ਵਿਕਾਸ ਕਾਰਜਾਂ ਨੂੰ ਛੇਤੀ ਨੇਪਰੇ ਚਾੜ੍ਹਿਆ ਜਾਵੇਗਾ -ਆਦਿਤਿਯ ਡੇਚਲਵਾਲ

0
9

ਬੁਢਲਾਡਾ 18 ਸਤੰਬਰ ((ਸਾਰਾ ਯਹਾ,ਅਮਨ ਮਹਿਤਾ)ਅੱਜ ਨਗਰ ਸੁਧਾਰ ਸਭਾ ਦੇ ਆਗੂਆਂ ਦਾ ਵਫ਼ਦ ਬਸ ਸਟੈਡ ਨੇੜੇ ਚੂਗੀ ਵਾਲੀ ਗਲੀ ਨੂੰ ਮਾਲ ਮਹਿਕਮੇ ਦੇ ਰਿਕਾਰਡ ਮੁਤਾਬਕ ਛੇਤੀ ਪੱਕੀ ਕੀਤੇ ਜਾਣ, ਵਾਰਡ ਨੰਬਰ 3 ਤੇ 5 ਦੇ ਵਿਚਕਾਰ ਸੰਮੀ ਹਲਵਾਈ ਵਾਲੀ ਗਲੀ ਵਿੱਚ ਵਾਟਰ ਸਪਲਾਈ ਦੀਆਂ ਪਾਈਪਾ ਪਾਕੇ ਛੇਤੀ ਪੱਕੀ ਕਰਨ, ਅਵਾਰਾ ਪਸੂਆਂ ਦਾ ਠੋਸ ਹੱਲ ਕੀਤੇ ਜਾਣ ਸਬੰਧੀ ਐਸ.ਡੀ.ਅੇਮ. ਆਦਿਤਯ ਡੇਚਲਵਾਲ ਨੂੰ ਮਿਲਿਆ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿਵਾਉਂਦਿਆ ਕਿਹਾ ਕਿ ਛੇਤੀ ਹੀ ਉਕਤ ਗਲੀਆਂ ਨੂੰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਸਬੰਧੀ  ਮਾਮਲਾ ਪਹਿਲਾਂ ਹੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਨਗਰ ਸੁਧਾਰ ਸਭਾ ਦੇ ਆਗੂਆਂ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਧਰਾ, ਗੁੰਡਾ-ਗਰਦੀ ਅਤੇ ਵਿਕਾਸ ਦੇ ਰਾਹ ‘ਤੇ ਤੇਜ਼ੀ ਨਾਲ ਤੋਰਨ ਲਈ ਅਗਾਮੀ ਮਿਊਸਪਲ ਕੌਂਸਲ ਦੀਆਂ ਚੋਣਾਂ ਵਿੱਚ ਨਗਰ ਸੁਧਾਰ ਸਭਾ ਅਹਿਮ ਰੋਲ ਅਦਾ ਕਰੇਗੀ, ਜਿਸ ਲਈ ਵਿਧੀਵਧ ਅਤੇ ਪੂਰੀ ਵਿਊਤਬੰਦੀ ਨਾਲ ਸ਼ਰਗਰਮੀਆਂ ਜਲਦੀ ਆਰੰਭ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਨਗਰ ਸੁਧਾਰ ਸਭਾ ਬੁਢਲਾਡਾ ਦੀ ਮੈਂਬਰਸਿਪ ਮੁਹਿੰਮ ਚੱਲ ਰਹੀ ਹੈ, ਜਿਸ ਵਿੱਚ ਸ਼ਹਿਰ ਵਾਸੀ ਵੱਧ ਤੋਂ ਵੱਧ ਗਿਣਤੀ ਵਿੱਚ ਸਭਾ ਦੇ ਮੈਂਬਰ ਬਣਕੇ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਣ। ਇਸ ਮੌਕੇ ਪ੍ਰਧਾਨ ਸਤਪਾਲ ਸਿੰਘ ਕਟੋਦਿਆ, ਪ੍ਰੇਮ ਸਿੰਘ ਦੋਦੜਾ, ਅੇਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਭੋਲਾ ਸਿੰਘ ਕਣਕਵਾਲਿਆ ਸਾਮਲ ਸਨ।
ਜਾਵੇਗਾ।

LEAVE A REPLY

Please enter your comment!
Please enter your name here