ਪ੍ਰਸ਼ਾਸਨ ਨਾਲ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੀ ਮੀਟਿੰਗ ਰਾਹੀਂ ਬੇ ਨਤੀਜਾ

0
295

ਮਾਨਸਾ6 ਸਤੰਬਰ,(ਸਾਰਾ ਯਹਾ,(ਹੀਰਾ ਮਿੱਤਲ) ਅੱਜ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੀ ਮੀਟਿੰਗ ਬਚੱਤ ਭਵਨ ਵਿਖੇ ਹੋਈ ਜਿਸ ਵਿੱਚ ਅਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਮਾਨਸਾ ਅਤੇ ਹੋਰ ਗਾਊਸ਼ਾਲਾ ਕਮੇਟੀ ਦੇ ਨੁਮਾਇੰਦੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਾਗ ਲਿਆ ਇਸ ਮੀਟਿੰਗ ਵਿੱਚ ਪ੍ਰਸ਼ਾਸਨ ਵਲੋਂ ਅਵਾਰਾ ਪਸ਼ੂਆ ਬਾਰੇ ਸਰਕਾਰੀ ਤੋਰ ਕੋਈ ਹੱਲ ਕੱਢਣ ਲਈ ਕੋਈ ਨੀਤੀ ਨਹੀਂ ਤਿਆਰ ਕੀਤੀ ਗਈ ਸਿਰਫ ਗਾਊਸ਼ਾਲਾ ਕਮੇਟੀਆਂ ਉਪਰ ਅਤੇ ਅਵਾਰਾ ਪਸ਼ੂ ਸੰਘਰਸ਼ ਕਮੇਟੀ ਉਪਰ ਹੀ ਜ਼ੁਮੇਵਾਰੀਆਂ ਪਾਉਣ ਦੀ ਪਾਲਿਸੀ ਅਖ਼ਤਿਆਰ ਕੀਤੀ ਗਈ ਅਤੇ ਪ੍ਰਸ਼ਾਸਨ ਅਤੇ ਸੰਘਰਸ਼ ਕਮੇਟੀ ਵੱਲੋਂ ਜੋ ਮੀਟਿੰਗ ਕੀਤੀ ਗਈ ਸੀ ਉਹ ਕਿਸੇ ਵੀ ਨਤੀਜੇ ਨਹੀਂ ਪਹੁੰਚੀ ਅਤੇ ਸੰਘਰਸ਼ ਕਮੇਟੀ ਵੱਲੋਂ ਦੱਸਿਆ ਗਿਆ ਕਿ ਪ੍ਰਸ਼ਾਸਨ ਦੇ ਖਿਲਾਫ ਚੱਲ ਰਿਹਾ ਧਰਨਾ ਜਾਰੀ ਰਹੇਗਾ ਅਤੇ 19ਸਤੰਬਰ ਨੂੰ ਅਵਾਰਾ ਪਸ਼ੂਆਂ ਦੇ ਕਾਰਨ ਆਪਣੀਆ ਕੀਮਤੀ ਜਾਨਾਂ ਗਵਾਉਣ ਵਾਲਿਆਂ ਦੀ ਯਾਦ ਵਿੱਚ ਸੰਘਰਸ਼ ਕਮੇਟੀ ਅਤੇ ਮਾਨਸਾ ਨਿਵਾਸੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਜਾਵੇਗਾ

LEAVE A REPLY

Please enter your comment!
Please enter your name here