ਘਰ-ਘਰ ਰੋਜ਼ਗਾਰ ਮਿਸ਼ਨ: ਨੌਕਰੀ ਮੇਲੇ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਲਿਆ ਭਾਗ

0
9

ਮਾਨਸਾ, 19 ਸਤੰਬਰ((ਸਾਰਾ ਯਹਾ,ਅਮਨ ਮਹਿਤਾ ): ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਰਾਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਨੌਕਰੀ ਮੇਲਾ ਲਗਾਇਆ ਗਿਆ ਜਿੱਥੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਭਾਗ ਲਿਆ।
    ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਹਰ ਘਰ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਸਰਕਾਰ ਦੀ ਪਹਿਲਕਦਮੀ ਹੈ। ਸਰਕਾਰ ਦੁਆਰਾ ਹਰ ਜ਼ਿਲ੍ਹੇ ਵਿਚ ਜ਼ਿਲ੍ਹਾ ਰੋਜ਼ਗਾਰ ਬਿਊਰੋ ਦਫ਼ਤਰ ਖੋਲ੍ਹੇ ਗਏ ਹਨ ਜਿੱਥੇ ਬੇਰੁਜ਼ਗਾਰਾਂ ਲਈ ਨੌਕਰੀਆਂ ਅਤੇ ਹੋਰ ਵਧੇਰੇ ਚੰਗੀ ਨੌਕਰੀ ਦੇ ਇੱਛੁਕਾਂ ਲਈ ਹੋਰ ਨੌਕਰੀਆਂ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ।
    ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਨੌਕਰੀ ਮੇਲੇ ਦੌਰਾਨ 37 ਕੰਪਨੀਆਂ ਨੇ ਭਾਗ ਲਿਆ ਜਿੰਨ੍ਹਾਂ ਵਿਚ 3300 ਆਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਗਈ। ਮੌਜੂਦ ਕੰਪਨੀਆਂ ਵਿਚ ਵਿਚ ਮੁੱਖ ਕੰਪਨੀਆਂ ਲਾਰਸਨ ਅਤੇ ਟੁਬਰੋ, ਮਾਰੂਤੀ, ਯੁਰੇਕਾ ਫੋਰਬਤ, ਏਵਨ ਸਾਇਕਲ, ਆਈ.ਸੀ.ਆਈ.ਸੀ.ਆਈ. ਬੈਂਕ, ਜ਼ੋਮੈਟੋ, ਤਲਵੰਡੀ ਸਾਬੋ ਪਾਵਰ ਪਲਾਂਟ, ਐਲ.ਆਈ.ਸੀ. ਇੰਡੀਆ ਆਦਿ ਸ਼ਾਮਲ ਹਨ। ਨੌਕਰੀ ਮੇਲੇ ਵਿਚ ਹਾਜਰ ਉਮੀਦਵਾਰਂ ਰਜਿਸਟਰੇਸ਼ਨ ਕਾਊਂਟਰਾਂ ਤੇ ਰਜਿਸਟਰੇਸ਼ਨ ਕਰਵਾਉਣ ਉਪਰੰਤ ਸਬੰਧਤ ਕੰਪਨੀ ਕੋਲ ਭੇਜੇ ਗਏ।
    ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨਾਂ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦੇ 39 ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੇ ਵੀ ਨੌਕਰੀ ਮੇਲੇ ਵਿਚ ਹਿੱਸਾ ਲਿਆ। ਇਨ੍ਹਾਂ ਵਿਦਿਆਰਥੀਆਂ ਨੂੰ ਨੌਕਰੀ ਮੇਲੇ ਦਾ ਹਿੱਸਾ ਬਣਾਉਣ ਦਾ ਮੁੱਖ ਉਦੇਸ਼ ਉਨ੍ਹਾਂ ਨੂੰ ਰੁਜ਼ਗਾਰ ਦੀ ਕਿਸਮ ਬਾਰੇ, ਉਸ ਸਬੰਧੀ ਲੋੜੀਂਦੀ ਯੋਗਤਾ ਬਾਰੇ ਜਾਣੂ ਕਰਵਾਉਣ ਹੈ ਤਾਂ ਜੋ ਭਵਿੱਖ ਵਿਚ ਆਊਣ ਵਾਲੀਆਂ ਨੌਕਰੀਆਂ ਲਈ ਉਹ ਆਪਣੇ ਆਪ ਨੂੰ ਤਿਆਰ ਕਰ ਸਕਣ।


