ਵੋਟਰ ਪਹਿਚਾਣ ਪੱਤਰ ਨੂੰ ਮੋਬਾਇਲ ਨੰਬਰ ਨਾਲ ਜੋੜਿਆ ਜਾ ਸਕਦਾ ਹੈ: ਜ਼ਿਲ੍ਹਾ ਚੋਣ ਅਫ਼ਸਰ

0
64

ਮਾਨਸਾ, 09 ਸਤੰਬਰ (ਸਾਰਾ ਯਹਾ,(ਬਲਜੀਤ ਸ਼ਰਮਾ) : ਚੋਣ ਵਿਭਾਗ ਨੇ ਸਰਕਾਰੀ ਮੁਲਜ਼ਮਾਂ ਦੀ ਵੋਟ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਿਸ ਵਿਚ ਸਾਰੇ ਹੀ ਸਰਕਾਰੀ ਮੁਲਾਜ਼ਮਾਂ ਦੀ ਵੋਟ ਦੀ ਤਸਦੀਕ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2020 ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਕੀਤੀ ਜਾ ਰਹੀ ਹੈ ਜਿਸ ਲਈ ਵੋਟਰਾਂ ਦੀ ਤਸਦੀਕ ਪ੍ਰੋਗਰਾਮ 1 ਸਤੰਬਰ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ।
    ਸਰਕਾਰੀ ਦਫ਼ਤਰਾਂ ਤੋਂ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅੱਜ ਚੋਣ ਤਹਿਸੀਲਦਾਰ ਸ੍ਰੀ ਗੁਰਚਰਨ ਸਿੰਘ ਅਤੇ ਚੋਣ ਕਾਨੂੰਗੋ ਭੂਸ਼ਣ ਕੁਮਾਰ ਨੇ ਸਰਕਾਰੀ ਦਫ਼ਤਰਾਂ ਵਿਚ ਵੋਟਾਂ ਦੀ ਤਸਦੀਕ ਕੀਤੀ ਅਤੇ ਵੋਟਰਾਂ ਨੂੰ ਆਪਣੀ ਵੋਟ ਦੀ ਪੜਤਾਲ ਕਰਵਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
    ਉਨ੍ਹਾਂ ਦੱਸਿਆ ਕਿ www.nsvp.in. ਪੋਰਟਲ ਤੇ ਲਾਗ ਇਨ ਕਰਕੇ ਕੋਈ ਵੀ ਆਪਣੇ ਵੋਟਰ ਕਾਰਡ ਦੇ ਵੇਰਵਿਆਂ ਵਿਚ ਤਬਦੀਲੀਆਂ ਕਰ ਸਕਦਾ ਹੈ। ਨਾਲ ਹੀ ਵੋਟਰ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ Çਲੰਕ ਕਰ ਸਕਦਾ ਹੈ ਤਾਂ ਜੋ ਉਹ ਮੋਬਾਇਲ ਫੋਨ ਤੇ ਹੀ ਸਬੰਧਤ ਖੇਤਰ ਦੇ ਪੋÇਲੰਗ ਬੂਥਾਂ ਦੀ ਅਪਡੇਟ ਅਤੇ ਵੇਰਵੇ ਆਸਾਨੀ ਨਾਲ ਪ੍ਰਾਪਤ ਕਰ ਸਕੇ। ਜਦੋਂ ਇਕ ਵਾਰ ਤਬਦੀਲੀਆਂ ਸਬੂਤ ਸਮੇਤ ਪੋਰਟਲ ਤੇ ਦਰਜ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਏਰੀਆ ਬੂਥ ਪੱਧਰ ਦਾ ਅਧਿਕਾਰੀ ਸਬੰਧਤ ਵੋਟਰ ਦਾ ਦੌਰਾ ਕਰਦਾ ਹੈ ਅਤੇ ਕੀਤੀਆਂ ਤਬਦੀਲੀਆਂ ਦੀ ਪੁਸ਼ਟੀ ਕਰਦਾ ਹੈ।
    ਇਸ ਦੌਰਾਨ ਚੋਣ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ ਅਤੇ ਐਲੀਮੈਂਟਰੀ) ਵਿਚ ਪੜਤਾਲ ਪ੍ਰੋਗਰਾਮ ਚਲਾਇਆ।  ਉਨ੍ਹਾਂ ਦੁਆਰਾ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚ ਜਾ ਕੇ ਵੋਟਰ ਪੜਤਾਲ ਦੀ ਮਹੱਤਤਾ ਬਾਰੇ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ।

LEAVE A REPLY

Please enter your comment!
Please enter your name here