ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਦਾ ਧਰਨਾ 23ਵੇਂ ਦਿਨ ਵੀ ਜਾਰੀ ਅਤੇ 6 ਅਕਤੂਬਰ ਤੋ ਪਿੰਡ ਪੱਧਰੀ ਚੇਤਨਾ ਅਤੇ ਲਾਮਬੰਦੀ ਰੈਲੀਆਂ ਦੀ ਸ਼ੁਰੂਆਤ

0
45

ਮਾਨਸਾ 5 ਅਕਤੂਬਰ (ਸਾਰਾ ਯਹਾ,ਹੀਰਾ ਸਿੰਘ ਮਿੱਤਲ) ਅੱਜ ਮਿਤੀ 5 ਅਕਤੂਬਰ ਨੂੰ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਸੰਘਰਸ 23ਵੇਂ ਦਿਨ ਵੀ ਜਾਰੀ ਪਰ ਮਾਨਸਾ ਜਿਲ੍ਹੇ ਵਿੱਚ ਅਵਾਰਾ ਪਸ਼ੂਆ ਦੀ ਸਮੱਸਿਆ ਪਹਿਲਾ ਤੋ ਵੀ ਗਭੀਰ ਹੋਈ ਹੈ। ਅੱਜ ਅਵਾਰਾ ਪਸ਼ੂ ਸੰਘਰਸ ਕਮੇਟੀ ਦੇ ਧਰਨੇ ਵਿਚ ਬੈਠਣ ਵਾਲੇ ਸਾਥੀ ਗੁਰਲਾਬ ਸਿੰਘ ਮਾਹਲ ਐਡਵੋਕੇਟ, ਮਹਿੰਦਰ ਸਿੰਘ, ਨੈਬ ਸਿੰਘ, ਨਵਨੀਤ ਖੁਡਾਣੀਆ, ਸੈਕਟਰੀ ਬਾਰ ਅੇਸੋਸ਼ੀਏਸ਼ਨ ਸਰਦੂਲਗੜ੍ਹ, ਸਿੰਗਰ ਗੁਸਤਾਖ ਔਲਖ, ਸੁਖਦੇਵ ਸਿੰਘ ਪੰਧੇਰ, ਸਵਰਨ ਸਿੰਘ, ਭੋਲਾ ਸਿੰਘ, ਦਰਸ਼ਨ ਸਿੰਘ ਜਟਾਣਾ, ਅਮਰਜੀਤ ਸਿੰਘ, ਕਾਕਾ ਸਿੰਘ ਅੱਜ ਮਾਨਸਾ ਜਿਲ੍ਹੇ ਵਿਚ ਚੱਲ ਰਹੇ ਸੰਘਰਸ ਨੂੰ ਨਵੀਂ ਰੂਪ ਰੇਖਾ ਦਿੰਦੇ ਹੋਏ ਅਵਾਰਾ ਪਸ਼ੂ ਸੰਘਰਸ ਕਮੇਟੀ ਮਾਨਸਾ ਵੱਲੋਂ ਨਵਾਂ ਪ੍ਰੋਗਰਾਮ ਉਲੀਕਿਆ ਗਿਆ ਹੈ। ਜਿਸ ਬਾਰੇ ਜਾਣਕਾਰੀ ਦਿੰਦੇਆ ਗੁਰਲਾਬ ਸਿੰਘ ਮਾਹਲ ਐਡਵੋਕੇਟ, ਧੰਨਾ ਮੱਲ ਗੋਇਲ ਅਤੇ ਜਸਵੀਰ ਕੌਰ ਨੱਤ ਨੇ ਦੱਸਿਆ ਕਿ ਮਿਤੀ 06 ਅਕਤੂਬਰ ਤੋਂ ਮਾਨਸ ਜਿਲ੍ਹੇ ਦੇ ਪਿੰਡਾ ਵਿਚ ਅਵਾਰਾ ਪਸ਼ੂ ਸੰਘਰਸ ਕਮੇਟੀ ਅਵਾਰਾ ਪਸ਼ੂ ਦੀ ਸਮੱਸਿਆ ਦੇ ਹੱਲ ਲਈ ਹਰ ਪਿੰਡ ਵਿੱਚ ਚੇਤਨਾ ਅਤੇ ਲਾਮਬੰਦੀ ਰੈਲੀਆ ਦੀ ਸ਼ੁਰੂਆਤ ਕਰ ਰਹੀ ਹੈ। ਜਿਸ ਅਧੀਨ ਮਿਤੀ 06 ਅਕਤੂਬਰ ਨੂੰ ਪਹਿਲੀ ਰੈਲੀ ਪਿੰਡ ਸਮਾਉ ਵਿਖੇ ਸਾਮ ਨੂੰ 4 ਵਜੇ ਅਤੇ ਦੂਸਰੀ ਰੈਲੀ ਸਾਮ 5 ਵਜੇ ਪਿੰਡ ਹੀਰੋ ਕਲਾਂ ਵਿਖੇ ਹੈ। ਮਿਤੀ 07 ਅਕਤੂਬਰ ਨੂੰ ਸਾਮ 4 ਵਜੇ ਪਿੰਡ ਜੋਗਾ ਅਤੇ ਸਾਮ 5 ਵਜੇ ਪਿੰਡ ਰੱਲਾ ਵਿਖੇ ਇਸ ਤਰ੍ਹਾਂ ਮਿਤੀ 08 ਅਕਤੂਬਰ ਨੂੰ ਦੁਪਹਿਰ 12 ਵਜੇ ਪਿੰਡ ਬੁਰਜ ਢਿਲਵਾਂ ਵਿਖੇ ਮਿਤੀ 09 ਅਕਤੂਬਰ ਨੂੰ ਸਾਮ 4 ਵਜੇ ਪਿੰਡ ਤਾਮਕੋਟ ਅਤੇ ਸਾਮ 5 ਵਜੇ ਪਿੰਡ ਉੱਭਾ ਵਿਖੇ ਰੈਲੀ ਹੈ। ਇਨ੍ਹਾਂ ਚੇਤਨਾ ਅਤੇ ਲਾਮਬੰਦੀ ਰੈਲੀਆ ਦਾ ਮਕਸਦ ਹਰ ਇੱਕ ਪਿੰਡ ਵਿਚ ਉਸ ਪਿੰਡ ਦੀ ਅਵਾਰਾ ਪਸ਼ੂ ਸੰਘਰਸ ਕਮੇਟੀ ਦੀ ਟੀਮ ਤਿਆਰ ਕਰਨਾ ਅਤੇ ਹਰ ਪਿੰਡ ਦੀ ਟੀਮ ਨੂੰ ਅਗਾਹਾਂ ਤੋ ਪੰਜਾਬ ਪੱਧਰ ਦੇ ਸੰਘਰਸ ਨਾਲ ਜੋੜਿਆ ਜਾਵੇ ਤਾਂ ਕਿ ਗਰਾਉਡ ਪੱਧਰੀ ਟੀਮ ਤਿਆਰ ਕੀਤੀ ਜਾ ਸਕੇ ਤਾਂ ਜੋ ਜਲਦੀ ਤੋ ਜਲਦੀ ਅਵਾਰਾ ਪਸ਼ੂਆ ਦੀ ਸਮੱਸਿਆ ਦਾ ਹੱਲ ਪੰਜਾਬ ਵਿਚ ਕਰਵਾਇਆ ਜਾ ਸਕੇ ਕਿਉਕਿ ਪੰਜਾਬ ਦੇ ਕਿਸਾਨ ਅਵਾਰਾ ਪਸ਼ੂਆ ਦੀ ਸਮੱਸਿਆ ਤੋ ਸਭ ਤੋ ਵੱਧ ਪੀੜਤ ਹਨ। ਦਿਨ ਸਮੇ ਕਿਸਾਨ ਆਪਣੇ ਖੇਤਾਂ ਵਿਚ ਕੰਮ ਕਰਦੇ ਹਨ ਅਤੇ ਰਾਤ ਨੂੰ ਜਾਗ ਕੇ ਆਪਣੀ ਫਸਲ ਦੀ ਰੱਖਿਆ ਕਰਦੇ ਹਨ। ਇਸ ਦੇ ਬਾਵਜੂਦ ਵੀ 2 ਹਜਾਰ ਕਰੋੜ ਤੋ ਵੱਧ ਕੀਮਤ ਦੀ ਫਸਲ ਦਾ ਅਵਾਰਾ ਪਸ਼ੂਆ ਕਾਰਨ ਨੁਕਸਾਨ ਹੋ ਜਾਂਦਾ ਹੈ। ਇਸ ਤੋ ਇਲਾਵਾਂ ਜਦ ਕਿਸਾਨ ਆਪਣੇ ਘਰ ਰਾਤ ਵਾਪਸ ਆਉਦੇ ਹਨ ਤਾਂ ਰਾਹ—ਦਾਰੀ ਵਿਚ ਅਵਾਰਾ ਪਸ਼ੂਆ ਕਾਰਨ ਹਾਦਸੇ ਦਾ ਸ਼ਿਕਾਰ ਹੁੰਦੇ ਹਨ। ਇਸ ਸਮੇਂ ਅਵਾਰਾ ਪਸ਼ੂ ਸੰਘਰਸ ਕਮੇਟੀ ਦੇ ਮੈਬਰ ਮਨੀਸ਼ ਬੱਬੀ ਦਾਨੇਵਾਲੀਆ, ਬਿੱਕਰ ਮਗਾਣੀਆ ਅਤੇ ਜਤਿੰਦਰ ਆਗਰਾ ਨੇ ਕਿਹਾ ਕਿ ਪੰਜਾਬ ਵਿੱਚ ਖੇਤੀਬਾੜੀ ਨਾਲ ਜੁੜਿਆ ਸਹਾਇਕ ਧੰਦਾ ਡੇਅਰੀ ਫਾਰਮਿੰਗ ਇਸ ਸਮੇ ਘਾਟੇ ਦਾ ਧੰਦਾ ਬਣ ਚੁੱਕਿਆ ਹੈ ਜਿਸ ਦਾ ਮੁੱਖ ਕਾਰਨ ਸਖਤ ਗਊ ਸੁਰੱਖਿਆ ਕਾਨੂੰਨ ਜਿਨ੍ਹਾਂ ਵਿੱਚ ਅਮਰੀਕਨ ਨਸ਼ਲ ਦੇ ਪਸ਼ੂ ਜੋ ਕਿ ਪੂਜਨਿਕ ਗਾਂ ਦੀ ਸ੍ਰੇਣੀ ਵਿਚ ਨਹੀ ਆਉਦੇ ਪਰ ਉ੍ਹਨਾਂ ਨੂੰ ਵੀ ਸੁਰੱਖਿਆ ਦਿੱਤੀ ਗਈ ਹੈ। ਅੱਜ ਦੇ ਧਰਨੇ ਵਿਚ ਭੂਰਾ ਸਿੰਘ ਸ਼ੇਰਗੜੀਆ, ਪ੍ਰਧਾਨ ਆਲ ਇੰਡੀਆ ਰੰਘਰੇਟਾ ਦਲ ਇੰਨਚਾਰਜ ਮਾਲਵਾ ਜੋਨ ਨੇ ਪੰਜਾਬ ਪੱਧਰ ਤੇ ਆਲ ਇੰਡੀਆ ਰੰਘਰੇਟਾ ਦਲ ਵੱਲੋਂ ਪੰਜਾਬ ਪੱਧਰ ਉੱਪਰ ਇਸ ਸੰਘਰਸ ਦੀ ਮਦਦ ਦਾ ਐਲਾਨ ਕੀਤਾ। ਅੱਜ ਇਸ ਧਰਨੇ ਵਿਚ ਨਿਰਮਲ ਸਿੰਘ ਝੰਡੂਕੇ, ਬੋਘ ਸਿੰਘ, ਉੱਗਰ ਸਿੰਘ,ਬੋਹੜ ਸਿੰਘ, ਬੂਟਾ ਸਿੰਘ ਰੱਲਾ, ਗੁਰਪ੍ਰੀਤ ਸਿੰਘ ਬਣਾਵਾਲੀ ਐਡਵੋਕੇਟ, ਨਵਦੀਪ ਸ਼ਰਮਾ ਐਡਵੋਕੇਟ, ਹਰਪ੍ਰੀਤ ਸ਼ਰਮਾ ਐਡਵੋਕੇਟ, ਕਮਲ ਗੋਇਲ ਐਡਵੋਕੇਟ, ਕਾਮਰੇਡ ਰਾਜ ਕੁਮਾਰ, ਪਰਮਜੀਤ ਬਚੀ, ਸ਼ਾਮ ਲਾਲ ਗੋਇਲ, ਜਗਦੀਸ਼ ਰਾਏ ਗਰਗ, ਸਿਮਰਜੀਤ ਕੌਰ ਸਿੰਮੀ, ਜਸਪਾਲ ਸਿੰਘ ਉਭਾ, ਬਲਵੀਰ ਸਿੰਘ ਮਾਨ, ਅੰਗਰੇਜ ਸਿੰਘ ਨੰਗਲ, ਬਾਘ ਸਿੰਘ ਸਾਮਲ ਹੋਏ।

LEAVE A REPLY

Please enter your comment!
Please enter your name here