

ਬੁਢਲਾਡਾ 12, ਅਕਤੂਬਰ(ਅਮਨ ਮਹਿਤਾ): ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆਂ ਦੇ ਸੁਪਨੇ ਨੂੰ ਸਾਕਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੀਆਂ ਵਿਖੇ ਸਕੂਲ ਨੂੰ ਡਿਜੀਟਾਇਜ਼ ਕਰਦਿਆਂ ਪੜਾਈ ਸ਼ੁਰੂ ਕਰ ਦਿੱਤੀ ਗਈ ਹੈ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿਸੀਪਲ ਮੁਕੇਸ਼ ਕੁਮਾਰ ਨੇ ਦੱਸਿਆਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਸਕੂਲ ਵਿੱਚ ਡਿਜੀਟਲ ਪੜਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸ ਸਦਕਾ ਇਸ ਡਿਜੀਟਲ ਪੜਾਈ ਨੂੰ ਹੋਰ ਅੱਗੇ ਤੋਰਦਿਆਂ ਦਾਨੀ ਸੱਜਣਾ ਵੱਲੋਂ ਵੀ ਯੋਗਦਾਨ ਪਾਉਣਾ ਸ਼ੂਰੂ ਕਰ ਦਿੱਤਾ ਗਿਆ ਹੈ. ਜਿਸ ਦੀ ਲੜੀ ਵਜੋਂ ਨਿਊਜੀਲੈਂਡ ਦੇ ਵਸਨੀਕ ਬੁਢਲਾਡਾ ਵਾਸੀ ਮੁਨੀਸ਼ ਸਿੰਗਲਾ, ਆੜਤੀਆਂ ਐਸ਼ੋਸ਼ੀਏਸ਼ਨ ਦੇ ਸੈਕਟਰੀ ਨਵਤੇਜ ਨਵੀ ਅਤੇ ਪ੍ਰਦੀਪ ਗਰਗ ਨੇ ਤਿੰਲ ਐਲ ਈ ਡੀ ਸਮਾਰਟ ਸਕੂਲ ਨੂੰ ਦਾਨ ਦਿੱਤੇ ਗਏ. ਇਸ ਕਾਰਜ ਦੀ ਸਲਾਘਾ ਕਰਦਿਆਂ ਐਸ ਡੀ ਐਮ ਬੁਢਲਾਡਾ ਸ੍ਰੀ ਅਦਿੱਤਿਆ ਡੇਚਲਵਾਲ ਆਈ ਏ ਐਸ ਨੇ ਕਿਹਾ ਕਿ ਸ਼ਹਿਰ ਦੇ ਬੁੱਧਜੀਵੀ ਉੱਦਮੀ ਅਤੇ ਦਾਨੀ ਲੋਕਾਂ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਪੂਰਾ ਕਰਨਾ ਕੋਈ ਔਖਾ ਕਾਰਜ ਨਹੀਂ ਹੈ. ਉਨ੍ਹਾਂ ਕਿਹਾ ਕਿ ਇਸ ਉੱਦਮੀ ਕਾਰਜ ਕਾਰਨ ਸਾਡੇ ਦੇਸ਼ ਦੇ ਭਵਿੱਖ ਬੱਚਿਆ ਦਾ ਸੁਨੀਹਰਾ ਭਵਿੱਖ ਤਰੱਕੀ ਦੇ ਰਾਹ ਤੇ ਤੁਰੇਗਾ. ਇਸ ਮੋਕੇ ਤੇ ਸਟੇਟ ਕੋਆਰਡੀਨੇਟਰ ਅਮਰਜੀਤ ਸਿੰਘ, ਸੁਰਿੰਦਰ ਗੋਇਲ ਅਤੇ ਸਮੂਹ ਸਕੂਲ ਸਟਾਫ ਵੀ ਹਾਜ਼ਰ ਸੀ.























