

ਮਾਨਸਾ 18 ਸਤੰਬਰ (ਸਾਰਾ ਯਹਾ,(ਹੀਰਾ ਮਿੱਤਲ)ਕੁੱਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਪੰਜਾਬ ਦੇ ਆਗੂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ ਅਤੇ ਮਨਜੀਤ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਅੰਦਰ ਵਾਰਡ ਨੰਬਰ 4 ਵਿੱਚ ਰਹਿੰਦੇ ਗੁਰਜੰਟ ਸਿੰਘ ਕਾਲਾ ਵੱਲੋਂ ਆਪਣੀ ਪਤਨੀ ਨਾਲ ਮਾਮੂਲੀ ਤਕਰਾਰ ਹੋਣ ‘ਤੇ ਉਸਦੀ ਬੇਰਹਿਮੀ ਨਾਲ ਬੇਤਹਾਸ਼ਾ ਕੁੱਟਮਾਰ ਕੀਤੀ ਗਈ। ਪੀੜਿਤਾ ਦੀ ਭੈਣ ਪੂਜਾ ਦੇ ਦੱਸਣ ‘ਤੇ ਆਗੂ ਸਰਕਾਰੀ ਹਸਪਤਾਲ ਪਹੁੰਚੇ ਤਾਂ ਦੇਖਣ ਤੋਂ ਪਤਾ ਚੱਲਿਆ ਕਿ ਕਿ ਪੀੜਿਤਾ ਔਰਤ ਦੀ ਬੇਸਬਾਲ ਬੈਟ ਨਾਲ ਕੁੱਟਮਾਰ ਕਰਕੇ ਬਾਂਹ ਤੋੜ ਦਿੱਤੀ ਗਈ ਅਤੇ ਪੂਰੇ ਸਰੀਰ ਉÎੱਪਰ ਬੇਸਬਾਲ ਬੈਟ ਦੀ ਮਾਰ ਨਾਲ ਨੀਲ ਪਏ ਸਾਫ ਨਜ਼ਰ ਆ ਰਹੇ ਸਨ।
ਆਗੂਆਂ ਨੇ ਮੰਗ ਕੀਤੀ ਕਿ ਇਸ ਬੇਰਹਿਮੀ ਨਾਲ ਕੀਤੀ ਗਈ ਮਾਰਕੁਟਾਈ ਅਤੇ ਬਦਸਲੂਕੀ ਬਦਲੇ ‘ਘਰੇਲੂ ਹਿੰਸਾ’ ਐਕਟ ਤਹਿਤ ਕੇਸ ਦਰਜ਼ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਪੀੜਿਤਾ ਦਾ ਇਲਾਜ ਪਹਿਲ ਦੇ ਆਧਾਰ ‘ਤੇ ਮੁਫਤ ਕਰਵਾਇਆ ਜਾਵੇ। ਇਸ ਸਮੇਂ ਪੂਜਾ ਅਤੇ ਪੀੜਿਤਾ ਦਾ ਨਾਬਾਲਿਗ ਬੇਟਾ ਮੌਜੂਦ ਸਨ।
ਜਾਰੀ






















