ਆਵਾਰਾ ਅਤੇ ਬੇਸਹਾਰਾ ਪਸ਼ੂਆ ਦੇ ਸਬੰਧ ਵਿੱਚ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਸ਼ੁਰੂ।

0
43

ਮਾਨਸਾ 3 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ )ਵਿਉਪਾਰ ਮੰਡਲ ਮਾਨਸਾ ਵੱਲੋਂ ਆਵਾਰਾ  ਪਸ਼ੂ ਸੰਘਰਸ਼ ਕਮੇਟੀ ਦੇ ਝੰਡੇ ਹੇਠ ਮੁਨੀਸ਼ ਬੱਬੀ ਦਾਨੇਵਾਲੀਆ ਵੱਲੋਂ ਸਾਰੀਆ ਰਾਜਨੀਤਕ, ਸਮਾਜਿਕ, ਵਪਾਰਕ, ਧਾਰਮਿਕ ਅਤੇ ਕਿਸਾਨ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਸ਼ੁਰੂ ਕੀਤਾ ਸੰਘਰਸ਼ 22ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਦੇ ਧਰਨੇ ਵਿੱਚ ਪੰਜਾਬ ਪੰਜਾਬ ਕਿਸਾਨ ਯੂਨੀਅਨ ਵੱਲੋਂ ਬਲਵੀਰ ਸਿੰਘ ਮਾਨ, ਪਰਮਜੀਤ ਸਿੰਘ ਭਰੀ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਹਰਦੇਵ ਸਿੰਘ ਮਾਨ, ਹਰਪ੍ਰੀਤ ਸਿੰਘ ਹੈਪੀ, ਬਹੁਜਨ ਸਮਾਜ ਪਾਰਟੀ ਵੱਲੋਂ ਆਤਮਾ ਸਿੰਘ ਪਮਾਰ, ਲੋਕ ਇਨਸਾਫ ਪਾਰਟੀ ਵੱਲੋਂ ਹਰਬੰਸ ਸਿੰਘ ਢਿੱਲੋਂ, ਕੁਝ ਹਿੰਦ ਕਿਸਾਨ ਸਭਾ ਵਲੋਂ ਨਿਹਾਲ ਸਿੰਘ, ਸੀ.ਪੀ.ਆਈ. ਐਮ.ਐਲ. ਵੱਲੋਂ ਗੁਰਦੇਵ ਸਿੰਘ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਬੂਟਾ ਸਿੰਘ ਅਤੇ ਬੋਹੜ ਸਿੰਘ ਬੈਠੇ। ਸੰਘਰਸ਼ ਕਮੇਟੀ ਨੇ ਆਪਣੀ ਮਿਟਿੰਗ ਵਿੱਚ ਇਹ ਫੈਸਲਾ ਕੀਤਾ ਕਿ ਇਸ ਸੰਘਰਸ਼ ਪ੍ਰਤੀ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਅੱਜ ਕਮੇਟੀ ਵੱਲੋਂ ਜਸਵੀਰ ਕੌਰ ਨੱਤ ਕਰਨੈਲ ਸਿੰਘ, ਮੁਖਤਿਆਰ ਸਿੰਘ ਅਤੇ ਹੈਪੀ ਕੋਟ ਧਰਮੂ ਨੇ ਪਿੰਡ ਵਿੱਚ ਜਾ ਕੇ  ਲੋਕਾਂ ਨੂੰ ਇਸ ਸੰਘਰਸ਼ ਪ੍ਰਤੀ ਲਾਮਬੰਦ ਕੀਤਾ। ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕਰਕੇ ਆਉਣ ਵਾਲੇ ਦਿਨਾਂ ਵਿੱਚ ਕੋਈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ।

          ਅੱਜ ਹੋਈ ਇੱਕ ਹੋਰ ਘਟਨਾ ਵਿੱਚ ਸੰਘਰਸ਼ ਕਮੇਟੀ ਮੈਂਬਰ ਅਸੋਕ ਬਾਂਸਲ ਦੀ ਕਾਰ ਪਸ਼ੂਆ ਨਾਲ ਟਕਰਾਅ ਗਈ ਜਿਸ ਕਾਰਨ ਉਹ ਅਤੇ ਸਾਹਮਣੇ ਤੋਂ ਆ ਰਹੀ ਬੱਸ ਕਿਸੇ ਵੱਡੀ ਦੁਰਘਟਨਾ ਤੋਂ ਬੱਚ  ਗਈ। ਲਗਾਤਾਰ ਪੰਜਵੇਂ ਦਿਨ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਕੋਈ ਵੀ ਪਸ਼ੂ ਸਹਿਰ ਵਿੱਚੋਂ ਨਹੀਂ ਚੁਕਿਆ ਗਿਆ ਅਤੇ ਪਸ਼ੂਆਂ ਦੇ ਝੁੰਡ ਲਗਾਤਾਰ ਮੇਨ ਸੜ੍ਹਕਾਂ ਅਤੇ ਸ਼ਹਿਰ ਦੇ ਅੰਦਰਲੇ ਹਿੱਸਿਆ ਵਿੱਚ ਫਿਰ ਰਹੇ ਹਨ ਜੋ ਕਿ ਹਾਦਸਿਆ ਦਾ ਕਾਰਨ ਬਨ ਰਹੇ ਹਨ।

