ਜੇ ਸ਼ਿਵਜੀ ਤੇ ਨੰਦੀ ਦੀਆਂ ਮੂਰਤੀਆਂ ਨਹੀਂ ਪੀ ਰਹੀਆਂ ਤਾਂ ਕਿੱਥੇ ਜਾ ਰਿਹਾ ਦੁੱਧ? ਜਾਣੋ ਅਫ਼ਵਾਹਾਂ ਦਾ ਵਿਗਿਆਨਿਕ ਸੱਚ

0
54

ਵੀਂ ਦਿੱਲੀ: ਸਾਉਣ ਦਾ ਮਹੀਨਾ ਚੱਲ ਰਿਹਾ ਹੈ ਤੇ ਪੂਰਾ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਗਲੀ ਮੁਹੱਲਿਆਂ ਤੋਂ ਲੈ ਕੇ ਹਾਈਵੇ ਤਕ ਕਾਵੜੀਆਂ ਦੀ ਭੀੜ ਹੈ। ਦੂਜੇ ਪਾਸੇ ਮੰਦਰਾਂ ਵਿੱਚ ਵੀ ਲੰਮੀਆਂ-ਲੰਮੀਆਂ ਕਤਾਰਾਂ ਨਜ਼ਰ ਆ ਰਹੀਆਂ ਹਨ। ਥਾਂ-ਥਾਂ ਸ਼ਿਵ ਤੇ ਨੰਦੀ ਦੀਆਂ ਮੂਰਤੀਆਂ ‘ਤੇ ਫੁੱਲ, ਫਲ ਤੇ ਪ੍ਰਸ਼ਾਦ ਚੜ੍ਹਾਏ ਜਾ ਰਹੇ ਹਨ। ਮੂਰਤੀਆਂ ਨੂੰ ਦੁੱਧ ਦਾ ਇਸ਼ਨਾਨ ਕਰਾਇਆ ਜਾ ਰਿਹਾ ਹੈ। ਪਰ ਕਈ ਥਾਈਂ ਮੂਰਤੀਆਂ ਦੇ ਦੁੱਧ ਪੀਣ ਦੀਆਂ ਅਫ਼ਵਾਹਾਂ ਵੀ ਫੈਲ ਰਹੀਆਂ ਹਨ।

ਕਲਪਨਾ ਵਿੱਚ ਹੀ ਹੋ ਸਕਦਾ ਹੈ ਕਿ ਭਗਵਾਨ ਦੀ ਮੂਰਤੀ ਨੂੰ ਭੋਗ ਲਾਈਏ ਤੇ ਭਗਵਾਨ ਪੂਰਾ ਭੋਗ ਖਾ ਜਾਏ। ਪਰ ਸੋਸ਼ਲ ਮੀਡੀਆ ਕਲਪਨਾਵਾਂ ਨੂੰ ਹਕੀਕਤ ਬਣਾ ਕੇ ਪੇਸ਼ ਕਰਦਾ ਹੈ। ਕਈ ਵਾਇਰਲ ਵੀਡੀਓ ਵਿੱਚ ਭਗਵਾਨ ਦੀ ਮੂਰਤੀ ਨੂੰ ਚਮਚ ਨਾਲ ਦੁੱਧ ਪਿਆਉਂਦੇ ਦਿਖਾਇਆ ਜਾ ਰਿਹਾ ਹੈ। ਪਰ ਸਵਾਲ ਇਹ ਹੈ ਕਿ ਇਹ ਹੋਇਆ ਕਿਵੇਂ? ਜੇ ਮੂਰਤੀ ਦੁੱਧ ਨਹੀਂ ਪੀ ਰਹੀ ਤਾਂ ਦੁੱਧ ਕਿੱਥੇ ਜਾ ਰਿਹਾ ਹੈ?

ਬਿਹਾਰ ਤੇ ਯੂਪੀ ਵਿੱਚ ਸ਼ਿਵਜੀ ਤੇ ਨੰਦੀ ਦੀ ਮੂਰਤੀ ਦੇ ਦੁੱਧ ਪੀਣ ਦੀਆਂ ਅਫ਼ਵਾਹਾਂ ਫੈਲ ਗਈਆਂ ਜਿਸ ਮਗਰੋਂ ਮੰਦਰ ਵਿੱਚ ਲੋਕਾਂ ਦੀ ਭੀੜ ਇਕੱਠੀ ਹੋਣ ਲੱਗੀ। ਭੀੜ ਜ਼ਿਆਦਾ ਹੋਣ ਕਰਕੇ ਪੁਲਿਸ ਬੁਲਾਈ ਗਈ। ਸੂਚਨਾ ਮਿਲਣ ‘ਤੇ ਪੁਲਿਸ ਭੀੜ ਨੂੰ ਕਾਬੂ ਕਰਨ ਲਈ ਪਹੁੰਚੀ।

LEAVE A REPLY

Please enter your comment!
Please enter your name here