ਦੇਸ਼ ਦੇ 16 ਸੂਬਿਆਂ ‘ਤੇ ਬਾਰਸ਼ ਦਾ ਸਾਇਆ

0
2

ਨਵੀਂ ਦਿੱਲੀ (ਸਾਰਾ ਯਹਾ) : ਮੌਸਮ ਵਿਭਾਗ ਨੇ ਐਤਵਾਰ ਅੱਜ ਦੇਸ਼ ਦੇ 16 ਸੂਬਿਆਂ ਪੰਜਾਬ, ਬਿਹਾਰ, ਮੱਧ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ, ਗੁਜਰਾਤ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਪੱਛਮ ਬੰਗਾਲ, ਉੜੀਸਾ, ਝਾਰਖੰਡ, ਆਂਧਰਾ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਅਰੁਣਾਂਚਲ ਪ੍ਰਦੇਸ਼, ਅਸਮ ਤੇ ਮੇਘਾਲਿਆ ਵਿੱਚ ਤੇਜ਼ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।

ਦਿੱਲੀ-ਐਨਸੀਆਰ ਵਿੱਚ ਸ਼ਨੀਵਾਰ ਸ਼ਾਮ ਅਚਾਨਕ ਮੌਸਮ ਬਦਲ ਗਿਆ ਕਰੀਬ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨ੍ਹੇਰੀ ਆਈ। ਸ਼ਹਿਰ ਵਿੱਚ 5 ਵਜੇ ਹੀ ਹਨ੍ਹੇਰਾ ਛਾ ਗਿਆ ਤੇ ਜ਼ੋਰਦਾਰ ਮੀਂਹ ਪਿਆ। ਖ਼ਰਾਬ ਮੌਸਮ ਕਾਰਨ ਦਿੱਲੀ ਆਉਣ ਵਾਲੀਆਂ 27 ਉਡਾਣਾਂ ਡਾਇਵਰਟ ਕਰਨੀਆਂ ਪਈਆਂ।

ਤੂਫ਼ਾਨ ਤੇ ਬਿਜਲੀ ਡਿੱਗਣ ਨਾਲ ਕਈ ਮੌਤਾਂ

ਉੱਤਰ ਪ੍ਰਦੇਸ਼ ਦੇ 11 ਜ਼ਿਲ੍ਹਿਆਂ ਵਿੱਚ ਤੂਫ਼ਾਨ ਤੇ ਬਿਜਲੀ ਡਿੱਗਣ ਨਾਲ 26, ਮਹਾਂਰਾਸ਼ਟਰ ਦੇ ਠਾਣੇ ਵਿੱਚ 3 ਤੇ ਕੇਰਲ ਵਿੱਚ 6 ਜਣਿਆਂ ਦੀ ਮੌਤ ਹੋ ਗਈ। ਸ਼ੁੱਕਰਵਾਰ ਵੀ ਉੱਤਰ ਪ੍ਰਦੇਸ਼ ਤੇ ਬਿਹਾਰ ਸਣੇ 5 ਸੂਬਿਆਂ ਵਿੱਚ ਖ਼ਰਾਬ ਮੌਸਮ ਨਾਲ ਹੋਏ ਹਾਦਸਿਆਂ ਵਿੱਚ 48 ਜਣਿਆਂ ਦੀ ਜਾਨ ਗਈ।

ਦੱਸਿਆ ਜਾਂਦਾ ਹੈ ਕਿ ਮਹਾਂਰਾਸ਼ਟਰ ਨੂੰ ਕਵਰ ਕਰਦਿਆਂ ਮਾਨਸੂਨ ਤੇਜ਼ੀ ਨਾਲ ਗੁਜਰਾਤ ਵੱਲ ਵਧ ਰਿਹਾ ਹੈ।

LEAVE A REPLY

Please enter your comment!
Please enter your name here