

ਮਾਨਸਾ 10 ਅਗਸਤ (ਬਪਸ): ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਇੰਡੋ ਕੈਨੇਡੀਅਨ ਆਈਲੈਟਸ ਅਤੇ ਇਮੀਗਰੇਸ਼ਨ ਮਾਨਸਾ ਜੋ ਕਿ ਆਪਣੀ ਕੁਆਲਿਟੀ,ਅਨੁਸ਼ਾਸ਼ਨ ਅਤੇ ਚੰਗੇ ਇੰਨਫਰਾਸਟਰਕਚਰ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਚੀਜਾਂ ਨਾਲ ਇੰਸਟੀਚਿਊਟ ਕਦੇ ਸਮਝੋਤਾ ਨਹੀਂ ਕਰਦਾ,ਜਿਸਦੇ ਨਤੀਜੇ ਵੀ ਦੇਖਣ ਨੂੰ ਮਿਲਦੇ ਹਨ। ਪਹਿਲਾਂ ਆਏ ਵਧੀਆ ਨਤੀਜਿਆ ਨੂੰ ਜਾਰੀ ਰੱਖਦੇ ਹੋਏ ਸੰਸਥਾ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਆਈਲੈਟਸ ਵਿੱਚ ਵਿਦਿਆਰਥੀਆਂ ਚੰਗੇ ਬੈਂਡ ਪ੍ਰਾਪਤ ਕੀਤੇ। ਇਨ੍ਹਾਂ ਵਿੱਚੋ ਮਹਿਕਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਬਾਜੇਵਾਲਾ ਨੇ ਲਿਸਨਿੰਗ ਚੋਂ 8.5 ਤੇ ਓਵਰਆਲ ਵਿੱਚ 7 ਬੈਂਡ ਅਤੇ ਸੁਖਵੀਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਬਾਜੇਵਾਲਾ ਲਿਸਨਿੰਗ ਚੋਂ 7.5 ਤੇ ਓਵਰਆਲ 6.5 ਬੈਂਡ ਹਾਸਲ ਕਰਕੇ ਸੰਸਥਾ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਇਨ੍ਹਾਂ ਦੋਵਾਂ ਵਿਦਿਆਰਥੀਆਂ ਨੂੰ ਇਸ ਉਪਲਬਧੀ ਤੇ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੋਕੇ ਤੇ ਦੋਵਾਂ ਵਿਦਿਆਰਥੀਆਂ ਨੇ ਦੱਸਿਆ ਕਿ ਸੰਸਥਾ ਵੱਲੋਂ ਆਈਲੈਟਸ ਅਤੇ ਪੀ.ਟੀ.ਈ ਦੀ ਪ੍ਰੀਖਿਆ ਦੀ ਤਿਆਰੀ ਕਰਾਉਣ ਵਾਲੇ ਟਰੇਨਰ ਚੰਗੇ ਕੁਆਲੀਫਾਇਡ ਅਤੇ ਤਜਰਬੇਕਾਰ ਹਨ ਜਿਸਦਾ ਸਿਹਰਾ ਚੰਗੇ ਸਟਾਫ, ਚੰਗੇ ਇਨਫਰਾਸਟਰਕਚਰ,ਆਧੁਨਿਕ ਕੰਪਿਊਟਰ ਲੈਬ ਅਤੇ ਨਵੀਨਤਮ ਸਾਫਟਵੇਅਰ ਤਕਨੀਕ ਨਾਲ ਕਰਾਈ ਜਾ ਰਹੀ ਪੜਾਈ ਨੂੰ ਜਾਂਦਾ ਹੈ। ਜਿਸਦੇ ਨਤੀਜੇ ਸਾਹਮਣੇ ਹਨ। ਇਸ ਮੌਕੇ ਤੇ ਬੋਲਦਿਆਂ ਇੰਸਟੀਟਿਉਟ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਇੰਸਟੀਚਿਊਟ ਵੱਲੋਂ ਇਮੀਗਰੇਸ਼ਨ ਦਾ ਕੰਮ ਵੀ ਬੜੇ ਸੁਚੱਜੇ ਢੰਗ ਨਾਲ ਕਰਦੇ ਹੋਏ ਵਿਦਿਆਰਥੀਆਂ ਲਈ ਕੈਨੇਡਾ,ਆਸਟਰੇਲੀਆ, ਨਿਊਯੀਲੈਂਡ ਅਤੇ ਸਿੰਗਾਪੁਰ ਆਦਿ ਦੇਸ਼ਾ ਲਈ ਸਟੱਡੀ ਵੀਜਾ, ਟੂਰਿਸਟ ਵੀਜਾ, ਅਤੇ ਪੀ.ਆਰ ਵੀਜਾ ਲਗਵਾਉਣ ਦਾ ਕੰਮ ਤਸੱਲੀਬਖਸ਼ ਕੀਤਾ ਜਾਂਦਾ ਹੈ ।ਇਸ ਮੌਕੇ ਤੇ ਸੰਸਥਾ ਦੀ ਇੰਜਾਰਜ ਕਨਿਕਾ ਸ਼ਰਮਾ, ਸਰਬਜੋਤ ਕੋਰ, ਸੰਦੀਪ ਕੌਰ( ਪੀ.ਟੀ.ਈ ਟਰੇਨਰਜ), ਕੁਲਜੀਤ ਕੋਰ, ਕਮਲਪ੍ਰੀਤ ਕੋਰ, ਮਨਪ੍ਰੀਤ ਕੌਰ( ਆਈਲੈਟਸ ਟਰੇਨਰਜ) ਤੇ ਇਲਾਵਾ ਸਨਮਾਨ ਕੀਤੇ ਗਏ ਵਿਦਿਆਰਥੀ ਹਾਜਰ ਸਨ।























