ਮਾਮਲਾ ਮੁੰਹ ਬੋਲੀ ਭੈਣ ਨਾਲ ਜਬਰ ਜਨਾਹ ਕਰਨ ਦਾ ਦੋਸ਼  

0
2

ਮਾਨਸਾ, 10 ਜੂਨ (ਸਾਰਾ ਯਹਾ) -ਥਾਣਾ ਸਿਟੀ-1 ਮਾਨਸਾ ਦੀ ਪੁਲਸ ਨੇ ਰਾਮਪੁਰਾ ਫੂਲ ਵਿਖੇ ਹਰ ਵੀਰਵਾਰ ਪੁੱਛਾਂ ਦੇਣ ਵਾਲੇ ਤਾਂਤਰਿਕ ਲੱਡੂ ਬਾਬਾ ਵੱਲੋਂ ਮਾਨਸਾ ਸ਼ਹਿਰ ਦੀ ਇਕ ਵਿਆਹੁਤਾ ਆਪਣੀ ਮੂੰਹ ਬੋਲੀ ਭੈਣ ਨਾਲ  ਜ਼ਬਰ ਜਨਾਹ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਕਾਰਵਾਈ ਪੀੜਤਾ ਦੀ ਡਾਕਟਰੀ ਜਾਂਚ ਸਿਵਲ ਹਸਪਤਾਲ ਮਾਨਸਾ ਵਿਖੇ ਕਰਵਾਉਣ ਤੋਂ ਬਾਅਦ ਅਮਲ ‘ਚ ਲਿਆਂਦੀ ਹੈ। । ਪੀੜਤਾ ਦਾ ਪਰਿਵਾਰ ਅਕਸਰ ਵੀਰਵਾਰ ਨੂੰ ਰਾਮਪੁਰਾ ਫੂਲ ਵਿਖੇ ਪੁੱਛਾਂ ਲੈਣ ਲਈ ਇਸ ਤਾਂਤਰਿਕ ਬਾਬੇ ਕੋਲ ਜਾਂਦਾ ਸੀ। ਇਸ ਮਾਮਲੇ ‘ਚ ਪੀੜਤ ਵਿਆਹੁਤਾ ਔਰਤ ਨੇ ਦੱਸਿਆ ਕਿ ਘਰੇਲੂ ਤੱਗੀਆਂ—ਤੁਰਸ਼ੀਆਂ ਕਾਰਨ ਇਸ ਤਾਂਤਰਿਕ ਰਾਜ ਕੁਮਾਰ ਉਰਫ਼ ਲੱਡੂ ਬਾਬਾ ਸੰਪਰਕ ਹੋਇਆ। ਉਨ੍ਹਾਂ ਤੋਂ ਇਸ ਬਾਬੇ ਨੇ ਇੱਕ ਲੱਖ ਰੂਪੇ ਦੀ ਮੰਗ ਵੀ ਕੀਤੀ। ਪੀੜਤ ਔਰਤ ਨੇ ਦੱਸਿਆ ਕਿ ਬਾਬਾ ਉਸ ਨੂੰ ਭੈਣ ਕਹਿਕੇ ਬੁਲਾਉਦਾ ਸੀ, ਜਿਸ ਕਰਕੇ ਬਾਬੇ ਪ੍ਰਤੀ ਉਸ ਦਾ ਅਤੇ ਉਸ ਦੇ ਪਰਿਵਾਰ ਦਾ ਡੂੱਘਾ ਵਿਸ਼ਵਾਸ਼ ਬਣ ਗਿਆ। ਉਸ ਨੇ ਦੱਸਿਆ ਕਿ ਇੱਕ ਦਿਨ ਬਾਬੇ ਨੇ ਪੁੱਛ ਕੱਢ ਕੇ ਉਨ੍ਹਾਂ ਨੂੰ ਵੀਰਵਾਰ ਸਵੇਰੇ 5 ਵਜੇ ਉਸ ਦੇ ਕੋਲ ਆਉਣ ਦੀ ੇ ਸਲਾਹ ਦਿੱਤੀ ਕਿ ਉਹ ਹਰਿਦੁਆਰ ਜਾਕੇ ਮੱਥਾ ਟੇਕਣ ਅਤੇ ਆਪਣੇ ਕਸ਼ਟ ਦੂਰ ਕਰਨ। ਪੀੜਤਾ ਦੇ ਬਿਆਨਾਂ ਅਨਸਾਰ 21 ਮਈ 2017 ਉਸ ਦਾ ਪਤੀ ਅਤੇ ਲੜਕਾ ਕਿਸੇ ਵਿਆਹ ਸਮਾਗਮ ਵਿਚ ਗਏ ਹੋਏ ਸਨ। ਇਸ ਦਾ ਪਤਾ ਲੱਗਣ ‘ਤੇ ਬਾਬਾ ਰਾਤ ਸਮੇਂ ਉਨ੍ਹਾਂ ਦੇ ਘਰ ਆਇਆ ਤੇ ਰੁਕਿਆ। ਰਾਤ ਵੇਲੇ ਤਾਂਤਰਿਕ ਬਾਬੇ ਨੇ ਉਸ ਦੀ ਮਰਜ਼ੀ ਦੇ ਖਿਲਾਫ਼ ਜ਼ਬਰ ਜਿਨਾਹ ਕੀਤਾ ਅਤੇ ਤਾਂਤਰਿਕ ਬਾਬਾ ਉਸ ਨਾਲ ਧੱਕੇਸ਼ਾਹੀ ਕਰਕੇ ਉਸ ਨੂੰ ਤੱਗ ਪ੍ਰੇਸ਼ਾਨ ਕਰਨ ਲੱਗਿਆ ਸੀ, ਜਿਸ ਤੋਂ ਤੱਗ ਆਕੇ ਉਸ ਨੇ ਇਹ ਗੱਲ ਆਪਣੇ ਪਰਿਵਾਰ ਨੂੰ ਦੱਸੀ। ਥਾਣਾ ਸਿਟੀ—1 ਮਾਨਸਾ ਨੇ ਪੀੜਤ ਔਰਤ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਪੁਲੀਸ ਨੇ ਰਾਜ ਕੁਮਾਰ ਉਰਫ਼ ਲੱਡੂ ਬਾਬਾ ਵਾਸੀ ਰਾਮਪੁਰਾ ਫੂਲ ਦੇ ਖਿਲਾਫ਼ ਜ਼ਬਰ ਜਿਨਾਹ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਬੜੀ ਤ।ਜ਼ੀ ਨਾ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


EDITED BY : SARA YAHA | | Last Updated :10 June 2018

LEAVE A REPLY

Please enter your comment!
Please enter your name here