

ਸ਼੍ਰੀਨਗਰ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਮੋੜ ਦਿੱਤਾ। ਵਿਰੋਧੀ ਧਿਰਾਂ ਦੇ ਆਗੂ ਅੱਜ ਧਾਰਾ 370 ਨਕਾਰਾ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦਾ ਦੌਰਾ ਕਰਨ ਵਾਲੇ ਸੀ।
ਵਫ਼ਦ ‘ਚ ਰਾਹੁਲ ਗਾਂਧੀ ਤੋਂ ਇਲਾਵਾ ਡੀ. ਰਾਜਾ, ਗੁਲਾਮ ਨਬੀ ਆਜ਼ਾਦ, ਸ਼ਰਦ ਪਵਾਰ, ਮਨੋਜ ਝਾਅ ਅਤੇ ਮਜੀਦ ਮੈਮਨ ਸ਼ਾਮਲ ਸਨ। ਜੰਮ-ਕਸ਼ਮੀਰ ਦੇ ਸਥਾਨਕ ਪ੍ਰਸ਼ਾਸਨ ਨੇ ਸਾਰੇ ਲੀਡਰਾਂ ਨੂੰ ਆਪਣਾ ਦੌਰਾ ਰੱਦ ਕਰਨ ਦੀ ਸਲਾਹ ਦਿੱਤੀ ਸੀ। ਪ੍ਰਸ਼ਾਸਨ ਨੇ ਤਰਕ ਦਿੱਤਾ ਸੀ ਕਿ ਇਨ੍ਹਾਂ ਨਾਜ਼ੁਕ ਹਾਲਾਤ ਵਿੱਚ ਉਨ੍ਹਾਂ ਦੀ ਆਮਦ ਹੋਰਨਾਂ ਲਈ ਸਮੱਸਿਆ ਖੜ੍ਹੀ ਕਰ ਸਕਦੀ ਹੈ।

Delegation of opposition leaders comprising Rahul Gandhi, Ghulam Nabi Azad, D Raja, Sharad Yadav, Manoj Jha, Majeed Memon, and others that had reached SRINAGAR has been sent back. #JammuAndKashmir5,7302:58 pm – 24 अग॰ 2019Twitter Ads की जानकारी और गोपनीयता1,819 लोग इस बारे में बात कर रहे हैं
ਭਾਜਪਾ ਨੇ ਵਿਰੋਧੀ ਧਿਰਾਂ ਦੇ ਇਸ ਕਦਮ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਕਈ ਲੀਡਰਾਂ ਨੇ ਕਿਹਾ ਕਿ ਕਸ਼ਮੀਰ ਠੀਕ ਹੈ ਅਤੇ ਉੱਥੇ ਹਾਲਾਤ ਵੀ ਸਹੀ ਹੋ ਰਹੇ ਹਨ ਪਰ ਕਾਂਗਰਸ ਉੱਥੇ ਜਾ ਕੇ ਸ਼ਾਂਤੀ ਨਾਲ ਖਿਲਵਾੜ ਕਰ ਸਕਦੀ ਸੀ। ਇਸ ਮਾਮਲੇ ‘ਤੇ ਕਾਂਗਰਸ ਦਾ ਤਰਕ ਸੀ ਕਿ ਜੇਕਰ ਕਸ਼ਮੀਰ ਵਿੱਚ ਸਭ ਕੁਝ ਠੀਕ ਹੈ ਤਾਂ ਉਨ੍ਹਾਂ ਨੂੰ ਰੋਕਿਆ ਕਿਓਂ ਜਾ ਰਿਹਾ ਹੈ। ਫਿਲਹਾਲ ਸਾਰੇ ਲੀਡਰਾਂ ਨੂੰ ਦਿੱਲੀ ਵਾਪਸ ਭੇਜ ਦਿੱਤਾ ਹੈ।























