ਖੂਨਦਾਨ ਸਰਵ ਉਤੱਮ ਦਾਨ ਹੈ…ਸਚਿਨ ਗੁਪਤਾ।

0
4

ਮਾਨਸਾ 14,ਜੂਨ (ਬਲਜੀਤ ਸ਼ਰਮਾ ) ਅੱਜ ਮਾਨਸਾ ਸਾਇਕਲ ਗਰੁੱਪ ਮਾਨਸਾ ਵਲੋਂ “ਵਿਸ਼ਵ ਖੂਨਦਾਨੀ ਦਿਵਸ“ ਮੌਕੇ ਲੋਕਾਂ ਨੂੰ ਖੂਨਦਾਨ ਪ੍ਤੀ ਜਾਗਰੁਕ ਕਰਨ ਦੇ ਮਕਸਦ ਨਾਲ ਇੱਕ ਸਾਇਕਲ ਰੈਲੀ ਦਾ ਅਯੋਜਨ ਕੀਤਾ ਗਿਆ। ਇਸ ਰੈਲੀ ਨੂੰ ਰਸਮੀ ਤੌਰ ਤੇ ਝੰਡੀ ਦੇ ਰਵਾਨਾ ਕਰਨ ਦੀ ਰਸਮ ਡਾ:ਸਚਿਨ ਗੁਪਤਾ ਆਈ.ਪੀ.ਐਸ. ਐਸ.ਪੀ. ਹੈਡਕੁਆਟਰ ਨੇ ਅਦਾ ਕੀਤੀ।ਉਹਨਾਂ ਕਿਹਾ ਕਿ ਸਾਇਕਲ ਗਰੁੱਪ ਦਾ ਲੋਕਾਂ ਨੂੰ ਇਸ ਤਰਾਂ ਨਾਲ ਜਾਗਰੁਕ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਨੂੰ ਅਜਿਹੇ ਪੋ੍ਗਰਾਮਾਂ ਦਾ ਹਿੱਸਾ ਬਨਣ ਦਾ ਮੌਕਾ ਮਿਲਦਾ ਹੈ ਉਹਨਾਂ ਖੂਨਦਾਨ ਪ੍ਤੀ ਜਾਗਰੁਕ ਕਰਦਿਆਂ ਕਿਹਾ ਕਿ ਖੂਨਦਾਨ ਸਰਵਉਤੱਮ ਦਾਨ ਹੈ ਅਤੇ ਹਰੇਕ ਤੰਦਰੁਸਤ ਇਨਸਾਨ ਨੂੰ ਇਹ ਦਾਨ ਕਰਨਾ ਚਾਹੀਦਾ ਹੈ।ਖੂਨਦਾਨੀ ਪੇ੍ਰਕ ਸੰਜੀਵ ਪਿੰਕਾ ਨੇ ਦੱਸਿਆ ਕਿ ਸਾਇਕਲ ਗਰੁੱਪ ਦਾ ਮਕਸਦ ਲੌਕਾਂ ਨੂੰ ਸਿਹਤ ਦੇ ਨਾਲ ਨਾਲ ਹੋਰ ਸਮਾਜਿਕ ਕੰਮਾਂ ਬਾਰੇ ਵੀ ਜਾਗਰੁਕ ਕਰਨਾ ਹੈ ਸਾਇਕਲ ਗਰੁੱਪ ਦੇ ਸਾਰੇ ਹੀ ਮੈਂਬਰ ਖੂਨਦਾਨੀ ਹਨ ਜਿੱਥੇ ਉਹਨਾਂ ਖੁੱਦ 113 ਵਾਰ ਖੂਮਦਾਨ ਕੀਤਾ ਹੈ ਗਰੁੱਪ ਦੇ ਮੈਂਬਰ ਪਰਵੀਨ ਟੋਨੀ ਨੇ 60 ਵਾਰ ਅਤੇ ਪੇ੍ਮ ਕੁਮਾਰ ਜਿਨਾਂ ਦਾ ਬਲੱਡ ਗਰੁੱਪ ਬੀ ਨੇਗਟਿਵ ਹੈ ਨੇ 80 ਵਾਰ ਖੂਨਦਾਨ ਅਤੇ ਬਲਜੀਤ ਸ਼ਰਮਾਂ ਨੇ 107 ਵਾਰ ਖੂਨਦਾਨ ਕੀਤਾ ਹੈ। ਡੀ.ਐਸ.ਪੀ.ਬਹਾਦਰ ਸਿੰਘ ਰਾਓ ਸਮੇਤ ਸਾਰੇ ਮੈਂਬਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦੇ ਹਨ।
ਸੁਰਿੰਦਰ ਸਿੰਘ ਏ.ਸੀ.ਐਸ,ਡਾ: ਜਨਕ ਰਾਜ ਸਿੰਗਲਾ ਅਤੇ ਡਾ: ਟੀ.ਪੀ.ਐਸ.ਰੇਖੀ ਜੀ ਨੇ ਦੱਸਿਆ ਕਿ ਹਰੇਕ ਤੰਦਰੁਸਤ 18 ਸਾਲ ਦਾ ਵਿਅਕਤੀ ਖੂਨਦਾਨ ਕਰ ਸਕਦਾ ਹੈ ਅਤੇ ਸਾਲ ਵਿੱਚ 4 ਵਾਰ ਖੂਨਦਾਨ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਕਿਸੇ ਵੀ ਪ੍ਕਾਰ ਦੀ ਕੋਈ ਕਮਜੋਰੀ ਵਗੈਰਾ ਨਹੀਂ ਹੁੰਦੀ।
ਬਹਾਦਰ ਸਿੰਘ ਰਾਓ ਡੀ.ਐਸ.ਪੀ.ਮਾਨਸਾ ਨੇ ਸਵੈਇੱਛਕ ਖੂਨਦਾਨੀਆਂ ਨੂੰ ਅੱਜ ਦੇ ਦਿਨ ਤੇ ਵਧਾਈ ਦਿੱਤੀ ਅਤੇ ਡਾ: ਰੇਖੀ ਜੀ ਦਾ ਰੈਲੀ ਨੂੰ ਕਾਮਯਾਬ ਕਰਨ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ।
ਇਸ ਮੌਕੇ ਸਮਾਜਸੇਵੀ ਤੀਰਥ ਸਿੰਘ ਮਿੱਤਲ,ਮੁਰਲੀਧਰ ਸਿੰਗਲਾ ਐਡਵੋਕੇਟ,ਜਗਸੀਰ ਸਿੰਘ ਸੁਪਰਡੈਂਟ,ਬਲਵਿੰਦਰ ਕਾਕਾ,ਰਾਜਵੀਰ ਮਾਨਸਾਹੀਆਂ,ਸੁਰਿੰਦਰ ਸਿੰਘ ਏ.ਸੀ.ਐਸ, ਡਾ:ਵਰੁਣ ਮਿੱਤਲ ਸਮੇਤ ਸਾਇਕਲ ਗਰੁੱਪ ਦੇ ਮੈਂਬਰ ਹਾਜਰ ਸਨ।


EDITED BY : SARA YAHA | | Last Updated :14 June 2018

LEAVE A REPLY

Please enter your comment!
Please enter your name here