ਮਗਨਰੇਗਾ ਮੁਲਾਜਮਾਂ ਨੇ ਤੀਜੇ ਦਿਨ ਵੀ ਨਾ ਫੜੀ ਕਲਮ,ਸਰਕਾਰ ਖਿਲਾਫ ਕੀਤੀ ਤਿੱਖੀ ਨਾਅਰੇਬਾਜੀ

0
21

ਬੁਢਲਾਡਾ 18 ਸਤੰਬਰ(ਸਾਰਾ ਯਹਾ,(ਅਮਨ ਮਹਿਤਾ ):ਪੰਚਾਇਤ ਵਿਭਾਗ ਚ ਮਰਜ ਕਰਕੇ ਰੈਗੂਲਰ ਕਰਨ ਸਮੇਤ ਹੋਰ ਮੰਗਾਂ ਨੂੰ ਲੈਕੇ ਕਲਮਛੋੜ ਹੜਤਾਲ ਤੇ ਚੱਲ ਰਹੇ ਮਗਨਰੇਗਾ ਕਰਮਚਾਰੀਆਂ ਨੇ ਅੱਜ ਤੀਜੇ ਦਿਨ ਵੀ ਕਲਮ ਨਾ ਫੜੀ।ਕਰਮਚਾਰੀਆਂ ਨੇ ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਦੇ ਆਹਤੇ ਅੰਦਰ ਧਰਨਾਂ ਮਾਰਕੇ ਜਿੱਥੇ ਸਰਕਾਰ ਖਿਲਾਫ ਤਿੱਖੀ ਨਾਹਰੇਬਾਜੀ ਕੀਤੀ ਸੰਘਰਸ਼ ਨੂੰ ਮੰਗਾਂ ਪ੍ਰਵਾਨ ਕਰਕੇ ਲਾਗੂ ਕੀਤੇ ਜਾਣ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਅਹਿਦ ਵੀ ਲਿਆ।ਧਰਨਾਂਕਾਰੀਆਂ ਨੂੰ ਸੰਬੋਧਨ ਕਰਦਿਆਂ ਮਗਨਰੇਗਾ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਜੁਗਰਾਜ ਸਿੰਘ ਮੰਘਾਣੀਆਂ ਅਤੇ ਬਲਾਕ ਪ੍ਰਧਾਨ ਜਗਦੀਪ ਸਿੰਘ ਪਿਪਲੀਆਂ ਨੇ ਕਿਹਾ ਕਿ ਸੂਬੇ ਦੇ ਵਿਕਾਸ ਚ ਮਗਨਰੇਗਾ ਮੁਲਾਜਮਾਂ ਦੀ ਭੂਮਿਕਾ ਅਤੇ ਉਨਾ ਦੇ ਕਾਰਜਾਂ ਬਾਰੇ ਸਰਕਾਰ ਬਾਖੂਵੀ ਜਾਣਦੀ ਹੋਈ ਵੀ ਮੁਲਾਜਮਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਟਾਲਾਖ਼ਮਟੋਲ ਕਰ ਰਹੀ ਹੈ।ਆਗੂਆਂ ਕਿਹਾ ਕਿ ਮਗਨਰੇਗਾ ਮੁਲਾਜਮਾਂ ਦਾ ਕੇਸ ਵਿਭਾਗ ਵੱਲੋ ਰੈਗੂਲਰ ਕਰਨ ਲਈ ਪ੍ਰਸੋਨਲ ਵਿਭਾਗ ਨੂੰ ਭੇਜਿਆ ਗਿਆ ਸੀ,ਉਸ ਸਮੇ ਸਰਬ ਸਿੱਖਿਆ ਅਭਿਆਨ ਅਤੇ ਰਮਸਾ ਅਧਿਆਪਕ ਸਰਕਾਰ ਨੇ ਆਪਣੀ ਪਾਲਿਸੀ ਬਣਾਕੇ ਰੈਗੂਲਰ ਕਰ ਦਿੱਤੇ ਹਨ ਪਰ ਮਗਨਰੇਗਾ ਮੁਲਾਜਮਾਂ ਦਾ ਕੇਸ ਦੂਜੀ ਵਾਰ ਵਾਪਸ ਭੇਜ਼ ਦਿੱਤਾ ਹੈ।