ਇਨਸਾਨ ਅਜਿਹੇ ਹੁੰਦੇ ਹਨ ਜੋ ਸਦੀਵੀ ਹੀ ਦੁਨੀਆਂ ਦੇ ਦਿਲਾਂ ਵਿੱਚ ਆਬਾਦ ਰਹਿੰਦੇ ਹਨ ਅਜਿਹੇ ਹੀ ਇਨਸਾਨ ਸਨ ਸਵ ਕਮਲੇਸ਼ ਰਾਣੀ…

0
6

ਥਿਰ ਕੁਛ ਨਾਹਿ ਇਸ ਫ਼ਾਨੀ ਸੰਸਾਰ ਵਿੱਚ ਜੋ ਜੀਵ ਪ੍ਰਾਣੀ ਪੈਦਾ ਹੁੰਦੇ ਹਨ ਉਨ੍ਹਾਂ ਦਾ ਅੰਤ ਨਿਸ਼ਚਿਤ ਹੈ ਪਰ ਕਈ ਇਨਸਾਨ ਅਜਿਹੇ ਹੁੰਦੇ ਹਨ ਜੋ ਸਦੀਵੀ ਹੀ ਦੁਨੀਆਂ ਦੇ ਦਿਲਾਂ ਵਿੱਚ ਆਬਾਦ ਰਹਿੰਦੇ ਹਨ ਅਜਿਹੇ ਹੀ ਇਨਸਾਨ ਸਨ ਸਵ ਕਮਲੇਸ਼ ਰਾਣੀ ਜੀ ਜੋ ਸਾਦਗੀ ਵਿੱਚ ਰਹਿਣਾ, ਮਿੱਠਾ ਬੋਲਣਾ, ਧਾਰਮਿਕ ਵਿਚਾਰਾਂ ਦੇ ਧਨੀ ਹੋਣਾ,ਹਰੇਕ ਦੇ ਦੁੱਖ ਸੁੱਖ ਨੂੰ ਵੰਡਾਉਣਾ ਅਤੇ ਬਿਨਾਂ ਥੱਕੇ ਗ੍ਰਹਿਸਥੀ ਜੀਵਨ ਦੀ ਪਗਡੰਡੀ ਤੇ ਨਿਰੰਤਰ ਚਲਦੇ ਰਹਿਣਾ ।
ਪਿਤਾ ਨੌਹਰ ਚੰਦ ਅਤੇ ਮਾਤਾ ਪ੍ਰਸਿੰਨੀ ਦੇਵੀ ਜੀ ਦੇ ਕੁੱਖੋਂ ਪਿੰਡ ਭੀਮੜਾ ਵਿਖੇ ਪੈਦਾ ਹੋਏ ਛੇ ਭੈਣ ਭਰਾਵਾਂ ਵਾਲੇ ਕਮਲੇਸ਼ ਰਾਣੀ ਜੀ ਹਮੇਸ਼ਾਂ ਮੁਸਕਰਾਉਂਦੇ ਰਹਿੰਦੇ ਸਨ ।ਆਪ ਜੀ ਦੀ ਸ਼ਾਦੀ ਅਸ਼ੋਕ ਕੁਮਾਰ ਗਰਗ ਪੁੱਤਰ ਸ਼੍ਰੀ ਚਿਮਨ ਲਾਲ ਜੀ ਵਾਸੀ ਪਿੰਡ ਅਕਲੀਆ ਵਿਖੇ ਹੋਈ । ਆਪ ਜੀ ਦੇ ਦੋ ਪੁੱਤਰ ਰਾਜਿੰਦਰ ਕੁਮਾਰ ਤੇ ਰਾਕੇਸ਼ ਕੁਮਾਰ ਪੈਦਾ ਹੋਏ ਜੋ ਆਪਣੇ ਕਾਰੋਬਾਰ ਵਿੱਚ ਸੈੱਟ ਹਨ।
ਆਖ਼ਰ ਹੱਸਦੇ ਖੇਡਦੇ ਪਰਿਵਾਰ ਨੂੰ ਬੀਤੀ 9 ਸਤੰਬਰ 2019 ਨੂੰ ਛੱਡਕੇ ਵੱਖਰੀ ਦੁਨੀਆ ਦੇ ਵਾਸੀ ਬਣ ਗਏ ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਮਿਤੀ 20-9-2019ਦਿਨ ਸ਼ੁੱਕਰਵਾਰ ਨੂੰ ਡੇਰਾ ਘੜੂੰਆਂ ਪਿੰਡ ਅਕਲੀਆ ਵਿਖੇ ਬਾਅਦ ਦੁਪਹਿਰ ਇੱਕ ਵਜੇ ਪਵੇਗਾ ।
ਪਰਮਾਤਮਾ ਸਾਥੋਂ ਵਿਛੜੀ ਰੂਹ ਨੂੰ ਚਰਨੀਂ ਨਿਵਾਸ ਸਥਾਨ ਦੇਵੇ ਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ ।

LEAVE A REPLY

Please enter your comment!
Please enter your name here