

ਬੁਢਲਾਡਾ 30, ਅਕਤੂਬਰ((ਸਾਰਾ ਯਹਾ,ਅਮਨ ਮਹਿਤਾ): ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਬ ਡਵੀਜਨ ਤੇ ਸਥਾਪਤ ਕੀਤੇ ਗਏ ਸੁਵਿਧਾ ਸੈਂਟਰ ਵਿੱਚ ਕੰਮ ਧੰਦਿਆਂ ਲਈ ਆਉਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆ ਹਨ. ਜਿੱਥੇ ਆਮ ਜਨਤਾ ਨੂੰ ਸੁਵਿਧਾ ਸੈਂਟਰ ਵਿੱਚ ਜਾਣ ਤੋਂ ਪਹਿਲਾ ਹੀ ਦਲਾਲਾਂ ਵੱਲੋਂ ਦਬੋਚ ਲਿਆ ਜਾਂਦਾ ਹੈ. ਅੱਜ ਹਲਕਾ ਵਿਧਾਇਕ ਪਿੰ੍ਰਸੀਪਲ ਬੁੱਧ ਰਾਮ ਦੇ ਕੋਰ ਦਫਤਰ ਵਿੱਚ ਪੁੱਜੇ ਡਰਾਇੰਵਿਗ ਲਾਇਸੈਸ ਬਣਾਉਣ ਵਾਲੇ ਇੱਕ ਨੌਜਵਾਨ ਨੇ ਦੱਸਿਆ ਕਿ ਲਰਨਿੰਗ ਲਾਇਸੈਸ ਬਣਾਉਣ ਲਈ ਆਨਲਾਇਨ ਫੀਸ ਭਰਨ ਅਤੇ ਕਾਗਜ ਪੱਤਰ ਪੂਰੇ ਭਰਨ ਲਈ ਉਨ੍ਹਾਂ ਨੂੰ ਦਲਾਲਾਂ ਵੱਲ ਤੱਕਿਆ ਗਿਆ. ਜਿੱਥੇ ਦਲਾਲਾਂ ਵੱਲੋਂ ਲਰਨਿੰਗ ਲਾਇਸੈਸ ਬਣਾਉਣ ਲਈ ਸਰਕਾਰੀ ਫੀਸ ਸਮੇਤ ਲਗਭਗ 3700 ਰੁਪਏ ਦੀ ਮੰਗ ਕੀਤੀ ਗਈ ਜ਼ਿੱਥੇ ਹਲਕਾ ਵਿਧਾਇਕ ਨੇ ਪੀੜਤ ਨੂੰ ਨਾਲ ਲੈ ਕੇ ਸੁਵਿਧਾ ਸੈੱਟਰ ਵਿੱਚ ਮੌਕੇ ਤੇ ਪਹੁੰਚ ਕੇ ਸੰਬੰਧਤ ਕਲਰਕ ਤੋਂ ਪੁੱਛ ਪੜਤਾਲ ਕੀਤੀ ਤਾਂ ਉਪਰੋਕਤ ਕਲਰਕ ਵੱਲੋਂ ਆਨਲਾਇਨ ਫੀਸ ਭਰਨ ਅਤੇ ਹੋਰ ਦਸਤਾਵੇਜ ਪੂਰੇ ਕਰਨ ਵਿੱਚ ਅਸਮਰਥਾ ਪ੍ਰਗਟ ਕਰਦਿਆਂ ਕਿਹਾ ਕਿ ਕਾਗਜ਼ ਪੱਤਰ ਬਾਹਰੋ ਹੀ ਪੂਰੇ ਕੀਤੇ ਜਾ ਸਕਦੇ ਹਨ. ਇਸ ਮੌਕੇ ਤੇ ਬੋਲਦਿਆਂ ਵਿਧਾਂਇਕ ਨੇ ਕਿਹਾ ਕਿ ਸੁਵਿਧਾ ਸੈਟਰ ਲੋਕਾਂ ਲਈ ਸੁਵਿਧਾ ਨਹੀਂ ਦੁਵਿਧਾ ਦਾ ਕੰਮ ਕਰ ਰਹੇ ਹਨ. ਉਨ੍ਹਾਂ ਸੁਵਿਧਾ ਸੈਟਰ ਦੇ ਮੁਲਾਜਮਾਂ ਨੁੰ ਅਪੀਲ ਕੀਤੀ ਕਿ ਉਹ ਲੋਕਾਂ ਦੀਆ ਤਕਲੀਫਾ ਨੁੰ ਪਹਿਲ ਦੇ ਆਧਾਰ ਤੇ ਹੱਲ ਕਰਨ ਅਤੇ ਸਮੱਸਿਆ ਲੈ ਕੇ ਆਏ ਲੋਕਾਂ ਦੇ ਸਹਿਯੌਗੀ ਬਣ ਕੇ ਸਰਕਾਰ ਦੀਆਂ ਇਨ੍ਹਾਂ ਸਹੂਲਤਾਂ ਦਾ ਲਾਭ ਦੇਣ. ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਵੀ ਸੁਵਿਧਾ ਸੇਟਰਾਂ ਦੀ ਕਾਰਜ ਪ੍ਰਣਾਲੀ ਸੰਬੰਧੀ ਵੀ ਪੱਤਰ ਲਿਖ ਕੇ ਸੁਧਾਰ ਦੀ ਮੰਗ ਕਰਨਗੇ. ਇਸ ਮੌਕੇ ਤੇ ਐਸ ਡੀ ਐਮ ਸੁਪਰਡੈਂਟ ਜਗਸੀਰ ਸਿੰਘ ਆਦਿ ਹਾਜ਼ਰ ਸਨ.























