ਮਾਨਸਿਕ ਤੋਰ ਤੇ ਪੇ੍ਰਸ਼ਾਨ ਵਿਅਕਤੀ ਵੱਲੋ ਫਾਹਾ ਲੇ ਕੇ ਆਤਮਹੱਤਿਆ

0
81

ਬੁਢਲਾਡਾ 3 ਦਸੰਬਰ(ਅਮਨ ਮਹਿਤਾ):ਸਥਾਨਕ ਸ਼ਹਿਰ ਦੇ ਵਾਰਡ ਨੰ 18 ਦੇ ਵਸਨੀਕ ਬੁੱਟਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਗੁਰਨੇ ਕਲਾਂ ਨੇ ਦਿਮਾਗੀ ਪ੍ਰੇਸ਼ਾਨੀ ਕਾਰਨ ਆਤਮਹੱਤਿਆ ਕਰਨ ਦਾ ਸਮਾਚਾਰ ਹੈ. ਇਸ ਸਬੰਧੀ ਜਾਣਕਾਰੀ ਦਿਦਿਆ ਐਡੀਸ਼ਨਲ ਐਸ ਐਚ ਓ ਸਿਟੀ ਜ਼ਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਜ਼ਸਪ੍ਰੀਤ ਕੋਰ ਨੇ ਦੱਸਿਆ ਕਿ ਰੋਜਾਨਾ ਦੀ ਤਰਾ ਸ਼ਾਮ ਨੂੰ ਖਾਣਾ ਖਾਣ ਤੋ ਬਾਅਦ ਉਨਾ ਦਾ ਪਤੀ ਸ਼ਹਿਰ ਕਰਨ ਲਈ ਜਾਦਾ ਸੀ ਕਿ ਬੀਤੀ ਰਾਤ ਸ਼ੈਰ ਤੋ ਬਾਅਦ ਵਾਪਸ ਨਾ ਆਉਣ ਤੇ ਉਸ ਦੀ ਭਾਲ ਕੀਤੀ ਗਈ ਤਾ ਘਰ ਦੇ ਨਜਦੀਕ ਉਸ ਦੀ ਲਾਸ਼ ਇਕ ਦਰਖਤ ਨਾਲ ਲਟਕਦੀ ਨਜਰ ਆਈ ਜ਼ੋ ਹੀ ਪੁਲਿਸ ਨੂੰ ਸੁਚਿਤ ਕੀਤਾ ਗਿਆ .ਮ੍ਰਿਤਕ ਦੀ ਪਤਨੀ ਦੇ ਬਿਆਨ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਦਿਆ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾ ਨੂੰ ਸੋਪ ਦਿਤੀ ਹੈ. ਮ੍ਰਿਤਕ ਦੀ ਮੋਤ ਦੇ ਕਾਰਨਾ ਦੀ ਪੁਲਿਸ ਬਾਰੀਕੀ ਨਾਲ ਜਾਚ ਕਰ ਰਹੀ ਹੈ. ਮ੍ਰਿਤਕ ਆਪਣੇ ਪਿਛੇ ਪਤਨੀ ਤੋ ਇਲਾਵਾ ਦੋ ਪੁੱਤਰ ਛੱਡ ਗਿਆ ਹੈ.

LEAVE A REPLY

Please enter your comment!
Please enter your name here