

ਮਾਨਸਾ, 04 ਅਕਤੂਬਰ ((ਸਾਰਾ ਯਹਾ,ਬਲਜੀਤ ਸ਼ਰਮਾ)): ਡਾਇਰੈਕਟਰ-ਕਮ-ਸ਼ਪੈਸ਼ਲ ਸਕੱਤਰ, ਇੰਡਸਟਰੀਜ਼ ਐਂਡ ਕਮਰਸ ਵਿਭਾਗ, ਪੰਜਾਬ ਸਰਕਾਰ ਵੱਲੋਂ ਐਕਸਪਲੋਜਿਵ ਐਕਟ 2008 ਅਧੀਨ ਜਾਰੀ ਗਾਈਡਲਾਈਨਜ ਅਨੁਸਾਰ ਦੀਵਾਲੀ, ਗੁਰਪੂਰਬ, ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ਤੇ ਪਟਾਖੇ ਵੇਚਣ ਲਈ ਆਰਜੀ ਲਾਇਸੰਸ ਜਾਰੀ ਕੀਤੇ ਜਾਣੇ ਹਨ।
ਜ਼ਿਲ੍ਹਾ ਮੈÎਜਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਪਟਾਖੇ ਵੇਚਣ ਲਈ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਵਿਅਕਤੀ 7 ਅਕਤੂਬਰ 2019 ਤੋਂ ਲੈ ਕੇ 14 ਅਕਤੂਬਰ 2019 ਸ਼ਾਮ 5 ਵਜੇ ਤੱਕ ਹਦਾਇਤਾਂ ਅਨੁਸਾਰ ਲੋੜੀਂਦੀ ਫੀਸ ਨਿਰਧਾਰਤ ਰੇਸ਼ੋ (60:40) ਵਿਚ ਭਰਦੇ ਹੋਏ ਆਪਣੀ ਦਰਖ਼ਾਸਤ ਚਲਾਣ ਦੀ ਕਾਪੀ ਅਤੇ ਸਵੈ ਘੋਸ਼ਣਾ ਸਮੇਤ ਸਬੰਧਤ ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰ ਵਿਖੇ ਪੇਸ਼ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਰਜੀ ਲਾਇਸੰਸ ਪ੍ਰਾਪਤ ਕਰਨ ਲਈ ਨਿਰਧਾਰਤ ਮਿਤੀਆਂ ਤੱਕ ਪ੍ਰਾਪਤ ਹੋਈਆਂ ਦਰਖ਼ਾਸਤਾਂ ਵਿਚੋਂ ਜ਼ਿਲ੍ਹਾ ਮੈਜਿਸਟਰੇਟ ਮਾਨਸਾ ਦੇ ਦਫ਼ਤਰ ਵਿਖੇ 17 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਡਰਾਅ ਆਫ ਲਾਟਸ ਰਾਹੀਂ ਇਹ ਆਰਜੀ ਲਾਇਸੰਸ ਜਾਰੀ ਕੀਤੇ ਜਾਣਗੇ।























