ਹਾਲੇ ਦੋ ਹਫ਼ਤੇ ਹੋਰ ਝੱਲਣਾ ਪਵੇਗਾ ਹੜ੍ਹਾਂ ਦਾ ‘ਸੰਤਾਪ’, ਕੈਪਟਨ ਨੇ ਮੰਗੀ ਲੋਕਾਂ ਤੋਂ ਮਦਦ

0
19

ਜਲੰਧਰ: ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਕਾਫੀ ਪਿੰਡਾਂ ਨੂੰ ਛੇਤੀ ਰਾਹਤ ਮਿਲਣ ਦੀ ਆਸ ਨਹੀਂ ਹੈ। ਸਤਲੁਜ ਦਰਿਆ ਵਿੱਚ 14 ਥਾਂ ਪਾੜ ਪਿਆ ਹੋਇਆ ਹੈ, ਜਿਸ ਤੋਂ ਪਾਣੀ ਲਗਾਤਾਰ ਲਾਗਲੇ ਪਿੰਡਾਂ ਵਿੱਚ ਦਾਖ਼ਲ ਹੋ ਰਿਹਾ ਹੈ। ਹੁਣ ਮੋਰਚਾ ਫ਼ੌਜ ਨੇ ਸੰਭਾਲਿਆ ਹੈ ਤੇ ਪਾੜ ਪੂਰਨ ਨੂੰ ਦੋ ਹਫ਼ਤੇ ਤਕ ਦਾ ਸਮਾਂ ਲੱਗ ਸਕਦਾ ਹੈ। ਲੰਮਾਂ ਸਮਾਂ ਰਾਹਤ ਕਾਰਜ ਚੱਲਣ ਦੀ ਸੂਰਤ ਵਿੱਚ ਸੂਬੇ ਦੀ ਪਤਲੀ ਆਰਥਿਕ ਹਾਲਤ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਦੇਣ ਦੀ ਅਪੀਲ ਕੀਤੀ ਹੈ।

Capt.Amarinder Singh@capt_amarinder

Appeal to everyone to join the State Government in assisting flood-affected people in Punjab. Please contribute generously to Punjab CM Relief Fund and send your contributions to :
Account no: 001934001000589
Bank: Punjab State Cooperative Bank
IFSC: UTIB0PSCB01

Twitter पर छबि देखें

3724:30 pm – 24 अग॰ 2019Twitter Ads की जानकारी और गोपनीयता142 लोग इस बारे में बात कर रहे हैं

ਸਤਲੁਜ ਤੋਂ ਆਏ ਹੜ੍ਹ ਦੇ ਪਾਣੀ ਨੇ ਜਲੰਧਰ ਜ਼ਿਲ੍ਹੇ ਦੇ ਲੋਹੀਆਂ ਇਲਾਕੇ ਵਿੱਚ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਹਨ। ਤਿੰਨ-ਤਿੰਨ ਮੰਜ਼ਿਲ ਦੀਆਂ ਕੋਠੀਆਂ, ਸਕੂਲ ਅਤੇ ਘਰ ਸਭ ਪਾਣੀ ਵਿੱਚ ਡੁੱਬ ਗਏ ਹਨ। ‘ਏਬੀਪੀ ਸਾਂਝਾ’ ਦੀ ਟੀਮ ਸਤਲੁਜ ਦਰਿਆ ਵਿੱਚ ਡੁੱਬੇ ਉਨਾਂ ਪਿੰਡਾਂ ਤਕ ਗਈ ਜਿੱਥੇ ਪ੍ਰਸ਼ਾਸਨ ਵੀ ਨਹੀਂ ਪਹੁੰਚ ਸਕਿਆ। ਇੱਥੇ ਹਾਲਾਤ ਹੈਰਾਨ ਕਰ ਦੇਣ ਵਾਲੇ ਹਨ।

Capt.Amarinder Singh@capt_amarinder

Happy to share that work initiated by DC Jalandhar with Drainage Department on plugging of 350 feet wide breach in Meowal village near Phillaur will be completed today. We are systematically working in full earnest to plug all the breaches.

