ਸੋਨੇ ਦੀਆਂ ਕੀਮਤਾਂ ਨੇ ਤੋੜਿਆ ਰਿਕਾਰਡ, ਪਹਿਲੀ ਵਾਰ ਏਡੀ ਛਾਲ

0
264

ਨਵੀਂ ਦਿੱਲੀ: ਸੋਨੇ ਦੀ ਕੀਮਤ ਵੀਰਵਾਰ ਨੂੰ 250 ਰੁਪਏ ਚੜ੍ਹ ਕੇ ਪਹਿਲੀ ਵਾਰ 40 ਹਜ਼ਾਰ ਰੁਪਏ ਤੋਲਾ ਤੋਂ ਉੱਤੇ ਪਹੁੰਚ ਗਈ। ਦਿੱਲੀ ‘ਚ 99.9% ਸ਼ੁੱਧਤਾ ਵਾਲੇ ਸੋਨੇ ਦੀ ਕੀਮਤ40,220 ਰੁਪਏ ਪ੍ਰਤੀ 10 ਗ੍ਰਾਮ ਤੇ 99.5% ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 40,050 ਰੁਪਏ ਹੈ। ਸੌਵਰੇਨ ਗੋਲਡ ਦੀ ਕੀਮਤ 400 ਰੁਪਏ ਵਧਣ ਨਾਲ 30,200 ਰੁਪਏ ਪ੍ਰਤੀ 8ਗ੍ਰਾਮ ‘ਤੇ ਪਹੁੰਚ ਗਈ ਹੈ।

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਗਲੋਬਲ ਮੰਦੀ ਦੇ ਡਰ ਤੇ ਅਮਰੀਕਾ-ਚੀਨ ‘ਚ ਟ੍ਰੇਡ ਵਾਰ ਦੀਆਂ ਖ਼ਬਰਾਂ ਕਰਕੇ ਸੁਰੱਖਿਅਤ ਨਿਵੇਸ਼ ਦੇ ਤੌਰ ‘ਤੇ ਸੋਨੇ ‘ਚ ਇੰਵੈਸਟਮੈਂਟ ਵਧ ਰਿਹਾ ਹੈ। ਤਿਓਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਜਿਊਲਰ ਵੀ ਜ਼ਿਆਦਾ ਖਰੀਦਾਰੀ ਕਰ ਰਹੇ ਹਨ। ਚਾਂਦੀ ਦੀ ਕੀਮਤ 200 ਰੁਪਏ ਵਧਣ ਨਾਲ 49,050 ਰੁਪਏ ਪ੍ਰਤੀ ਕਿਲੋ ਹੋ ਗਈ। ਉਦਯੋਗਕ ਇਕਾਈਆਂ, ਸਿੱਕਾ ਨਿਰਮਾਤਾਵਾਂ ਤੇ ਮਜ਼ਬੂਤ ਵਿਦੇਸ਼ੀ ਸੰਕੇਤਾਂ ਦੀ ਮੰਗ ਵਧਣ ਕਾਰਨ ਚਾਂਦੀ ‘ਚ ਤੇਜ਼ੀ ਆਈ।

ਹਫਤਾਵਾਰੀ ਡਿਲੀਵਰੀ ਲਈ ਚਾਂਦੀ ਦਾ ਵਧਦੀ ਕੀਮਤ 814 ਰੁਪਏ ਦੀ ਤੇਜ਼ੀ ਨਾਲ 47,230 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਚ 3,000ਰੁਪਏ ਦਾ ਵਾਧਾ ਹੋਇਆ। ਇਸ ਦੀ ਕੀਮਤ ਖਰੀਦਦਾਰੀ ਲਈ 1 ਲੱਖ 1 ਹਜ਼ਾਰ ਰੁਪਏ ਪ੍ਰਤੀ ਸੈਂਕੜਾ ਤੇ ਵੇਚਣ ਲਈ 1 ਲੱਖ 2 ਹਜ਼ਾਰ ਰੁਪਏ ਸੀ।  

LEAVE A REPLY

Please enter your comment!
Please enter your name here