

ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਲੋਕਾਂ ਨੂੰ ਪਲਾਸਟਿਕ ਦੇ ਲਿਫਾਫੇ ਅਤੇ ਪਲਾਸਟਿਕ ਦੀ ਡਿਸਪੋਜਲ ਕਰਾਕਰੀ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਪਲਾਸਟਿਕ ਦੇ ਲਿਫਾਫਿਆਂ ਨਾਲ ਸਭ ਤੋਂ ਜਿਆਦਾ ਸੱਮਸਿਆ ਸੀਵਰੇਜ ਬੰਦ ਹੋਣ ਦੀ ਹੈ ਅਤੇ ਜਦੋ ਇਹਨਾਂ ਲਿਫਾਫਿਆਂ ਨੂੰ ਰੀਸਾਇਕਲ ਕਰਕੇ ਸਸਤੇ ਭਾਅ ਦੇ ਲਿਫਾਫੇ ਬਣਾਏ ਜਾਂਦੇ ਹਨ ਅਤੇ ਇਹਨਾਂ ਲਿਫਾਫਿਆਂ ਚ ਖਾਣ ਪੀਣ ਵਾਲੀਆਂ ਵਸਤਾਂ ਜਦੋ ਅਸੀ ਦੁਕਾਨਾਂ ਤੋਂ ਲਿਆ ਕੇ ਖਾਂਦੇ ਹਾਂ ਤਾਂ ਕਈ ਤਰਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਾਂ। ਇਸ ਲਈ ਜਾਗਰੁਕ ਨਾਗਰਿਕ ਦਾ ਫਰਜ ਬਣਦਾ ਹੈ ਕਿ ਕਿਸੇ ਵੀ ਤਰਾਂ ਦੀ ਖਰੀਦਦਾਰੀ ਸਮੇਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਦਿਆਂ ਕੱਪੜੇ ਦੇ ਥੈਲੇ ਹੀ ਵਰਤੇ ਜਾਣ।ਰਮਨ ਗੁਪਤਾ ਨੇ ਖਿਆਲਾ ਮੰਦਰ ਵਿਖੇ ਜਾਗਰੁਕ ਕਰਦੀਆਂ ਫਲੈਕਸਾਂ ਲਗਾਉਂਦੇ ਸਮੇਂ ਕਿਹਾ ਕਿ ਮਾਨਸਾ ਸਾਇਕਲ ਗਰੁੱਪ ਵਲੋਂ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਸੰਬੰਧੀ ਪੇ੍ਰਿਤ ਕਰਨ ਦੇ ਮਕਸਦ ਨਾਲ “ ਪਲਾਸਟਿਕ ਦੇ ਲਿਫਾਫੇ ਨਾ ਵਰਤੋ“ “ਸਮਾਨ ਖਰੀਦਣ ਸਮੇਂ ਕੱਪੜੇ ਦਾ ਥੈਲਾ ਘਰੋਂ ਲੈ ਕੇਿ ਜਾਓ“ ਲਿਖੀਆਂ ਫਲੈਕਸਾਂ ਸਾਂਝੀਆਂ ਥਾਵਾਂ ਉਪਰ ਲਗਾਈਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਇਹ ਮੁਹਿੰਮ ਪਿੰਡਾਂ ਅਤੇ ਸ਼ਹਿਰਾਂ ਚ ਲਗਾਤਾਰ ਜਾਰੀ ਰਹੇਗੀ।ਇਸ ਮੌਕੇ ਸੰਜੀਵ ਪਿੰਕਾ,ਸੋਹਣ ਲਾਲ,ਨਰਿੰਦਰ ਗੁਪਤਾ,ਰਜੇਸ਼ ਦਿ੍ਵੇਦੀ,ਬੱਬੂ ਜੱਗਰੀ,ਸੰਜੀਵ ਕੁਮਾਰ,ਰਵਿੰਦਰ ਧਾਲੀਵਾਲ,ਪ੍ਮੋਦ ਬਾਗਲਾ,ਪਰਵੀਨ ਕੁਮਾਰ,ਬਿੰਨੂ ਗਰਗ,ਸਮੇਤ ਮੈਂਬਰ ਹਾਜਰ ਸਨ।























