ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦਾ ਸੰਘਰਸ 37ਵਂੇ ਦਿਨ ਵਿੱਚ ਜਾਰੀ ਪਰਜਾਪੱਤ ਭਲਾਈ ਸਭਾ ਵੱਲੋ ਅਵਾਰਾ ਸੰਘਰਸ਼ ਕਮੇਟੀ ਮਾਨਸਾ ਦੇ ਸੰਘਰਸ਼ ਦਾ ਸਮਰਥਨ

0
45

ਮਾਨਸਾ 19.10.2019 (ਸਾਰਾ ਯਹਾ,ਬਲਜੀਤ ਸ਼ਰਮਾ)  ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ ਦਾ ਅਵਾਰਾ ਪਸ਼ੂਆਂ ਖਿਲਾਫ਼ ਸੰਘਰਸ ਅੱਜ 37ਵੇਂ ਦਿਨ ਵੀ ਜਾਰੀ ਰਿਹਾ ।ਅੱਜ ਇਸ ਸੰਘਰਸ ਨੂੰ ਹੋਰ ਵੀ ਬਲ ਮਿਲਿਆ ਜਦੋਂ ਪਰਜਾਪੱਤ ਭਲਾਈ ਸਭਾ ਦੇ ਪ੍ਰਧਾਨ ਸ੍ਰੀ ਮੁਹਿੰਦਰ ਪਾਲ ਅਤੇ ਕੇਵਲ ਸਿੰਘ ਨੇ ਆਪਣੀ ਸਭਾ ਵੱਲੋਂ ਇਸ ਸੰਘਰਸ਼  ਨੂੰ ਸਮਰਥਨ ਦਾ ਐਲਾਨ ਕੀਤਾ ਅਤੇ ਉਹਨਾਂ ਦੀ ਸਭਾ ਦੇ 11 ਵਿਅਕਤੀਆਂ ਨੇ ਧਰਨੇ ਵਿੱਚ ਬੈਠੇ ਜਿਹਨਾਂ ਦੇ ਨਾਮ ਹਨ ਕਾਲਾ ਚੰਦ, ਸੰਜੀਵ ਕੁਮਾਰ, ਇੰਦਰਜੀਤ ਸਿੰਘ,ਸਾਧੂ ਰਾਮ, ਜਸਮੀਤ ਸਿੰਘ ਜੱਸੀ, ਮਦਨ ਲਾਲ, ਓਮ ਪ੍ਰਕਾਸ, ਅਮ੍ਰਿੰਤਪਾਲ ਗੋਗਾ ਅਤੇ ਮਾਸਟਰ ਕੌਰ ਸਿੰਘ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ, ਰੁਲਦੂ ਸਿੰਘ ਕਿਸਾਨ ਆਗੂ ਅਤੇ ਜਸਵੀਰ ਕੌਰ ਨੱਤ ਨੇ ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਨਸਾ ਸ਼ਹਿਰ ਲਈ ਇਸ ਸਮੇਂ ਅਵਾਰਾ ਪਸ਼ੂਆਂ ਦੀ ਸਮੱਸਿਆਂ ਦੇ ਨਾਲ ਨਾਲ ਦੋ ਹੋਰ ਸਮੱਸਿਆਵਾਂ ਦਾ ਹੱਲ ਪੰਜਾਬ ਸਰਕਾਰ ਨੂੰ ਕਰਨਾ ਜਰੂਰੀ ਹੈ।
1) ਮਾਨਸਾ ਦਾ ਸਰਕਾਰੀ ਹਸਪਤਾਲ ਇੱਕ ਭੀੜ ਭਾੜ ਵਾਲੇ ਇਲਾਕੇ ਵਿੱਚ ਹੋਣ ਕਾਰਣ ਜਦੋ ਕੋਈ ਵੀ ਸੜਕੀ ਹਾਦਸਾ ਜਾਂ ਐਮਰਜਸੀ ਮਰੀਜ  ਹੁੰਦ ਹੈ। ਉਹ ਇਸ ਹਸਪਤਾਲ ਵਿੱਚ ਨਹੀਂ ਪਹੁੰਚ ਸਕਦਾ ਉਸ ਦੇ ਰਸਤੇ ਵਿੱਚ ਮੌਤ ਹੋ ਜਾਂਦੀ ਹੈ। ਇਸ ਲਈ ਮਾਨਸਾ ਸ਼ਹਿਰ ਦੇ ਬਾਹਰ ਬਾਹਰ ਖਿਆਲਾ ਪਿੰਡ ਵਿੱਚ ਸਥਿਤ ਸਰਕਾਰੀ ਹਸਪਤਾਲ ਵਿੱਚ ਐਮਰਜੰਸੀ ਅਤੇ ਟਰੋਮਾ ਸੈਂਟਰ ਦੀ ਸਥਾਪਨਾ ਕੀਤੀ ਜਾਵੇ। ਜਿਸ ਨਾਲ ਮਾਨਸਾ ਜਿਲ੍ਹੇ ਵਿੱਚ ਐਮਰਜੰਸੀ ਅਤੇ ਸੜਕੀ ਹਾਲਾਤ ਵਿੱਚ ਹੋਣ ਵਾਲਿਆਂ ਮੌਤਾ ਦੀ ਗਿਣਤੀ ਕਾਫੀ ਘੱਟ ਜਾਵੇਗੀ।ਇਸ ਨਾਲ ਜੋ ਖਿਆਲਾ ਹਸਪਤਾਲ ਵਿੱਚ ਲੋੜੀਦੀ ਜਗ੍ਹਾਂ ਅਤੇ ਬਿਲਡਿੰਗ ਹੈ ਉਸ ਤੇ ਸਰਕਾਰ ਦਾ ਖਰਚਾ ਵੀ ਘੱਟ ਆਉਣਾ ਹੈ ਅਤੇ ਇਹ ਮਾਨਸਾ ਜਿਲ੍ਹੇ ਦੇ ਤਿੰਨੇ ਵਿਧਾਨ ਸਭਾ ਦੇ ਹਲਕੇ ਲਈ ਲੋਕਾਂ ਲਈ ਸਵਿੱਧਾ ਜਨਕ ਵੀ ਹੋਣਾ ਹੈ।
2) ਮਾਨਸਾ ਜਿਲ੍ਹੇ ਦੇ ਇੱਕੋ ਇੱਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿੱਚ ਇਸ ਸਮੇਂ ਇੱਕੋ ਰੇਗੂਲਰ ਪ੍ਰੋਫੈਸਰ ਹੈ ਇਸ ਵਿੱਚ ਨਾ ਹੀ ਕੋਈ ਐਨ.ਸੀ.ਸੀ. ਯੂਨਿਟ ਹੈ। ਮਾਨਸਾ ਜਿਲੇ੍ਰੇ ਦੇ ਐਸ.ਸੀ., ਪਛੜੇ ਅਤੇ ਗਰੀਬ ਵਰਗ ਦੇ ਲੋਕਾਂ ਲਈ ਇੱਕੋ ਇੱਕ ਸਰਕਾਰੀ ਕਾਲਜ ਹੈ ।ਇਸ ਵਿੱਚ ਸਰਕਾਰ ਰੇਗੂਲਰ ਸਟਾਫ ਦੀ ਪੂਰਤੀ ਕੀਤੀ ਜਾਵੇ ਤਾਂ ਜੋ ਕਿ ਗਰੀਬ ਵਿਦਿਆਰਥੀਆਂ ਨੂੰ ਜਰੂਰੀ ਸਿੱਖਿਆ ਸੁਵਿਧਾ ਸਸਤੇ ਰੂਪ ਵਿੱਚ ਮਿਲ ਸਕੇ। ਇਸ ਤੋਂ ਇਲਾਵਾ ਇਸ ਸਰਕਾਰੀ ਕਾਲਜ ਵਿੱਚ ਅੱਜ ਦੇ ਨਵੇਂ ਯੂਗ ਦੇ ਸਰਕਾਰੀ ਕੋਰਸ ਜਿਵੇ ਬੀ.ਪੀ.ਐਡ.ਬੀ.ਐਡ, ਤਕਨੀਕੀ ਅਤੇ ਕੰਪਿਊਟਰ ਕੋਰਸ ਸੁਰੂ ਕਰਵਾਏ ਜਾਣ।
ਇਸ ਧਰਨੇ ਨੂੰ ਸੰਬੋਧਨ ਕਰਦਿਆ ਮਨੀਸ ਬੱਬੀ ਦਾਨੇਵਾਲੀਆ, ਡਾ. ਧੰਨਾ ਮੱਲ ਗੋਇਲ, ਪ੍ਰੇਮ ਅਗਰਵਾਲ, ਜਤਿੰਦਰ ਆਗਰਾ ਅਤੇ ਬੋਘ ਸਿੰਘ ਕਿਸਾਨ ਆਗੂ ਨੇ ਕਿਹਾ ਕਿ ਇਸ ਸੰਘਰਸ਼ ਦੀਆਂ ਮੁੱਖ ਮੰਗਾਂ
1) ਗਊ ਸੈਸ ਨੂੰ ਤੁਰੰਤ ਰੀਲੀਜ ਕੀਤਾ ਜਾਵੇ ਤਾਂ ਜੋ ਮਾਨਸਾ ਜਿਲ੍ਹੇ ਵਿੱਚ 4000 ਤੋਂ ਵੱਧ ਅਵਾਰਾ ਪਸ਼ੂ ਸੜਕਾਂ ਉਪਰ ਹਨ। ਉਹਨਾਂ ਨੂੰ 10 ਦਿਨਾਂ ਦੇ ਅੰਦਰ ਅੰਦਰ ਸੜਕਾ ਉਪਰੋ ਚੁੱਕਿਆਂ ਜਾ ਸਕੇ।ਇੱਕ ਪਸ਼ੂ ਦੇ ਰੱਖ ਰਖਾਉ ਉਤੇ ਇੱਕ ਗਾਊਸ਼ਾਲਾ ਦਾ ਤਕਰੀਬਨ 1500/— ਰੂਪੈ ਖਰਚ ਹੁੰਦਾ ਹੈ। ਜੋ ਕਿ ਗਊਸ਼ਾਲਾਵਾਂ ਇਨ੍ਹਾ ਪਸ਼ੂਆਂ ਨੂੰ ਆਪਣੀਆਂ ਗਊਸ਼ਾਲਾਵਾਂ ਵਿੱਚ ਰੱਖਣ ਲਈ ਸਹਿਮਤ ਹੁੰਦੀਆਂ ਹਨ ਉਹਨਾਂ ਨੂੰ ਪ੍ਰਤੀ ਗਊ 1500/—ਰੂਪੈ ਗਊ ਰੱਖ ਰਖਾਓ ਖਰਚਾ ਦਿੱਤਾ ਜਾਵੇ। ਜਿਸ ਤਰ੍ਹਾਂ ਮਾਨਸਾ ਜਿਲ੍ਹੇ ਇੱਕ ਸਰਕਾਰੀ ਗਊਸਾਲਾ ਪਿੰਡ ਜੋਗਾ ਵਿਖੇ ਬਣ ਰਹੀ ਉਸੇ ਤਰ੍ਹਾਂ ਬੁਢਲਾਡਾ ਸਰਦੂਲੜ੍ਹ ਹਲਕੇ ਵਿੱਚ ਇੱਕ ਇੱਕ ਹੋਰ ਗਊਸਾਲਾ ਬਣਾਈ ਜਾਵੇ।
2) ਗਊ ਰੱਖਿਆਂ ਕਾਨੂੰਨ ਵਿੱਚ ਸੋਧ ਕਰਕੇ ਅਮਿਰਕਨ ਨਸਲ ਦੇ ਬੇਸਹਾਰਾ ਪਸ਼ੂਆਂ ਦੀ ਖਰੀਦੋ ਫਰੋਖਤ ਲਈ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਜਰੂਰੀ ਕਾਨੂੰਨ ਲਿਆਂਦਾ ਜਾਵੇੇ।
3) ਅਵਾਰਾ ਪਸ਼ੂ ਤੋਂ ਪੀੜਤ ਪ੍ਰੀਵਾਰਾਂ ਨੂੰ ਯੋਗ ਮੁਆਵਜਾਂ ਅਤੇ ਪ੍ਰੀਵਾਰ ਦੇ ਮੈਂਬਰਾ ਨੂੰ ਨੌਕਰੀ ਦੇਣ ਲਈ ਜਰੂਰੀ ਸਰਕਾਰੀ ਨੀਤੀ ਬਣਾਈ ਜਾਵੇ।
ਇਸ ਸਮੇਂ ਧਰਨਾਕਾਰੀਆਂ ਨੂੰ ਬਿੱਕਰ ਸਿੰਘ ਮਾਘਣੀਆਂ, ਮਨਜੀਤ ਸਿੰਘ ਸਦਿਓੂੜਾ, ਗੁਰਪ੍ਰੀਤ ਸਿੰਘ ਬਣਾਂਵਾਲੀ, ਕਾਮਰੇਟ ਰਾਜ ਕੁਮਾਰ, ਉਗਰ ਸਿੰਘ, ਪਰਮਜੀਤ ਸਿੰਘ ਬੱਚੀ, ਬਲਵੀਰ ਸਿੰਘ ਮਾਨ, ਨਿਰਮਲ ਸਿੰਘ ਝੂੰਡਕੇ, ਹਰਬੰਸ ਸਿੰਘ ਢਿਲੋਂ ਸਰਵਜੀਤ ਸਿੰਘ, ਸੀਤਾ ਰਾਮ ਗੋਇਲ ਅਤੇ ਕਾਮਰੇਡ ਨਰਿੰਦਰ ਕੌਰ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here