550 ਸਾਲਾ ਪ੍ਰਕਾਸ਼ ਪੁਰਬ ਤੇ ਪੰਜਾਬ ਦੀ ਜਮੀਨ ਨੂੰ ਜਹਿਰ ਮੁਕਤ ਕਰਨ ਦੀ ਸੁਰੂਆਤ

0
15

ਬੁਢਲਾਡਾ 30, ਅਕਤੂਬਰ(ਅਮਨ ਮਹਿਤਾ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਾਲ ਨੂੰ ਸਮਰਪਿਤ ਦਰਬਾਰ ਏ ਖਾਲਸਾ ਵੱਲੋਂ ਪਿੰਡ ਟਾਹਲੀਆਂ ਵਿਖੇ ਜ਼ਹਿਰ ਮੁਕਤ ਖੇਤੀ ਅਤੇ ਕੁਦਰਤੀ ਤਰੀਕੇ ਨਾਲ ਕਣਕ ਦੀ ਪੈਦਾਵਾਰ ਕਰਨ ਦੀ ਸ਼ੁਰੂਆਤ ਦਰਬਾਰ ਏ ਖਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਕੀਤੀ ਗਈ. ਭਾਈ ਮਾਝੀ ਨੇ ਦੱਸਿਆ ਕਿ ਵੀਰ ਅਮ੍ਰਿਤਪਾਲ ਸਿੰਘ ਟਾਹਲੀਆਂ ਦੀ ਦੋ ਏਕੜ ਜਮੀਨ ਵਿੱਚ ਇਸ ਵਾਰ ਪਹਿਲਾਂ ਨਾਲੋਂ ਅੱਧੀ ਖਾਦ ਪਾ ਕਿ ਬਿਜਾਈ ਕੀਤੀ ਜਾਵੇਗੀ ਅਤੇ ਕੀਟਨਾਸ਼ਕ ਸਪਰੇਆਂ ਬਿਲਕੁੱਲ ਬੰਦ ਰਹਿਣਗੀਆਂ ਅਤੇ ਜੇਕਰ ਸਪਰੇਅ ਦੀ ਲੋੜ ਪੈਂਦੀ ਹੈ ਤਾਂ ਤਾਂ ਉਹ ਕਿਸਾਨਾਂ ਵੱਲੋਂ ਦੇਸੀ ਤਰੀਕੇ ਨਾਲ ਤਿਆਰ ਕੀਤੀਆਂ ਸਪਰੇਆਂ ਛਿੜਕੀਆਂ ਜਾਣਗੀਆਂ ਤਾਂ ਜੋ ਕਿ ਸਾਡੀ ਪੰਜਾਬ ਦੀ ਜਮੀਨ ਵੀ ਨਰੋਈ ਸਿਹਤਮੰਦ ਹੋ ਸਕੇ. ਉਨ੍ਹਾਂ ਕਿਹਾ ਕਿ ਪਹਿਲੇ ਪੰਜਾਬ ਵਾਂਗ ਕੁਦਰਤੀ ਤਰੀਕੇ ਨਾਲ ਉਗਾਏ ਅਨਾਜ ਨੂੰ ਖਾ ਕੇ ਲੋਕ ਤੰਦਰੁਸਤ ਅਤੇ ਉਸਾਰੂ ਸੋਚ ਵਾਲੇ ਹੋ ਸਕਣ, ਕਿਉਂਕਿ ਚੰਗੀ ਖੁਰਾਕ ਦਾ ਅਸਰ ਤਨ ਅਤੇ ਮਨ ਦੋਨਾਂ ਤੇ ਹੁੰਦਾ ਹੈ। ਸਾਡਾ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਤਾਂ ਹੀ ਸਾਰਥਕ ਹੈ ਜੇਕਰ ਅਸੀਂ ਉਨ੍ਹਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਲਾਗੂ ਕਰਾਂਗੇ. ਉਨ੍ਹਾਂ ਪੰਜਾਬ ਦੇ ਹਰ ਕਿਸਾਨ ਨੂੰ ਆਪਣੇ ਪਰਿਵਾਰ ਦੀ ਜਰੂਰਤ ਵਾਸਤੇ ਅਨਾਜ ਸਬਜ਼ੀਆਂ ਆਦਿ ਪੈਦਾ ਕਰਨ ਦੀ ਅਪੀਲ ਕੀਤੀ. ਇਸੇ ਤਰ੍ਹਾਂ ਦਰਬਾਰ ਏ ਖਾਲਸਾ ਵੱਲੋਂ ਵਿੱਢੀ ਮੁਹਿੰਮ ਵਿੱਚ ਹਿੱਸਾ ਪਾਉਦਿਆਂ ਵੀਰ ਕੁਲਵਿੰਦਰ ਸਿੰਘ ਟਾਹਲੀਆਂ ਨੇ ਵੀ ਆਪਣੀ ਦੋ ਏਕੜ ਜਮੀਨ ਵਿੱਚ ਪਹਿਲਾਂ ਨਾਲੋਂ ਅੱਧੀ ਖਾਦ ਪਾ ਕੇ ਬਿਜਾਈ ਕਰਨ ਦਾ ਨਿਰਣਾ ਲਿਆ. ਇਸ ਸਮੇਂ ਗੁਰਦੁਆਰਾ ਸਾਹਿਬ ਟਾਹਲੀਆਂ ਦੇ ਪ੍ਰਬੰਧਕ ਬਲਵਿੰਦਰ ਸਿੰਘ ਅਤੇ ਕਰਮਜੀਤ ਸਿੰਘ , ਸੁਖਦਰਸ਼ਨ ਸਿੰਘ , ਕੁਲਵਿੰਦਰ ਸਿੰਘ, ਪ੍ਰਗਟ ਸਿੰਘ ਜਸਵੀਰ ਸਿੰਘ ਅਤੇ ਰਾਜਦੀਪ ਸਿੰਘ ਟਾਹਲੀਆਂ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here