       ਅੱਜ ਦੇ ਇਸ ਧਰਨੇ ਨੂੰ ਵਿਸੇਸ਼ ਤੌਰ ਤੇ ਆਤਮਾ ਸਿੰਘ ਪਰਮਾਰ, ਬਹੁਜਨ ਸਮਾਜ ਪਾਰਟੀ, ਹਰਬੰਸ ਸਿੰਘ ਢਿੱਲੋਂ ਲੋਕ ਇਨਸਾਫ ਪਾਰਟੀ ਬਿੱਕਰ ਸਿੰਘ ਮਘਾਣੀਆਂ ਸ਼੍ਰੋਮਣੀ ਅਕਾਲੀਦਲ, ਧੰਨਾ ਮਲ ਗੋਇਲ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਨੇ ਸੰਬੋਧਨ ਕਰਦਿਆ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਇਸ ਅਤੀ ਗੰਭੀਰ ਅਤੇ ਸੰਵੇਦਨਸ਼ੀਲ ਸਮੱਸਿਆ ਦਾ ਜਲਦੀ ਤੋਂ ਜਲਦੀ ਕੋਈ ਹਲ ਕੱਢਿਆ ਜਾਵੇ। ਕਰਨੈਲ ਸਿੰਘ ਜਖੇਪਲ ਅਥੇ ਤਰਲੋਚਨ ਸਿੰਘ ਇੰਟਰਨੈਸ਼ਨਲ ਡੈਮੋਕਰੇਟਿਕ ਫਰੰਟ ਨੇ ਵੀ ਇਸ ਸੰਘਰਸ਼ ਨੂੰ ਪੂਰਨ ਹਮਾਇਤ ਦਾ ਵਿਸ਼ਵਾਸ ਦਵਾਇਆ।

          ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਮਨਜੀਤ ਸਦਿਉੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਨੂੰ ਜਲਦੀ ਤੋਂ ਜਲਦੀ ਮਿਟਿੰਗ ਕਰਕੇ ਸੰਘਰਸ਼ ਕਮੇਟੀ ਤੋਂ ਸੁਝਾਅ ਲ  ਕੇ ਇਸ ਸਮੱਸ਼ਿਆ ਪ੍ਰਤੀ ਗੰਭੀਰ ਹੋ ਕੇ ਹਲ ਕੱਢਣਾ ਚਾਹਿੰਦਾ ਹੈ।

          ਅੱਜ ਦੇ ਇਸ ਧਰਨੇ ਵਿੱਚ ਪ੍ਰੇਮ ਅੱਗਰਵਾਲ, ਬੋਘ ਸਿੰਘ, ਰੁਲਦੂ ਸਿੰਘ, ਉੱਗਰ ਸਿੰਘ, ਕਾਮਰੇਡ ਰਾਜ ਕੁਮਾਰ, ਕੁਲਵਿੰਦਰ ਉੱਡਤ, ਪਰਮਜੀਤ ਭਰੀ, ਨਿਹਾਲ ਸਿੰਘ, ਜਸਵੀਰ ਕੌਰ ਨੱਤ, ਬਲਵਿੰਦਰ ਬਾਂਸਲ, ਸ਼ਾਮ ਲਾਲ ਗੋਇਲ, ਮੱਘਰ ਸਿੰਘ ਡੀ.ਪੀ. ਪ੍ਰਧਾਨ ਖਾਲਸਾ ਸਕੂਲ, ਗੁਰਸੇਵਕ ਸਿੰਘ, ਸਿਵਚਰਨ ਦਾਸ ਸਾਬਕਾ ਕੌਂਸਲਰ, ਹਮੀਰ ਕੌਰ, ਹਰਿੰਦਰ ਮਾਨਸ਼ਾਹੀਆ, ਪ੍ਰੇਮ ਨਾਥ ਸਿੰਗਲਾ, ਕੇਵਲ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here