

ਬੁਢਲਾਡਾ 3, ਦਸੰਬਰ(ਅਮਨ ਮਹਿਤਾ): ਮੈਡੀਕਲ ਪ੍ਰੇਕਟੀਸ਼ਨਰ ਐਸ਼ੋਸ਼ੀਏਸ਼ਨ ਦੀ ਮਹੀਨਾਵਾਰ ਮੀਟਿੰਗ ਸਥਾਨਕ ਮਾਤਾ ਕੱਲਰਾ ਵਾਲੀ ਮੰਦਿਰ ਧਰਮਸ਼ਾਲਾ ਵਿਖੇੇ ਹੋਈ. ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣਾਂ ਦੌੌਰਾਨ ਕੀਤੇੇ ਵਾਅਦਿਆਂ ਤੋਂ ਭੱਜ ਰਹੀ ਹੈ. ਉੁਨ੍ਹਾਂ ਕਿਹਾ ਕਿ ਚਾਹੇ ਘਰ ਘਰ ਨੋਕਰੀ ਦੇੇਣ ਵਾਲਾ ਵਾਅਦਾ ਹੋਵੇ ਚਾਹੇ ਕਰਜਾ ਮੁਆਫੀ ਵਾਲਾ ਆਪਣੇ ਸਾਰੇ ਵਾਅਦਿਆਂ ਵਿੱਚੋਂ ਸਰਕਾਰ ਨੇ ਅਜੇ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ. ਇਸ ਮੌਕੇ ਸੈਕਟਰੀ ਗਮਦੂਰ ਸਿੰਘ ਨੇ ਆਪਣੀ ਮਹੀਨਾਵਾਰ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਹੈਦਰਾਬਾਦ ਵਿੱਚ ਇੱਕ ਵੈਟਰਨਰੀ ਡਾਕਟਰ ਨਾਲ ਬਲਾਤਕਾਰ ਕਰਨ ਤੋਂ ਬਾਅਦ ਜਿਉਦਾ ਸਾੜ ਦੇਣ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਮੁਲਜਮਾਂ ਨੂੰ ਸ਼ਜਾਏ ਮੌਤ ਦੀ ਸ਼ਜ਼ਾ ਦੇਣ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ. ਸੰਸਥਾਂ ਆਗੂਆਂ ਨੇ ਦਿੱੱਲੀ ਦੇ ਜੰਤਰ ਮੰਤਰ ਵਿਖੇ 10 ਦਸੰਬਰ ਨੂੰ ਕੀਤੀ ਜਾਣ ਵਾਲੀ ਰੈਲੀ ਵਿੱਚ ਬਲਾਕ ਤੋਂ ਸਾਰੇ ਮੈਬਰ ਸਮੂਲੀਅਤ ਕਰਨ ਲਈ ਬੇਨਤੀ ਕੀਤੀ. ਉਨ੍ਹਾਂ ਸਾਰੇ ਪ੍ਰੈਕਟੀਸ਼ਨਰਾਂ ਨੂੰ ਸਾਫ ਸੁਥਰੀ ਪੈ੍ਰਕਟਿਸ ਕਰਨ ਲਈ ਕਿਹਾ. ਉਨ੍ਹਾਂ ਕਿਹਾ ਕਿ ਦਿਨੋ ਦਿਨ ਵੱਧ ਰਹੀਆਂ ਭਰੂਣ ਹੱਤਿਆ ਅਤੇ ਬਲਾਤਕਾਰ ਦੀਆਂ ਘਟਨਾਵਾਂ ਲਈ ਸਰਕਾਰ ਨੂੰ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਘਟਨਾਵਾਂ ਤੇ ਰੋਕ ਲਗਾਈ ਜਾ ਸਕੇ. ਇਸ ਮੌਕੇ ਅੰਮ੍ਰਿਤਪਾਲ ਅੰਬੀ, ਪ੍ਰਕਾਸ਼ ਸਿੰਘ, ਮੱਖਣ ਸਿੰਘ, ਮੇਜਰ ਸਿੰਘ, ਜਗਤਾਰ ਸਿੰਘ, ਮਨਪ੍ਰੀਤ ਸਿੰਘ, ਦਿਲਸ਼ਾਨ ਸਿੰਘ, ਪ੍ਰੇਮ ਸਾਗਰ, ਪਵਨ ਕੁਮਾਰ, ਗਿਆਨ ਚੰਦ, ਨਛੱਤਰ ਸਿੰਘ, ਜ਼ਸਵੰਤ ਸਿੰਘ, ਅਮਰੀਕ ਸਿੰਘ, ਰੂਲਦੂ ਸਿੰਘ, ਸ਼ੀਸ਼ਨਪਾਲ ਸਿੰਘ, ਹਰਨਾਮ ਚੰਦ, ਰਾਜ ਕੁਮਾਰ ਆਦਿ ਹਾਜ਼ਰ ਸਨ.























