ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦਾ ਧਰਨਾ 30ਵੇਂ ਦਿਨ ਵੀ ਜਾਰੀ ਜਿਲ੍ਹਾ ਬਾਰ ਐਸੋਏਸ਼ਨ ਮਾਨਸਾ ਦੇ ਮੈਬਰ ਧਰਨੇ ਉੱਪਰ ਬੈੇਠੇ

0
36

ਮਾਨਸਾ 12 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ) ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦਾ ਧਰਨਾ 30ਵੇਂ ਦਿਨ ਵੀ ਜਾਰੀ ਰਿਹਾ, ਇਸ ਧਰਨੇ ਵਿੱਚ ਜਿਲ੍ਹਾ ਬਾਰ ਐਸ਼ੋਏਸ਼ਨ ਮਾਨਸਾ ਦੇ ਅਹੁਦੇਦਾਰ ਧਰਨੇ ਉੱਪਰ ਬੈਠੇ ਧਰਨੇ ਵਿੱਚ ਬੈਠਣ ਵਾਲੇ ਗੁਰਪ੍ਰੀਤ ਸਿੰਘ ਸਿੱਧੂ ਨਾਵਲ ਗੋਇਲ ਸਾਬਕਾ ਪ੍ਰਧਾਨ, ਦਰਸ਼ਨ ਸ਼ਰਮਾ, ਗੁਰਇੱਕਬਾਲ ਸਿੰਘ ਮਾਨਸ਼ਾਹੀਆ, ਜਸਵਿੰਦਰ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ ਬਾਰ ਐਸੋਏਸ਼ਨ ਬੁਢਲਾਡਾ, ਦੀਪਇੰਦਰ ਆਹਲੂਵਾਲੀਆ, ਅਮਨਪ੍ਰੀਤ ਭੁੱਲਰ,ਨਵੀਨ ਗੋਇਲ ਇਨਕਮ ਟੈਕਸ ਐਡਵੋਕੇਟ,ਅਨਿੱਲ ਕਾਸ਼ਲ,ਹਰਪ੍ਰੀਤ ਸਿੰਘ ਮਾਨ, ਨਵੇਸ ਕੁਮਾਰ,ਹਰਦੀਪ ਸਿੰਘ ਮਾਨਸ਼ਾਹੀਆ, ਸੁਖਚੈਨ ਸਿੰਘ ਦੁਲੋ, ਗੁਰ੍ਰਪੀਤ ਸਿੰਘ ਭਾਈ ਦੇਸਾ, ਲਖਵਿੰਦਰ ਸਿੰਘ ਲਖਨਪਾਲ,ਸਵੀਟ ਸਿੰਗਲਾ,ਕਮਲ ਗੋਇਲ,ਅਮਨਦੀਪ ਸਿੰਘ ਢੋਡਾ,ਰਜਿੰਦਰ ਕੌਰ ਢਿਲੋ, ਦਵਿੰਦਰ ਕੌਰ ਐਡਵੋਕੇਟ ਧਰਨੇ ਵਿੱਚ ਸਾਮਲ ਹੋਏ।ਇਸ ਸਮੇਂ ਬਾਰ ਐਸੋਏਸ਼ਨ ਦੇ ਮੇੈਬਰਾਂ ਦਾ ਧਰਨੇ ਉੱਪਰ ਪਹੁੰਚਣ ਤੇ ਮੁਨੀਸ਼ ਬੱਬੀ ਦਾਨੇਵਾਲੀਆ, ਗੁਰਲਾਬ ਸਿੰਘ ਮਾਹਲ, ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਮਨਜੀਤ ਸਦੌੜਾ ਨੇ ਧੰਨਵਾਦ ਕੀਤਾ। ਇਸ ਸਮੇ ਧਰਨੇ ਨੁੰ ਸੰਬੋਧਨ ਕਰਦਿਆ ਪ੍ਰਧਾਨ ਜਿਲ੍ਹਾ ਬਾਰ ਬਾਰ ਐਸ਼ੋਏਸ਼ਨ ਮਾਨਸਾ ਨੇ ਕਿਹਾ ਕਿ ਜਿਲ੍ਹਾ ਬਾਰ ਐਸ਼ੋਏਸ਼ਨ ਜਿਸ ਦਿਨ ਇਹ ਸੰਘਰਸ ਸੁਰੂ ਹੋਇਆ ਹੈ ਉਸ ਦਿਨ ਦਾ ਅਵਾਰਾ ਪਸ਼ੂ ਸੰਘਰਸ ਕਮੇਟੀ ਨਾਲ ਸਮੱਰਥਨ ਵਿੱਚ ਖੜੀ ਹੈ। ਅੱਗੇ ਤੋ ਵੀ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਜੋ ਸੰਘਰਸ ਦੀ ਰੂਪ ਰੇਖਾ ਬਣਾਈ ਗਈ ਉਸ ਵਿੱਚ ਅੱਗੇ ਰਹਿ ਕੇ ਬਾਰ ਐਸ਼ੋਏਸ਼ਨ ਮਾਨਸਾ ਆਪਣਾ ਸਹਿਯੋਗ ਦੇਵੇਗਾ । ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਦੇ ਮਾੜੇ ਰਵਾਈਏ ਦੀ ਨਿਧਿਆ ਕੀਤੀ। ਉਨ੍ਹਾਂ ਨੇ ਕਿਹਾ ਮਾਨਸਾ ਸ਼ਹਿਰ ਦੇ ਸਾਰੀਆ ਜੰਥੇਬੰਦੀਆ ਅਵਾਰਾ ਪਸ਼ੂ ਦੇ ਸੰਘਰਸ ਲਈ ਇੱਕ ਮਹੀਨੇ ਤੋ ਧਰਨੇ ਉਪਰ ਬੈਠੀਆ ਹਨ। ਪਰ ਜਿਲ੍ਹਾ ਪ੍ਰਸ਼ਾਸਨ ਦੇ ਕੰਨ ਤੇ ਕੋਈ ਵੀ ਜੂੰ ਨਹੀ ਸਰਕ ਰਹੀ। ਉਨ੍ਹਾਂ ਦੱਸਿਆ ਕਿ 13 ਸੰਤਬਰ 2019 ਨੂੰ ਮਾਨਸਾ ਜਿਲ੍ਹਾ ਬਾਰ ਐਸ਼ੋਏਸ਼ਨ ਮਾਨਸਾ, ਬਾਰ ਐਸ਼ੋਏਸ਼ਨ ਸਰਦੂਲਗੜ੍ਹ, ਬਾਰ ਐਸ਼ੋਏਸ਼ਨ ਬੁਢਲਾਡਾ ਨੇ ਆਪਣਾ ਕੰਮ ਬੰਦ ਰੱਖ ਕੇ ਅਵਾਰਾ ਪਸ਼ੂ ਸੰਘਰਸ ਕਮੇਟੀ ਦਾ ਸਾਥ ਦਿੱਤਾ ਸੀ। ਪਰ ਹੁਣ ਜੇਕਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਅਵਾਰਾ ਪਸ਼ੂਆ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੈਅਰਮੈਨ ਅਤੇ ਵੱਖ—ਵੱਖ ਜਿਲ੍ਹਾ ਬਾਰ ਐਸ਼ੋਏਸ਼ਨ ਨਾਲ ਸਪੰਰਕ ਕਰਕੇ ਅਵਾਰਾ ਪਸ਼ੂਆ ਦੇ ਹੱਲ ਲਈ ਪੰਜਾਬ ਪੱਧਰ ਉਪਰ ਪੰਜਾਬ ਦੀਆ ਅਦਾਲਤਾ ਵਿੱਚ ਕੰਮ ਬੰਦ ਕਰਵਾਉਣ ਸਬੰਧੀ ਇੱਕ ਦਿਨ ਦੀ ਹੜਤਾਲ ਬਾਰੇ ਰੂਪ ਰੇਖਾ ਬਣਾਈ ਜਾਵੇਗੀ ਤਾਂ ਜੋ ਕਿ ਸਰਕਾਰਾ ਉਪਰ ਦਬਾਅ ਬਣਾਇਆ ਜਾ ਸਕੇ ਅਤੇ ਅਵਾਰਾ ਪਸ਼ੂਆ ਦਾ ਹੱਲ ਕਰਵਾਇਆ ਜਾਵੇ। ਇਸ ਸਮੇਂ ਨਵਲ ਕੁਮਾਰ ਗੋਇਲ ਸਾਬਕਾ ਬਾਰ ਐਸ਼ੋਏਸ਼ਨ ਨੇ ਕਿਹਾ ਕਿ ਜੋ ਵੀ ਕਾਨੂੰਨੀ ਲੜਾਈ ਅਵਾਰਾ ਪਸ਼ੂਆ ਦੇ ਹੱਲ ਲਈ ਲੜਨੀ ਪਈ ਉਸ ਨੁੰਬਾਰ ਐਸ਼ੋਏਸ਼ਨ ਮਾਨਸਾ ਦੇ ਮੈਬਰ ਮੁਫਤ ਤੌ੍ਹਰ ਤੇ ਲੜ ਕੇ ਦੇਣ ਗਏ ਕਿਉਕਿ ਹਮੇਸਾ ਐਡਵੋਕੇਟ ਭਾਈ ਚਾਰਾ ਸਮਾਜਿਕ ਲੜਾਈਆ ਅਤੇ ਲੋਕ ਲਹਿਰਾ ਵਿੱਚ ਅਹਿਮ ਭੁਮਿਕਾ ਨਿਭਾਉਦਾ ਹੈ।
ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦਾ ਪਿੰਡਾ ਵਿੱਚ ਚੇਤਨਾ ਅਤੇ ਲਾਮਬੰਦੀ ਰੈਲੀਆ ਦਾ ਸਿਲਸਿਲਾ ਚੱਲਦਾ ਰਿਹਾ। ਇਸ ਅਧੀਨ ਅਨੂਪਗੜ੍ਹ ਮਾਖਾ ਵਿੱਚ ਚੇਤਨਾ ਅਤੇ ਲਾਮਬੰਦੀ ਰੈਲੀ ਕੀਤੀ ਗਈ ਜਿਸ ਵਿੱਚ 21 ਮੈਬਰੀ ਕਮੇਟੀ ਬਣਾਈ ਗਈ। ਇਸ ਚੇਤਨਾ ਰੈਲੀ ਨੁੰ ਬਲਵਿੰਦਰ ਸਿੰਘ ਕਾਕਾ ਸਾਬਕਾ ਪ੍ਰਧਾਨ ਨਗਰ ਕੌਸ਼ਲ ਮਾਨਸਾ,ਕਾਮਰੇਡ ਰੁਲਦੂ ਸਿੰਘ, ਜਤਿੰਦਰ ਆਗਰਾ,ਜਸਵੀਰ ਕੌਰ ਨੱਤ ਅਤੇ ਗੁਰਲਾਬ ਸਿੰਘ ਮਾਹਲ ਨੇ ਸੰਬੋਧਨ ਕੀਤਾ। ਇਸ ਸਮੇ ਇੱਕ ਪਿੰਡ ਦਾ ਵੱਟਸਅੱਪ ਗਰੁੱਪ ਬਣਾਇਆ ਗਿਆ। ਇਸ ਸਮੇ ਪਿੰਡ ਵਾਸੀਆ ਨੂੰ ਸੰਬੋਧਨ ਕਰਦਿਆ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਮਾਖਾ ਅਨੂਪਗੜ੍ਹ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਨਾਲ ਮੋਡੇ ਨਾਲ ਮੋਡਾ ਜੋੜ ਤੇ ਤੁਰੇਗਾ ਅਤੇ ਅਵਾਰਾ ਪਸ਼ੂ ਸੰਘਰਸ ਕਮੇਟੀ ਵੱਲੋਂ ਜੋ ਵੀ ਪਿੰਡ ਵਾਸੀਆ ਦੀ ਡਿਊਟੀ ਲਗਾਈ ਜਾਵੇਗੀ ਉਸ ਨੂੰ ਪੂਰਾ ਕਰਨਗੇ। ਇਸ ਸਮੇ ਪਿੰਡ ਦੇ ਚਰਨਜੀਤ ਸਿੰਘ ਸਰਪੰਚ, ਗੁਰਜਿੰਦਰ ਸਿੰਘ ਬੱਗਾ ਸਾਬਕਾ ਸਰਪੰਚ, ਬੱਲੀ ਸਿੰਘ, ਮਾਸਟਰ ਸੁਖਦੇਵ ਸਿੰਘ, ਨਾਜਮ ਸਿੰਘ, ਮੰਮਾ ਮੈਬਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here