ਪੋਸ਼ਣ ਅਭਿਆਨ ਤਹਿਤ ਕਿਸਾਨ ਕਲੱਬਾਂ ਵੱਲੋਂ ਫਸਲੀ ਵਿਭਿੰਨਤਾ ਸਬੰਧੀ ਮੀਟਿੰਗਾਂ

0
35

ਮਾਨਸਾ, 09 ਸਤੰਬਰ (                         ): ਦੇਸ਼ ਭਰ ਵਿੱਚ ਪੋਸ਼ਣ ਅਭਿਆਨ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੁਚੱਜੇ ਪੋਸ਼ਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਵਧਾਉੁਂਦੇ ਹੋਏ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੁਆਰਾ ਵੱਖ-ਵੱਖ ਗਤੀਵਿਧੀਆਂ ਨਿਰੰਤਰ ਜਾਰੀ ਹਨ ਜਿਸ ਤਹਿਤ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪੋਸ਼ਣ ਮਾਹ ਮਨਾਉਂਦਿਆਂ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਭਲਾਈ ਕਲੱਬਾਂ ਦੀ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਫਸਲੀ ਵਿਭਿੰਨਤਾ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ।
    ਪੋਸ਼ਣ ਅਭਿਆਨ ਤਹਿਤ ਆਂਗਣਵਾੜੀ ਕੇਂਦਰਾਂ ਵਿਚ ਸਥਾਪਿਤ ਕੀਤੀਆਂ ਜਾ ਰਹੀਆਂ ਪੋਸ਼ਣ ਬਗੀਚੀਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਨੇ ਆਂਗਨਵਾੜੀ ਕੇਂਦਰਾਂ ’ਚ ਪੋਸ਼ਣ ਬਗੀਚੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਪੌਸ਼ਟਿਕ ਫਲਾਂ ਅਤੇ ਸਬਜ਼ੀਆਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਮਾਨਸਾ ਦੀਆਂ ਆਂਗਨਵਾੜੀਆਂ ਵਿੱਚ ਪੋਸ਼ਣ ਬਗੀਚੀਆਂ ਬਣਾਈਆਂ ਜਾ ਰਹੀਆਂ ਹਨ, ਜਿਸ ਤਹਿਤ ਪਹਿਲੇ ਪੜਾਅ ’ਚ ਮਾਨਸਾ ਦੀਆਂ 50 ਆਂਗਨਵਾੜੀਆਂ ਵਿੱਚ ਪੋਸ਼ਣ ਬਗੀਚੀਆਂ ਬਣਾਈਆਂ ਜਾਣਗੀਆਂ।  ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਪਹਿਲੀ ਪੋਸ਼ਣ ਬਗੀਚੀ ਪਿੰਡ ਮੱਤੀ ਵਿਖੇ ਬਣਾਈ ਗਈ ਹੈ ਜਿਸ ਵਿੱਚ ਸੁਹਾਜਣਾਂ, ਗੋਭੀ, ਗਾਜਰ, ਪਾਲਕ, ਅਤੇ ਸ਼ਲਗਮ ਦੇ ਪੌਦੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਖੇਤੀਬਾੜੀ ਵਿਭਾਗ ਅਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਇਹ ਪੋਸਣ ਬਗੀਚੀਆਂ ਬਣਾਈਆਂ ਜਾ ਰਹੀਆਂ ਹਨ।
    ਇਸ ਤੋਂ ਇਲਾਵਾ ਅੱਜ ਸੈਲਫ਼ ਹੈਲਪ ਗਰੁੱਪ ਮੀਟਿੰਗਾਂ ਆਂਗਣਵਾੜੀ ਕੇਂਦਰ ਪਿੰਡ ਬੁਰਜ ਝੱਬਰ, ਹੱਟ ਬਾਜ਼ਾਰ ਵਾਰਡ ਨੰਬਰ 11 ਭੀਖੀ, ਹੱਟ ਬਾਜ਼ਾਰ ਵਾਰਡ ਨੰਬਰ 12 ਭੀਖੀ, ਪਿੰਡ ਮੰਡੇਰ ਅਤੇ ਪਿੰਡ ਬੱਪੀਆਣਾ ਵਿਖੇ ਕੀਤੀਆਂ ਗਈਆਂ ਅਤੇ ਜਾਗਰੂਕਤਾ ਕੈਂਪਾਂ ਅਤੇ ਹਰ ਘਰ ਪੋਸ਼ਣ ਤਿਉਹਾਰ ਤਹਿਤ ਨੁੱਕੜ ਨਾਟਕਾਂ ਦਾ ਆਯੋਜਨ ਕੀਤਾ ਗਿਆ।

LEAVE A REPLY

Please enter your comment!
Please enter your name here