ਉਸ ਦਿਨ ਤੋ ਨਰੇਗਾ ਮੁਲਾਜਮਾਂ ਚ ਗਹਿਰਾ ਰੋਸ ਪਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਪਾਸ ਮਗਨਰੇਗਾ ਤੋ ਇਲਾਵਾ ਹੋਰ ਕੋਈ ਵਿਕਾਸ ਫੰਡ ਨਹੀ ਹੈ ਅਤੇ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੀ ਕੇਦਰ ਤੋ ਨਰੇਗਾ ਅਧੀਨ ਹੋਏ ਵਧੀਆਂ ਕਾਰਜਾਂ ਬਦਲੇ ਸਨਮਾਨ ਹਾਸਲ ਕਰ ਚੁੱਕਾ ਹੈ ਦੂਜੇ ਪਾਸੇ ਉਪਰੋਕਤ ਵਿਕਾਸ ਕੰਮ ਕਰਾਉਣ ਵਾਲੇ ਮਗਨਰੇਗਾ ਮੁਲਾਜਮਾਂ ਦਾ ਕੋਈ ਭਵਿੱਖ ਨਹੀ ਹੈ।ਪਿਛਲੇ ਦਿਨੀ ਸਰਕਾਰ ਨੇ ਨਰੇਗਾ ਅਧੀਨ ਹੋਏ ਕਾਰਜਾਂ ਸਬੰਧੀ ਕਿਤਾਬ ਵੀ ਜਾਰੀ ਕੀਤੀ ਹੈ ਪਰ ਮੁਲਾਜਮਾਂ ਦਾ ਕਿਤੇ ਵੀ ਜਿਕਰ ਨਹੀ ਕੀਤਾ ਗਿਆ।ਯੂਨੀਅਨ ਆਗੂ ਜਗਤਾਰ ਸਿੰਘ ਖੁਡਾਲ ਅਤੇ ਜ਼ਸਪਾਲ ਸਿੰਘ ਜੱਸੀ ਨੇ ਕਿਹਾ ਕਿ 20 ਸਤੰਬਰ ਨੂੰ ਪੰਜਾਬ ਦੇ ਸਾਰੇ ਜਿਿਲਆਂ ਚ ਸਰਪੰਚਾਂ,ਪੰਚਾਂ,ਮਗਨਰੇਗਾ ਮਜਦੂਰਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ ਜਬਰਦਸਤ ਰੋਸ ਮੁਜਾਹਰੇ ਕੀਤੇ ਜਾਣਗੇ।ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।ਉਨਾਂ ਮੰਗ ਕੀਤੀ ਕਿ ਸਰਕਾਰ ਮੁਲਾਜਮਾਂ ਨੂੰ ਰਮਸਾ ਅਤੇ ਸਰਵਸਿੱਖਿਆ ਅਭਿਆਨ ਅਧਿਆਪਕਾਂ ਦੀ ਤਰਜ ਤੇ ਪੱਕੇ ਕਰੇ।ਕਿਉਕਿ ਨਰੇਗਾ ਮੁਲਾਜਮਾਂ ਦੀ ਤਨਖਾਹ ਦਾ ਪੈਸਾ ਵੀ ਕੇਦਰ ਤੋ ਆਉਦਾ ਹੋਣ ਕਰਕੇ ਖਜਾਨੇ ਉੱਪਰ ਕੋਈ ਬੋਝ ਨਹੀ ਪਵੇਗਾ।ਇਸ ਮੌਕੇ ਹੋਰਨਾਂ ਤੋ ਇਲਾਵਾ ਏਪੀਓ ਕਾਜਲ ਗਰਗ,ਸੀਏ ਮੀਨੂੰ ਰਾਣੀ,ਕਰਮਜੀਤ ਕੌਰ,ਬੀਐਫਟੀ ਬਲਕਿੰਦਰ ਸਿੰਘ,ਸੁਖਚੈਨ ਸਿੰਘ,ਝੰਡਾ ਸਿੰਘ,ਗ੍ਰਾਮ ਰੋਜਗਾਰ ਸੇਵਕ ਬੀਰਪਾਲ ਸਿੰਘ,ਜ਼ਸਪਾਲ ਸਿੰਘ ਗੁਰਨੇ,ਨਿਰਮਲ ਸਿੰਘ,ਗਗਨਦੀਪ ਸਿੰਘ,ਜਗਤਾਰ ਸਿੰਘ,ਰਘਵੀਰ ਸਿੰਘ,ਸਰਬਜੀਤ ਕੌਰ,ਸੱਬੋ,ਪਰਮਿੰਦਰ ਕੌਰ ਆਦਿ ਵੀ ਹਾਜਰ ਸਨ।

LEAVE A REPLY

Please enter your comment!
Please enter your name here