ਲਾਂਘੇ ਖ਼ਿਲਾਫ਼ ਬਿਆਨ ਦੇਣ ਵਾਲੇ ਸਵਾਮੀ ‘ਤੇ ਹੋਏ ਦੇਸ਼ਧ੍ਰੋਹ ਦਾ ਮਕੱਦਮਾ, ਕਾਂਗਰਸ ਦਾ ਵਾਰ

0
13

ਚੰਡੀਗੜ੍ਹ: ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਖ਼ਿਲਾਫ਼ ਬਿਆਨ ਦੇਣ ਵਾਲੇ ਬੀਜੇਪੀ ਲੀਡਰ ਸੁਬਰਮਨੀਅਮ ਸਵਾਮੀ ‘ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬੀਜੇਪੀ ਵੀ ਸਵਾਮੀ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਏ। ਉਨ੍ਹਾਂ ਕਿਹਾ ਕਿ ਸਵਾਮੀ ਕਿਸੇ ਏਜੰਸੀ ਦੇ ਆਦਮੀ ਹਨ। ਅੱਤਵਾਦ ਦੌਰਾਨ ਉਹ ਭਿੰਡਰਾਂਵਾਲਾ ਦੇ ਹੱਕ ਵਿੱਚ ਬੋਲਦੇ ਸਨ ਤੇ ਅੱਜ ਸਿੱਖ ਕੌਮ ਦੇ ਖ਼ਿਲਾਫ਼ ਬੋਲ ਰਹੇ ਹਨ।

ਦੱਸ ਦੇਈਏ ਅੱਜ ਚੰਡੀਗੜ੍ਹ ਵਿੱਚ ਲਾਂਘੇ ਸਬੰਧੀ ਮੰਤਰੀਆਂ ਦੀ ਬੈਠਕ ਹੋਈ। ਇਸ ਦੌਰਾਨ ਰੰਧਾਵਾ ਨੇ ਕਿਹਾ ਕਿ ਉਹ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜਥੇ ਵਿੱਚ 11 ਹਜ਼ਾਰ ਸ਼ਰਧਾਲੂ ਲੈ ਕੇ ਜਾਣ ਦੀ ਗੁਜ਼ਾਰਿਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੂੰ 3 ਸ਼ਿਫਟਾਂ ਵਿੱਚ ਲਾਂਘੇ ਦਾ ਕੰਮ ਕਰਵਾਉਣ ਲਈ ਕਿਹਾ ਸੀ ਪਰ ਸਰਕਾਰ ਨੇ ਹਾਲੇ ਇਸ ‘ਤੇ ਕੋਈ ਜਵਾਬ ਨਹੀਂ ਦਿੱਤਾ।

ਰੰਧਾਵਾ ਨੇ ਕਿਹਾ ਕਿ ਉਹ ਦਰਖ਼ਾਸਤ ਕਰਨਗੇ ਕਿ ਪਹਿਲਾ ਜਥਾ 11,000 ਸ਼ਰਧਾਲੂਆਂ ਨੂੰ ਲੈ ਕੇ ਪਾਕਿਸਤਾਨ ਜਾਏ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਹਿਲੇ ਜਥੇ ਦੇ ਨਾਲ ਕਰਤਾਰਪੁਰ ਸਾਹਿਬ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਵਾਲੇ ਪਾਸੇ ਪਾਕਿਸਤਾਨ ਨਾਲੋਂ ਵਧੇਰੇ ਤੇਜ਼ੀ ਨਾਲ ਲਾਂਘੇ ਦਾ ਕੰਮ ਚੱਲ ਰਿਹਾ ਹੈ।

LEAVE A REPLY

Please enter your comment!
Please enter your name here