Twitter पर छबि देखें

3666:10 pm – 24 अग॰ 2019Twitter Ads की जानकारी और गोपनीयता53 लोग इस बारे में बात कर रहे हैं

ਪਿੰਡ ਜਾਣੀਆ ਨੇੜਿਓਂ ਲੰਘਦੇ ਸਤਲੁਜ ਦਰਿਆ ਵਿੱਚ ਪਏ ਪਾੜ ਦਾ ਮੰਜ਼ਰ ਹੈਰਾਨ ਕਰਨ ਵਾਲਾ ਹੈ। ਇਸ ਇਲਾਕੇ ਵਿੱਚ 500 ਫੁੱਟ ਦਾ ਸਭ ਤੋਂ ਵੱਡਾ ਪਾੜ ਹੈ। ਇੱਥੇ ਕੰਮ ਕਰ ਰਹੇ ਫ਼ੌਜ ਦੇ ਮੇਜਰ ਐਮਪੀ ਸਿੰਘ ਮੁਤਾਬਕ ਇਸ ਪਾੜ ਨੂੰ ਭਰਨ ਲਈ ਦੋ ਹਫ਼ਤੇ ਦਾ ਸਮਾਂ ਹੋਰ ਲੱਗ ਸਕਦਾ ਹੈ।

Capt.Amarinder Singh@capt_amarinder

.@adgpi has initiated the challenging task of plugging the biggest breach of around 500 ft in Jania Chahal Village in Jalandhar. Closely monitoring the progress.

Twitter पर छबि देखें
Twitter पर छबि देखें
Twitter पर छबि देखें
Twitter पर छबि देखें

6558:02 am – 24 अग॰ 2019Twitter Ads की जानकारी और गोपनीयता113 लोग इस बारे में बात कर रहे हैं

ਬੰਨ ਟੁੱਟਣ ਨਾਲ ਜਾਣੀਆਂ ਪਿੰਡ ਹੀ ਸਭ ਤੋਂ ਪਹਿਲਾਂ ਇਸ ਦੀ ਮਾਰ ਹੇਠਾਂ ਆਇਆ। ਇੱਥੋਂ ਦੇ ਸਰਪੰਚ ਗੁਰਮੇਲ ਸਿੰਘ ਇਸ ਲਈ ਪ੍ਰਸ਼ਾਸਨ ਨੂੰ ਵੀ ਦੋਸ਼ ਦਿੰਦੇ ਹਨ। ਉਨ੍ਹਾਂ ਮੁਤਾਬਕ ਇਸ ਤਬਾਹੀ ਨੂੰ ਰੋਕਿਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ। ਲੋਕ ਆਪਣੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਕੇ ਖਾਣ-ਪੀਣ ਦੀਆਂ ਚੀਜ਼ਾਂ ਦੀ ਉਡੀਕ ਕਰ ਰਹੇ ਹਨ। ਬਹੁਤੇ ਥਾਵਾਂ ‘ਤੇ ਪ੍ਰਸ਼ਾਸਨ ਦੀ ਰਾਹਤ ਨਹੀਂ ਪਹੁੰਚ ਰਹੀ ਅਤੇ ਲੋਕ ਮਦਦ ਲਈ ਲਗਾਤਾਰ ਤਰਸ ਰਹੇ ਹਨ। ਪੰਜਾਬ ਸਰਕਾਰ ਮੁਤਾਬਕ ਸੂਬੇ ਵਿੱਚ ਹੜ੍ਹਾਂ ਕਾਰਨ 1,700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੰਜਾਬ ਲਈ 1,000 ਕਰੋੜ ਦੀ ਫੌਰੀ ਮਦਦ ਦੇਣ ਲਈ ਚਿੱਠੀ ਵੀ ਲਿਖੀ ਹੈ, ਪਰ ਹਾਲੇ ਤਕ ਕੇਂਦਰ ਨੇ ਕੋਈ ਬਾਂਹ ਨਹੀਂ ਫੜਾਈ। ਹੁਣ ਕੈਪਟਨ ਨੇ ਕੇਂਦਰ ‘ਤੇ ਬੇਰੁਖ਼ੀ ਦਾ ਦੋਸ਼ ਲਾਉਂਦਿਆਂ ਪੰਜਾਬੀਆਂ ਨੂੰ ਹੀ ਮਦਦ ਲਈ ਅਪੀਲ ਕੀਤੀ ਹੈ।

Capt.Amarinder Singh@capt_amarinder

Surprised on the exclusion of Punjab from the list of States to be visited by the Inter-Ministerial Central Team to assess losses in flood-affected areas in different States. Request HM @AmitShah ji to direct the Central Team to visit Punjab to assess the huge losses.

Twitter पर छबि देखें

4923:34 pm – 24 अग॰ 2019Twitter Ads की जानकारी और गोपनीयता141 लोग इस बारे में बात कर रहे हैं

LEAVE A REPLY

Please enter your comment!
Please enter your name here