ਪੌਦੇ ਲਗਾਉਣਾ ਹੀ ਨਹੀ ਉਹਨਾਂ ਦੀ ਸੰਭਾਲ ਵੀ ਜਰੂਰੀ…ਡਾ:ਰੇਖੀ,ਡਾ: ਜਨਕ।

0
20

ਮਾਨਸਾ ਸ਼ਹਿਰ ਨੂੰ ਹਰਾ ਭਰਾ ਬਣਾਉਣ ਦੇ ਮਕਸਦ ਨਾਲ ਮਾਨਸਾ ਸਾਇਕਲ ਗਰੁੱਪ ਅਤੇ ਗਰੀਨ ਇੰਨਵਾਇਰਮੈਂਟ ਸੁਸਾਇਟੀ ਵਲੋਂ ਅੱਜ ਸ਼ਹਿਰ ਦੀ ਮਾਈ ਨਿੱਕੋ ਦੇਵੀ ਸਕੂਲ ਦੇ ਨਾਲ ਵਾਲੀ ਸੜਕ ਤੇ ਪੌਦੇ ਲਗਾਏ ਗਏ। ਇਹਨਾਂ ਪੌਦਿਆਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਟੀ੍ ਗਾਰਡ ਸ਼ਹਿਰ ਦੇ ਉੱਘੇ ਸਰਜਨ ਡਾ: ਟੀ.ਪੀ.ਐਸ.ਰੇਖੀ ਵਲੋਂ ਦਿੱਤੇ ਗਏ।
ਡਾ: ਰੇਖੀ ਨੇ ਕਿਹਾ ਕਿ ਸਮਾਜਸੇਵੀ ਸੰਸਥਾਵਾਂ ਵਲੋਂ ਪੌਦੇ ਲਗਾਏ ਜਾਂਦੇ ਹਨ ਪਰ ਉਹਨਾਂ ਦੀ ਸੰਭਾਲ ਕਰਨਾ ਹਰੇਕ ਸ਼ਹਿਰੀ ਦਾ ਫਰਜ ਬਣਦਾ ਹੈ ਜੇਕਰ ਸ਼ਹਿਰ ਸਾਫ ਸੁੱਥਰਾ ਅਤੇ ਹਰਿਆ ਭਰਿਆ ਹੋਵੇਗਾ ਤਾਂ ਵਾਤਾਵਰਣ ਦੇ ਪ੍ਦੂਸ਼ਨ ਕਾਰਣ ਹੋਣ ਵਾਲੀਆਂ ਜਾਨਲੇਵਾ ਬੀਮਾਰੀਆਂ ਤੋਂ ਵੀ ਰਾਹਤ ਮਿਲੇਗੀ। ਉਹਨਾਂ ਨੇ ਗਰੀਨ ਸੁਸਾਇਟੀ ਵਲੋਂ ਕੀਤੇ ਜਾਂਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਡਾ: ਜਨਕ ਰਾਜ ਸਿੰਗਲਾ ਨੇ ਕਿਹਾ ਕਿ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਭਰਮਾਰ ਹੈ ਜਿਸ ਕਾਰਣ ਹਰ ਰੋਜ ਹਾਦਸੇ ਵਾਪਰਦੇ ਹਨ ਅਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪ੍ਸ਼ਾਸ਼ਨ ਹਰ ਆਈਟਮ ਤੇ ਕਾਓ ਸੈਸ ਲੈਂਦਾ ਹੈ ਇਹਨਾਂ ਅਵਾਰਾ ਪਸ਼ੂਆਂ ਦਾ ਹੱਲ ਸਰਕਾਰ ਨੂੰ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਧਾਰਮਿਕ ਆਸਥਾ ਤੋਂ ਉਪਰ ਉੱਠ ਕੇ ਪ੍ਸ਼ਾਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਾਨਸਾ ਸਾਇਕਲ ਗਰੁੱਪ ਪ੍ਸ਼ਾਸ਼ਨ ਦਾ ਅਵਾਰਾ ਪਸ਼ੂਆਂ ਦੇ ਹੱਲ ਲਈ ਕੀਤੇ ਜਾਣ ਵਾਲੇ ਹਰ ਉਪਰਾਲੇ ਚ ਪੂਰਾ ਸਹਿਯੋਗ ਕਰੇਗਾ।
ਇਸ ਮੌਕੇ ਵਿਜੈ ਕੁਮਾਰ,ਸੰਦੀਪ ਕੁਮਾਰ,ਮਨੀਸ਼ ਕੁਮਾਰ,ਅ੍ਮਿਤਪਾਲ ਸਿੰਘ,ਬਲਵੀਰ ਅਗਰੋਈਆ,ਰਮਨ ਗੁਪਤਾ,ਭੀਮ ਕੋਟਲੀ ਸਮੇਤ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here