    ਕਾਲਜ ਵਿਚ ਵੱਖ-ਵੱਖ ਕੰਪਨੀਆਂ ਨੂੰ ਟੈਸਟ ਅਤੇ ਇੰਟਰਵਿਊ ਸ਼ੈਸ਼ਨ ਲਈ ਦਿੱਤੇ ਗਏ ਕਮਰਿਆਂ ਸਬੰਧੀ ਸੂਚਨਾ ਬੋਰਡ ਵੀ ਲਗਾਇਆ ਗਿਆ ਸੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ, ਰੁਜ਼ਗਾਰ ਬਿਊਰੋ ਅਤੇ ਰਾਇਲ ਗਰੁੱਪ ਆਫ ਕਾਲਜਿਜ਼ ਦੇ ਪ੍ਰਬੰਧਕਾਂ ਦੀ ਸਮਾਗਮ ਨੂੰ ਸ਼ਾਨਦਾਰ ਅਤੇ ਸਫ਼ਲ ਬਣਾਉਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
    ਉਨ੍ਹਾਂ ਅੱਗੇ ਕਿਹਾ ਕਿ ਦੂਜਾ ਨੌਕਰੀ ਮੇਲਾ 26 ਸਤੰਬਰ 2019 ਨੂੰ ਸ਼ਿਵ ਸ਼ਕਤੀ ਗਰੁੱਪ ਆਫ ਕਾਲਜਿਜ਼ ਭੀਖੀ ਵਿਖੇ ਲਗਾਇਆ ਜਾਵੇਗਾ, ਜਿੱਥੇ 40 ਤੋਂ ਵੱਧ ਕੰਪਨੀਆਂ ਦੁਆਰਾ ਸ਼ਿਰਕਤ ਕੀਤੀ ਜਾਵੇਗੀ। ਨੌਜਵਾਨ ਇਸ ਮੇਲੇ ਵਿਚ ਵੀ ਭਾਗ ਲੈ ਸਕਦੇ ਹਨ। ਚਾਹਵਾਨ ਪੰਜਾਬ ਸਰਕਾਰ ਦੇ ਪੋਰਟਲ www.ghargharro੍ਰgar.punjab.gov.in ਤੇ ਆਪਣੀ ਰਜਿਸਟਰੇਸ਼ਨ ਕਰ ਸਕਦੇ ਹਨ ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕ ਵਿਖੇ ਸੇਵਾ ਕੇਂਦਰ ਦੀ ਪਹਿਲੀ ਮੰਜ਼ਿਲ ਤੇ ਬਣੇ ਜ਼ਿਲ੍ਹਾ ਰੁਜ਼ਗਾਰ ਬਿਊਰੋ ਮਾਨਸਾ ਵਿਖੇ ਜਾ ਕੇ ਵੀ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ 01652-232315 ਤੇ ਸੰਪਰਕ ਕੀਤਾ ਜਾ ਸਕਦਾ ਹੈ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਦੀਪ ਸਿੰਘ ਬਰਾੜ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੇਜਰ ਹਰਪ੍ਰੀਤ ਸਿੰਘ (ਰਿਟਾ.), ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਗਰੂਪ ਭਾਰਤੀ ਅਤੇ ਚੇਅਰਮੈਨ ਰਾਇਲ ਗਰੁੱਪ ਆਫ਼ ਕਾਲਜਿਜ਼ ਸ੍ਰੀ ਏਕਮ ਚਹਿਲ, ਜ਼ਿਲ੍ਹਾ ਕਾਂਗਰਸ ਪ੍ਰਧਾਨ ਡਾ. ਮੰਜੂ ਬਾਂਸਲ ਮੌਜੂਦ ਸਨ।

LEAVE A REPLY

Please enter your comment!
Please enter your name here