰਾਸ ਦਫ਼ਤਰ ਪਾਸੋਂ ਨਹੀਂ ਕਰੇਗਾ। ਇਸ ਤੋਂ ਇਲਾਵਾ ਮੀਟਿੰਗ ਵਿੱਚ ਰੈਡ ਕਰਾਸ ਦੀ ਆਮਦਨ ਸਬੰਧੀ ਹੋਰ ਏਜੰਡਾ ਵੀ ਵਿਚਾਰਿਆ ਗਿਆ। ਇਸ ਮੌਕੇ ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਰਾਜਪਾਲ ਸਿੰਘ, ਐਸ.ਡੀ.ਐਮ. ਮਾਨਸਾ (ਮੌਜੂਦਾ ਚਾਰਜ) ਸ਼੍ਰੀ ਨਵਦੀਪ ਕੁਮਾਰ, ਸੈਕਟਰੀ ਰੈਡ ਕਰਾਸ ਸ਼੍ਰੀ ਜਗਦੇਵ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਰਾਜਵੰਤ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਜਗਰੂਪ ਸਿੰਘ ਭਾਰਤੀ, ਡੀ.ਐਸ.ਐਮ.ਓ. ਡਾ. ਬਲਜੀਤ ਕੌਰ, ਡਾ. ਚਮਨਦੀਪ ਸਿੰਘ, ਸ਼੍ਰੀ ਜਤਿੰਦਰ ਆਗਰਾ, ਸ਼੍ਰੀ ਸ਼ਿਵਪਾਲ ਬਾਂਸਲ, ਐਡਵੋਕੇਟ ਸ਼੍ਰੀ ਬੱਦਰੀਨਰਾਇਣ ਅਤੇ ਤਲਵੰਡੀ ਸਾਰੋ ਪਾਵਰ ਲਿਮਟਿਡ ਵੱਲੋਂ ਮੈਡਮ ਕਰੀਤਿਕਾ ਭੱਟ, ਮੈਡਮ ਪ੍ਰੀਤੀ ਰਾਵਤ ਅਤੇ ਮੈਡਮ ਅਰੁਨਿਮਾ ਭੱਟਾਚਾਰਿਆ ਮੌਜੂਦ ਸਨ।   

LEAVE A REPLY

Please enter your comment!
Please enter your name here