ਫਿੱਟ ਇੰਡੀਆ ਮੂਵਮੈਂਟ ਅਧੀਨ ਪੁਲਿਸ ਕਰਮਚਾਰੀਆਂ ਨੂੰ ਚੁਕਵਾਈ ਸਹੁੰ

0
34

ਮਾਨਸਾ, 29 ਅਗਸਤ(ਸਾਰਾ ਯਹਾ,(ਬਲਜੀਤ ਸ਼ਰਮਾ) : ਫਿੱਟ ਇੰਡੀਆ ਮੂਵਮੈਟ ਅਧੀਨ, ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ. ਨਰਿੰਦਰ ਭਾਰਗਵ ਦੀ ਹਦਾਇਤ ਅਨੁਸਾਰ ਐਸ.ਪੀ.(ਐਚ) ਸ੍ਰੀ ਮੇਜਰ ਸਿੰਘ ਵੱਲੋਂ ਜ਼ਿਲ੍ਹਾ ਪੁਲਿਸ ਦਫ਼ਤਰ ਮਾਨਸਾ ਵਿੱਚ ਹਾਜਰ ਸਮੂਹ ਪੁਲਿਸ ਕਰਮਚਾਰੀਆ ਨੂੰ ਫਿੱਟ ਇੰਡੀਆ ਮੂਵਮੈਂਟ ਅਧੀਨ ਫਿੱਟ ਰਹਿਣ ਸਬੰਧੀ ਸਹੁੰ ਚੁਕਵਾਈ ਗਈ ।
    ਇਸ ਮੂਵਮੈਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ 29 ਅਗਸਤ ਨੂੰ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ੍ਰੀਮਤੀ ਇੰਦਰਾ ਗਾਂਧੀ ਸਟੇਡੀਅਮ ਦਿੱਲੀ ਵਿਖੇ ਫਿੱਟ ਇੰਡੀਆ ਮੂਵਮੈਂਟ ਦੀ ਸੁਰੂਆਤ ਕੀਤੀ ਗਈ। ਜਿਸ ਨੂੰ ਪੂਰੇ ਭਾਰਤ ਵਿੱਚ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾ ਵੱਲੋ ਲਾਈਵ ਟੈਲੀਕਾਸਟ ਕੀਤਾ ਗਿਆ। 29 ਅਗਸਤ 1905 ਨੂੰ ਜਨਮੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਕੌਮੀ ਖੇਡ ਦਿਵਸ ਵੱਲੋ ਮਨਾਇਆ ਜਾਂਦਾ ਹੈ । ਪੁਲਿਸ ਕਰਮਚਾਰੀਆਂ ਨੂੰ ਫਿੱਟ ਰਹਿਣ ਦੀ ਪ੍ਰੇਰਨਾ ਦਿੰਦੇ ਹੋਏ ਫਿੱਟ ਇੰਡੀਆ ਸਿਰਜਣ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ। ਇਸ ਮੌਕੇ ਸਮੂਹ ਪੁਲਿਸ ਕਰਮਚਾਰੀ ਦਫ਼ਤਰ ਜ਼ਿਲ੍ਹਾ ਪੁਲਿਸ ਮਾਨਸਾ ਮੌਜੂਦ ਸਨ।     

LEAVE A REPLY

Please enter your comment!
Please enter your name here